ਭਵਾਨੀਗੜ੍ਹ (ਬਲਵਿੰਦਰ ਬਾਲੀ) ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਬੀਤੇ ਕਈ ਦਿਨਾਂ ਤੋਂ ਸਿਆਸੀ ਮਾਹੌਲ ਭਖਿਆ ਪਿਆ ਹੈ, ਉਥੇ ਹੀ ਅੱਜ ਚੋਣਾਂ ਦਾ ਕੰਮ ਨੇਪਰੇ ਚੜ੍ਹ ਗਿਆ ਹੈ ਤੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਉੱਥੇ ਹੀ ਸੰਗਰੂਰ ਦੇ ਭਵਾਨੀਗੜ੍ਹ ਅਧੀਨ ਆਉਂਦੇ ਪਿੰਡ ਹਰਕ੍ਰਿਸ਼ਨਪੁਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 21 ਸਾਲ ਦੀ ਧੀ ਨਵਨੀਤ ਕੌਰ ਨੇ ਸਰਪੰਚੀ ਦੀਆਂ ਚੋਣਾਂ ‘ਚ ਜਿੱਤ ਹਾਸਲ ਕਰ ਕੇ ਪਿੰਡ ਦੀ ਸਰਪੰਚੀ ਆਪਣੇ ਨਾਂ ਕਰ ਲਈ ਹੈ।ਪਿੰਡ ਦੀਆਂ ਕੁੱਲ 415 ਵੋਟਾਂ ‘ਚੋਂ 353 ਵੋਟਾਂ ਹਾਸਲ ਕਰ ਕੇ ਨਵੀਨਤ ਕੌਰ ਨੇ ਇਕਤਰਫ਼ਾ ਜਿੱਤ ਹਾਸਲ ਕੀਤੀ ਹੈ, ਉੱਥੇ ਹੀ ਉਸ ਦੀ ਮੁਕਾਬਲੇਬਾਜ਼ ਨੂੰ ਸਿਰਫ਼ 54 ਵੋਟਾਂ ਮਿਲੀਆਂ। ਇਸ ਤਰ੍ਹਾਂ ਨਵਨੀਤ ਕੌਰ ਨੇ 299 ਵੋਟਾਂ ਦੇ ਵੱਡੇ ਫ਼ਰਕ ਨਾਲ ਇਕਪਾਸੜ ਅੰਦਾਜ਼ ‘ਚ ਵਿਰੋਧੀ ਨੂੰ ਹਰਾਇਆ ਹੈ। ਇਸ ਤਰ੍ਹਾਂ ਨਵਨੀਤ ਕੌਰ ਪੰਜਾਬ ਦੇ ਸਭ ਤੋਂ ਨੌਜਵਾਨ ਸਰਪੰਚਾਂ ‘ਚੋਂ ਇਕ ਬਣ ਗਈ ਹੈ।