ਐੱਸ.ਐੱਚ.ਓ. ਨਰੇਸ਼ ਕੁਮਾਰੀ ਨੇ ਥਾਣਾ ਸਦਰ ਬੰਗਾ ਦਾ ਚਾਰਜ ਸੰਭਾਲਿਆ


ਮੱਲਪੁਰ ਅੜੱਕਾਂ 23 ਮਈ ( ਪਰਮਿੰਦਰ ਨਵਾਂਸ਼ਹਿਰ )
ਬਲਾਚੌਰ ਤੋ ਬਦਲ ਕੇ ਐੱਸ.ਐੱਚ.ਓ. ਨਰੇਸ਼ ਕੁਮਾਰੀ ਨੇ ਥਾਣਾ ਸਦਰ ਬੰਗਾ ਦਾ ਚਾਰਜ ਸੰਭਾਲ ਲਿਆਂ ਹੈ। ਨਰੇਸ਼ ਕੁਮਾਰੀ ਜ਼ਿਲ੍ਹੇ ਦੇ ਅੰਦਰ ਬਹੁਤ ਹੀ ਇਮਾਨਦਾਰ ਅਫ਼ਸਰ ਵੱਜੋ ਮੰਨੇ ਜਾਂਦੇ ਹਨ। ਜਿਨ੍ਹਾਂ ਨੇ ਇਲਾਕੇ ਅੰਦਰ ਬਹੁਤ ਹੀ ਵੱਡੀ ਪੱਧਰ ਤੇ ਨਸ਼ੇ ਨੂੰ ਨੱਥ ਪਾਈ ਹੈ। ਐੱਸ.ਐੱਚ.ਓ ਨੇ ਕਿਹਾ ਕੇ ਜੇ ਕਰ ਕੋਈ ਵੀ ਨੌਜਵਾਨ ਨਸ਼ੇ ਦੀ ਦਲ-ਦਲ ਵਿੱਚ ਫਸ ਚੁੱਕਾ ਹੈ ਤਾਂ ਉਸ ਦਾ ਇਲਾਜ ਕਰਵਾਉਣ ਲਈ ਵੱਡੇ ਪੱਧਰ ਤੇ ਪ੍ਰਬੰਧ ਕੀਤਾ ਜਾ ਚੁੱਕੇ ਹਨ। ਹਰ ਪਿੰਡ ਵਾਸੀ ਵੀ ਪੁਲਸ ਪ੍ਰਸ਼ਾਸਨ ਦਾ ਸਹਿਯੋਗ ਦਿਓ ਜੀ। ਨਸ਼ੇ ਵੇਚਣ ਵਾਲੀਆਂ ਦੀ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆਂ ਜਾਵੇਂਗਾ। ਸੂਚਨਾ 112 ਤੇ ਦਿਓ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਨਿਯਮਾਂ ਪ੍ਰਤੀ ਲਾਪਰਵਾਹੀ ਨਾ ਵਰਤਣ ਅਤੇ ਲਾਕਡਾਊਨ ਅਤੇ ਨਾਈਟ ਕਰਫ਼ਿਊ ਸਮੇਂ ਘਰਾਂ ਤੋਂ ਬਾਹਰ ਨਾ ਨਿਕਲਣ। ਉਨ੍ਹਾਂ ਇਹ ਵੀ ਕਿਹਾ ਕਿ ਇਸ ਭਿਆਨਕ ਬਿਮਾਰੀ ਨੂੰ ਹਲਕੇ ਵਿਚ ਨਾ ਲਿਆ ਜਾਵੇ ਅਤੇ ਕੋਰੋਨਾ ਦੀ ਰੋਕਥਾਮ ਲਈ ਟੀਕਾ ਜ਼ਰੂਰ ਲਗਵਾਇਆ ਜਾਵੇ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਪਿੰਡਾਂ ਵਿਚ ਅਨਾਊਂਸਮੈਂਟ ਕਰਵਾਉਣ ਤੋਂ ਇਲਾਵਾ ਸਾਂਝ ਕੇਂਦਰ ਦੀ ਮੀਡੀਆ ਵੈਨ ਰਾਹੀਂ ਲੋਕਾਂ ਨੂੰ ਕੋਵਿਡ ਪ੍ਰਤੀ ਸਾਵਧਾਨੀਆਂ ਵਰਤਣ ਲਈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਸਮੇਂ ਮਾਸਕ ਪਹਿਨਣ, ਆਪਸੀ ਦੂਰੀ ਬਣਾਈ ਰੱਖਣ ਅਤੇ ਕੋਵਿਡ ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ, ਤਾਂ ਜੋ ਜ਼ਿਲ੍ਹੇ ਨੂੰ ਕੋਵਿਡ ਮੁਕਤ ਕੀਤਾ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਖੇਤਾਂ ਵਿਚ ਕਣਕ ਦੇ ਨਾੜ/ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ। ਉਨ੍ਹਾਂ ਕਿਹਾ ਕਿ ਅੱਗ ਦੇ ਧੂੰਏਂ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਅਤੇ ਮਨੁੱਖੀ ਜੀਵਨ ਲਈ ਅਨੇਕਾਂ ਬਿਮਾਰੀਆਂ ਵੀ ਪੈਦਾ ਕਰਦਾ ਹੈ ਅਤੇ ਧਰਤੀ ‘ਤੇ ਜੋ ਮਨੁੱਖ ਦੇ ਮਿੱਤਰ ਜੀਵ-ਜੰਤੂ ਹਨ, ਉਹ ਵੀ ਸੜ ਜਾਂਦੇ ਹਨ। ਇਸ ਤੋਂ ਇਲਾਵਾ ਸਰਕਾਰ ਵੱਲੋਂ ਨਾੜ ਨੂੰ ਸਾੜਨ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾਈ ਹੋਈ ਹੈ। ਜੇਕਰ ਫਿਰ ਵੀ ਕੋਈ ਵਿਅਕਤੀ ਅਜਿਹੀ ਗ਼ਲਤੀ ਜਾਣ-ਬੁੱਝ ਕੇ ਕਰਦਾ ਹੈ, ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

One thought on “ਐੱਸ.ਐੱਚ.ਓ. ਨਰੇਸ਼ ਕੁਮਾਰੀ ਨੇ ਥਾਣਾ ਸਦਰ ਬੰਗਾ ਦਾ ਚਾਰਜ ਸੰਭਾਲਿਆ

  1. I may need your help. I’ve been doing research on gate io recently, and I’ve tried a lot of different things. Later, I read your article, and I think your way of writing has given me some innovative ideas, thank you very much.

Leave a Reply

Your email address will not be published. Required fields are marked *

error: Content is protected !!