(ਪਰਮਿੰਦਰ ਨਵਾਂਸ਼ਹਿਰ) ਪੰਜਾਬੀ ਗੀਤਕਾਰੀ ਦੀ ਜਿੰਦ ਜਾਨ ਸਟਾਰ’ ਗੀਤਕਾਰ ਗੋਰਾ ਢੇਸੀ ਅਤੇ ਨਾਮਵਾਰ ਪੰਜਾਬੀ ਗਾਇਕ ਸੋਨੀ ਸਰੋਆਂ ਆਉਣ ਵਾਲੇ ਦਿਨਾਂ ਵਿੱਚ ਤਮਾਮ ਸੰਗੀਤ ਪ੍ਰੇਮੀਆਂ ਲਈ ਇੱਕ ਬਹੁਤ ਹੀ ਪਿਆਰਾ ਗੀਤ ਰਿਲੀਜ਼ ਕਰਨ ਜਾ ਰਹੇ ਨੇ, ਗੀਤਕਾਰ ਗੋਰਾ ਢੇਸੀ ਦੇ ਲਿਖੇ ਇਸ ਗੀਤ ਨੂੰ ਗੀਤਕਾਰ ਮਨਮੋਹਣ ਜੱਖੂ ਜਰਮਨ ਅਤੇ ਗੀਤਕਾਰ ਗੋਰਾ ਢੇਸੀ ਬਹੁਤ ਹੀ ਵੱਡੇ ਪੱਧਰ ਤੇ ਪੇਸ਼ ਕਰਨਗੇ। ਅੱਜ ਗੀਤਕਾਰ ਗੋਰਾ ਢੇਸੀ ਦੇ ਘਰ ਬੈਠਿਆ ਗਾਇਕ ਸੋਨੀ ਸਰੋਆਂ ਨੇ ਆਪਣੀ ਸੋਚ ਅਨੁਸਾਰ ਗੀਤ ਚੁਣ ਕੇ ਗਾਇਕ ਸੋਨੀ ਸਰੋਆਂ ਗੀਤ ਦੀ ਤਿਆਰੀ ਕਰਨ ਵਿੱਚ ਲੱਗ ਗਏ ਨੇ ਇਸ ਗੀਤ ਦੇ ਆਡੀਓ ਦਾ ਕੰਮ ਜਲਦ ਹੀ ਮੁਕੰਮਲ ਕਰ ਦਿੱਤਾ ਜਾਵੇਗਾ ਅਤੇ ਵੀਡੀਓ ਸੂਟ ਕਰਕੇ ਇਹ ਗੀਤ ਬਹੁਤ ਹੀ ਵੱਡੇ ਪੱਧਰ ਤੇ ਪੇਸ਼ ਕੀਤਾ ਜਾਵੇਗਾ। ਗਾਇਕ ਸੋਨੀ ਸਰੋਆਂ ਦੀ ਆਵਾਜ਼ ਵਿੱਚ ਰਿਲੀਜ਼ ਹੋਣ ਜਾਂ ਰਹੇ ਇਸ ਗੀਤ ਦਾ ਆਡੀਓ, ਵੀਡੀਓ ਤੇ ਪੋਸਟਰ ਗੋਰਾ ਢੇਸੀ ਦੀ ਦੇਖ ਰੇਖ ਵਿੱਚ ਤਿਆਰ ਕੀਤੇ ਜਾਣਗੇ, ਉਮੀਦ ਕਰਦੇ ਹਾਂ ਕਿ ਆਪ ਸਭ ਭਰਵਾਂ ਹੁੰਗਾਰਾ ਦਿਉਂਗੇ ਜੀ।