(ਪਰਮਜੀਤ ਪਮਮਾ/ਜਸਕੀਰਤ ਰਾਜਾ) ਕੋਰੋਨਾ ਵਾਇਰਸ ਦੇ ਲਗਾਤਾਰ ਵਧਦੇ ਕਹਿਰ ਨੂੰ ਵੇਖ ਕੇ ਸੂਬਾ ਸਰਕਾਰ ਬੇਹੱਦ ਸਖ਼ਤੀ ਨਾਲ ਕੰਮ ਲੈ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤੀ ਵਧਾਉਂਦੇ ਹੋਏ ਪਹਿਲਾ ਨਾਈਟ ਕਰਫਿਊ ਦੇ ਸਮੇਂ ਵਿੱਚ ਵਾਧਾ ਕੀਤਾ ਤੇ ਅੱਜ ਸੂਬੇ ਦੇ ਸਾਰੇ ਸਕੂਲ ਤੇ ਕਾਲਜ 31 ਮਾਰਚ ਤਕ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਮਹੀਨੇ ਕਈ ਵਿਦਿਆਰਥੀਆਂ ਦੇ ਪੇਪਰ ਵੀ ਚੱਲ ਰਹੇ ਨੇ ਜਿਸ ਕਾਰਨ ਸਕੂਲ ਪ੍ਰਬੰਧਨ ਵਿਦਿਆਰਥੀਆਂ ਦੇ ਪੇਪਰਾਂ ਨੂੰ ਲੈ ਕੇ ਅਸਮੰਜਸ ਵਿੱਚ ਘਿਰੇ ਹੋਏ ਹਨ। ਆਉਣ ਵਾਲੇ ਸਮੇਂ ਵਿੱਚ ਜਾਪਦਾ ਹੈ ਕਿ ਵਿਦਿਆਰਥੀਆਂ ਦੇ ਪੇਪਰ ਰੱਦ ਕਰਨ ਸਬੰਧੀ ਵੀ ਹੁਕਮ ਜਾਰੀ ਹੋ ਸਕਦੇ ਹਨ।