ਬਸਪਾ ਵੱਲੋਂ ਪਾਰਟੀ ਨੀਤੀਆਂ ਬਾਰੇ ਜਾਗਰੂਕਤਾ ਮੀਟਿੰਗਾਂ ਸ਼ੁਰੂ ਅਤੇ ਰੁੱਖ ਲਗਾਉ ਦੇਸ਼ ਬਚਾਓ ਮੁਹਿੰਮ ਸ਼ੁਰੂ – ਰਣ ਸਿੰਘ ਮਹਿਲਾਂ

 

ਦਿੜ੍ਹਬਾ 22 ਮਈ (ਸਵਰਨ ਜਲਾਣ)
ਬਹੁਜਨ ਸਮਾਜ ਪਾਰਟੀ ਦੇ ਸੁਪ੍ਰੀਮੋ ਭੈਣ ਕੁਮਾਰੀ ਮਾਇਆਵਤੀ ਜੀ ਅਤੇ ਪੰਜਾਬ ਦੇ ਜੁਝਾਰੂ ਪ੍ਰਧਾਨ ਸ੍ਰ ਜਸਵੀਰ ਸਿੰਘ ਗੜ੍ਹੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਹੁਜਨ ਸਮਾਜ ਪਾਰਟੀ ਦੇ ਮਿਸ਼ਨ ਨਾਲ ਜਿਥੇ ਹਰ ਵਰਗ ਨੂੰ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਉਥੇ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਲਈ ਵੀ ਪਾਰਟੀ ਵਰਕਰਾਂ ਅਤੇ ਆਗੂਆਂ ਵੱਲੋਂ ਠੋਸ ਕਦਮ ਚੁੱਕੇ ਜਾ ਰਹੇ ਹਨ ਜਿਸ ਦੀ ਸ਼ੁਰੂਆਤ ਦਿੜ੍ਹਬਾ ਹਲਕੇ ਦੇ ਪਿੰਡ ਕੌਹਰੀਆਂ ਵਿਖੇ ਬਾਬਾ ਮੰਗਲਨਾਥ ਜੀ ਦੇ ਡੇਰੇ ਚ ਜ਼ਿਲ੍ਹਾ ਇੰਚਾਰਜ ਸ੍ਰ ਬੰਤਾ ਸਿੰਘ ਕੈਂਪੁਰ, ਸੀਨੀਅਰ ਆਗੂ ਸੁਖਦੇਵ ਸਿੰਘ ਕੌਹਰੀਆਂ ਅਤੇ ਪਾਰਟੀ ਦੇ ਸਾਬਕਾ ਜਰਨਲ ਸਕੱਤਰ ਸ੍ਰ ਰਣ ਸਿੰਘ ਮਹਿਲਾਂ ਨੇ ਫਲਾਂ ਵਾਲੇ ਬੂਟੇ ਲਗਾ ਕੇ ਕੀਤੀ ਬੂਟੇ ਲਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਣ ਸਿੰਘ ਮਹਿਲਾਂ ਨੇ ਬੜੇ ਦਾਅਵੇ ਨਾਲ ਕਿਹਾ ਹੈ ਕਿ ਕਾਰਪੋਰੇਟ ਘਰਾਣਿਆਂ ਦੇ ਇਸ਼ਾਰੇ ਤੇ ਚੱਲਣ ਵਾਲੀਆਂ ਰਾਜਸੀ ਪਾਰਟੀਆਂ ਤੋ ਜਨਤਾ ਸੁਚੇਤ ਹੋ ਚੁੱਕੀ ਹੈ ਇਸ ਲਈ ਪੰਜਾਬ ਦੀ ਜਨਤਾ ਨੇ 2022 ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ । ਇਸ ਵਾਰ ਹਰ ਵਰਗ ਉਨ੍ਹਾਂ ਨੂੰ ਪੂਰਾ ਸਹਿਯੋਗ ਦੇ ਰਿਹਾ ਹੈ ।ਇਸ ਮੌਕੇ ਉਨ੍ਹਾਂ ਦੇ ਨਾਲ ਹਲਕੇ ਦੇ ਖਜ਼ਾਨਚੀ ਸ੍ਰ ਰਣਧੀਰ ਸਿੰਘ, ਰਾਜਿੰਦਰ ਸਿੰਘ , ਨੰਬਰਦਾਰ ਸੁਖਦੇਵ ਸਿੰਘ, ਦਰਸ਼ਨ ਸਿੰਘ, ਗੁਰਦੇਵ ਸਿੰਘ, ਮਿੰਟਾਂ ਸਿੰਘ,ਪੂਰਨ ਸਿੰਘ, ਯੋਧਾ ਸਿੰਘ, ਕਾਲ਼ਾ ਸਿੰਘ, ਮਾਹੀਂ ਸਿੰਘ, ਜਰਨੈਲ ਸਿੰਘ ਅਤੇ ਪਿੰਡ ਕੌਹਰੀਆਂ ਦੇ ਪਤਵੰਤੇ ਸੱਜਣ ਹਾਜ਼ਰ ਸਨ।

2 thoughts on “ਬਸਪਾ ਵੱਲੋਂ ਪਾਰਟੀ ਨੀਤੀਆਂ ਬਾਰੇ ਜਾਗਰੂਕਤਾ ਮੀਟਿੰਗਾਂ ਸ਼ੁਰੂ ਅਤੇ ਰੁੱਖ ਲਗਾਉ ਦੇਸ਼ ਬਚਾਓ ਮੁਹਿੰਮ ਸ਼ੁਰੂ – ਰਣ ਸਿੰਘ ਮਹਿਲਾਂ

  1. I may need your help. I tried many ways but couldn’t solve it, but after reading your article, I think you have a way to help me. I’m looking forward for your reply. Thanks.

Leave a Reply

Your email address will not be published. Required fields are marked *

error: Content is protected !!