ਗੰਭੀਰ ਮਰੀਜ਼ਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ

 

ਜਲੰਧਰ (ਪਰਮਜੀਤ ਪਮਮਾ/ਵਿਵੇਕ/ਗੁਰਪ੍ਰੀਤ/ਕੂਨਾਲ ਤੇਜੀ ) ਪਿਛਲੇ ਕੁਝ ਦਿਨਾਂ ਜਿੱਥੇ ਕੋਰੋਨਾ ਦੇ ਪੋਜ਼ੀਟਿਵ ਕੇਸਾਂ ਦਾ ਗ੍ਰਾਫ਼ ਡਿੱਗ ਰਿਹਾ ਹੈ, ਉਥੇ ਹੀ ਕੋਰੋਨਾ ਨਾਲ ਗੰਭੀਰ ਮਰੀਜ਼ਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸ਼ੁੱਕਰਵਾਰ ਨੂੰ ਕੋਰੋਨਾ ਨੇ ਸੂਬੇ ਅੰਦਰ ਇੱਕ ਸੌ ਬਹੱਤਰ ਮਰੀਜ਼ਾਂ ਦੀ ਜਾਨ ਲੈ ਲਈ ਅਤੇ 5278 ਹੋਰ ਇਨਫੈਕਟਿਵ ਹੋ ਗਏ। ਉਧਰ 8652 ਲੋਕਾਂ ਨੇ ਕੋਰੋਨਾ ਖ਼ਿਲਾਫ਼ ਜਿੱਤ ਹਾਸਲ ਕੀਤੀ। ਅੱਜ ਹੋਈਆਂ ਮੌਤਾਂ ਤੇ ਪੌਸ਼ਟਿਕ ਕੇਸਾਂ ਦੇ ਨਾਲ ਹੀ ਪੰਜਾਬ ਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਆਂਕੜਾ 12888 ਹੋ ਗਿਆ ਅਤੇ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 52,28,676 ਤਕ ਪੁੱਜ ਗਈ ਜਦੋੰਕਿ 4,52318 ਲੋਕ ਕੋਰੋਨਾ ਖ਼ਿਲਾਫ਼ ਜੰਗ ਜਿੱਤ ਚੁੱਕੇ ਨੇ ਤੇ 63470 ਐਕਟਿਵ ਕੇਸ ਹਨ। ਸਿਹਤ ਵਿਭਾਗ ਵੱਲੋਂ ਜਾਰੀ ਬੁਲਿਟਨ ਮੁਤਾਬਕ ਸ਼ੁੱਕਰਵਾਰ ਨੂੰ ਸਭ ਤੋਂ ਵੱਧ ਮੌਤਾਂ ਲੁਧਿਆਣਾ ਚ ਹੋਈਆਂ ਜਿੱਥੇ 23 ਮਰੀਜ਼ਾਂ ਦੀ ਜਾਨ ਗਈ। ਇਸ ਤੋਂ ਇਲਾਵਾ ਬਠਿੰਡਾ ‘ਚ ‘ਤੇ ਪਟਿਆਲਾ ‘ਚ 19-19 ਮੋਹਾਲੀ ਤੋਂ ਤੇਰਾਂ ਸੰਗਰੂਰ ਤੋਂ 11, ਅੰਮ੍ਰਿਤਸਰ ਜਲੰਧਰ ‘ਤੇ ਫ਼ਾਜ਼ਿਲਕਾ ਤੋਂ 9-9 ਨੂੰ ਪਠਾਨਕੋਟ ਤੋਂ 8, ਮੁਕਤਸਰ ਤੋਂ 7, ਹੁਸ਼ਿਆਰਪੁਰ, ਗੁਰਦਾਸਪੁਰ ਮਾਨਸਾ,’ਤੇ ਤਰਨ ਤਾਰਨ ਤੋਂ 5-5 ਫਤਹਿਗੜ੍ਹ ਸਾਹਿਬ, ਕਪੂਰਥਲਾ, ਅਤੇ ਰੋਪੜ, ਤੋਂ 4-4 ਬਰਨਾਲਾ, ਫਰੀਦਕੋਟ, ਫਿਰੋਜ਼ਪੁਰ, ‘ਤੇ ਨਵਾਂਸ਼ਹਿਰ, ਤੋਂ 3-3 ਅਤੇ ਮੋਗਾ ਤੋਂ 1, ਮਰੀਜ਼ ਦੀ ਮੌਤ ਹੋਈ। ਸੈਂਪਲਾਂ ਦੀਆਂ ਆਈਆਂ ਰਿਪੋਰਟਾਂ ‘ਚ ਪੌਸ਼ਟਿਕ ਪਾਏ ਗਏ, ਮਰੀਜ਼ਾਂ ‘ਚ ਲੁਧਿਆਣਾ ਤੋਂ 687, ਬਠਿੰਡਾ ਤੋਂ 565, ਜਲੰਧਰ ਤੋਂ 486, ਪਟਿਆਲਾ ਤੋਂ 380, ਮੁਕਤਸਰ ਤੋਂ 349, ਫ਼ਾਜ਼ਿਲਕਾ ਤੋਂ 342, ਮੁਹਾਲੀ ਤੋਂ 336, ਹੁਸ਼ਿਆਰਪੁਰ ਤੋਂ 282, ਅੰਮ੍ਰਿਤਸਰ ਤੋਂ 260, ਪਠਾਨਕੋਟ ਤੋਂ 256, ਫ਼ਿਰੋਜ਼ਪੁਰ ਤੋਂ 191, ਮਾਨਸਾ ਤੋਂ 169, ਸੰਗਰੂਰ ਤੋਂ 164, ਗੁਰਦਾਸਪੁਰ ਤੋਂ 162, ਫਤਿਹਗਡ਼੍ਹ ਸਾਹਿਬ ਤੋਂ 123, ਫ਼ਰੀਦਕੋਟ ਤੋਂ 107, ਰੋਪੜ ਤੋਂ 95, ਬਰਨਾਲਾ ਤੋਂ 70, ਕਪੂਰਥਲਾ 66, ਨਵਾਂਸ਼ਹਿਰ ਤੋਂ 66, ਮੋਗਾ ਤੇ ਤਰਨਤਾਰਨ ਤੋਂ 61-61 ਲੋਕ ਸ਼ਾਮਲ ਹਨ।

4 thoughts on “ਗੰਭੀਰ ਮਰੀਜ਼ਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ

Leave a Reply

Your email address will not be published. Required fields are marked *

error: Content is protected !!