ਜਿਲ੍ਹਾ ਜਲੰਧਰ ( ਦਿਹਾਤੀ ) ਦੇ ਸੀ.ਆਈ.ਏ. ਸਟਾਫ -2 ਵਲੋ ਪਿੰਡ ਰੇਰੂ , ਜਿਲਾ ਜਲੰਧਰ ਦੇ ਨਸ਼ਾ ਤੱਸਕਰ ਪਾਸੋਂ 156 ਬੋਤਲਾਂ ਸ਼ਰਾਬ ( 1,17,000 ਮਿ . ਲੀ . ) ਬਾਮਦ ਕੀਤੀ ।

 

(ਪਰਮਜੀਤ ਪਮਮਾ/ਵਿਵੇਕ/ਗੂਰਪਰੀਤ/ਕੂਨਾਲ ਤੇਜੀ) ਸ੍ਰੀ ਨਵੀਨ ਸਿੰਗਲਾ ਆਈ.ਪੀ.ਐੱਸ . ਸੀਨੀਅਰ ਪੁਲਿਸ ਕਪਤਾਨ , ਜਲੰਧਰ ( ਦਿਹਾਤੀ ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਰਣਜੀਤ ਸਿੰਘ ਬਦੇਸ਼ਾ ਉਪ ਪੁਲਿਸ ਕਪਤਾਨ , ਡਿਟੈਕਟਿਵ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਸੀ.ਆਈ.ਏ ਸਟਾਫ -2 ਜਲੰਧਰ ਦਿਹਾਤੀ ਦੇ ਇੰਚਾਰਜ ਸਬ ਇੰਸਪੈਕਟਰ ਪੁਸ਼ਪ ਬਾਲੀ ਦੀ ਟੀਮ ਵਲੋਂ ਇੱਕ ਨਸ਼ਾ ਤਸਕਰ ਨੂੰ 156 ਬੋਤਲਾਂ ਸ਼ਰਾਬ ਅਤੇ ਸਮੇਤ ਇੱਕ ਕਾਰ ਦੇ ਕਾਬੂ ਕੀਤਾ ਗਿਆ ਹੈ । ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਨੇ ਦੱਸਿਆ ਕਿ ਮਿਤੀ 17.05.2021 ਨੂੰ ਸੀ.ਆਈ.ਏ ਸਟਾਫ -2 ਜਲੰਧਰ ਦਿਹਾਤੀ ਦੇ ਇੰਚਾਰਜ ਸਬ ਇੰਸਪੈਕਟਰ ਪੁਸ਼ਪ ਬਾਲੀ ਨੂੰ ਗੁਪਤ ਸੂਚਨਾ ਮਿਲਣ ਤੇ ਮੁੱਖ ਸਿਪਾਹੀ ਮੋਹਣ ਲਾਲ ਦੀ ਨਿਗਰਾਨੀ ਵਿੱਚ ਵਿਸ਼ੇਸ਼ ਟੀਮ ਤਿਆਰ ਕੀਤੀ ਗਈ । ਜਿਸਤੇ ਰੇਲਵੇ ਸਟੇਸ਼ਨ ਕਰਤਾਰਪੁਰ ਨੇੜੇ ਚੈਕਿੰਗ ਦੌਰਾਨ ਸੀ.ਆਈ.ਏ. ਸਟਾਫ -2 ਦੀ ਪੁਲਿਸ ਵਲੋਂ ਵਰਿੰਦਰ ਸਿੰਘ ਉਰਫ ਮੋਨੂੰ ( ਉਮਰ ਕ੍ਰੀਬ 36 ਸਾਲ ) ਪੁੱਤਰ ਸਰਵਨ ਸਿੰਘ ਵਾਸੀ ਪਿੰਡ ਰੇਰੂ ਥਾਣਾ ਡਵੀਜ਼ਨ ਨੰਬਰ 8 ਜਲੰਧਰ ਪਾਸੋ 156 ਬੋਤਲਾਂ ਸ਼ਰਾਬ ( 1 , 17,900 ਮਿ.ਲੀ. ) ਉਸਦੀ ਕਾਰ ਨੰਬਰੀ PB08 – AR – 0032 ਰੰਗ ਚਿੱਟਾ ਮਾਰਕਾ ਹੋਡਾ ਸਿਟੀ ਵਿੱਚ ਬ੍ਰਾਮਦ ਕੀਤੀ ਗਈ । ਦੋਸ਼ੀ ਵਰਿੰਦਰ ਸਿੰਘ ਉਰਫ ਮੋਨੂੰ ਦੇ ਵਿਰੁੱਧ ਮੁਕੱਦਮਾ ਨੰਬਰ 76 ਮਿਤੀ 17.05.2021 ਅ / ਧ 61 / 78-1-14 ਐਕਸਾਈਜ ਐਕਟ ਥਾਣਾ ਕਰਤਾਰਪੁਰ ਜਲੰਧਰ ਦਿਹਾਤੀ ਦਰਜ ਰਜਿਸਟਰ ਕੀਤਾ ਗਿਆ ਹੈ ਅਤੇ ਮੁਕੱਦਮਾ ਦੀ ਤਫਤੀਸ਼ ਸੀ.ਆਈ.ਏ -2 ਦੀ ਪੁਲਿਸ ਵਲੋਂ ਕੀਤੀ ਜਾ ਰਹੀ ਹੈ । ਆਪਣੀ ਪੁੱਛ – ਗਿੱਛ ਵਿੱਚ ਵਰਿੰਦਰ ਸਿੰਘ ਉਰਫ ਮੋਨੂੰ ਨੇ ਮੰਨਿਆ ਕਿ ਉਹ ਪਿਛਲੇ 4-5 ਸਾਲ ਤੋਂ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ । ਉਸ ਪਰ ਪਹਿਲਾਂ ਵੀ ਜਿਲ੍ਹਾ ਜਲੰਧਰ ਦੇ ਵੱਖ – ਵੱਖ ਥਾਣਿਆ ਵਿੱਚ ਸ਼ਰਾਬ ਦੇ ਮੁਕੱਦਮੇ ਦਰਜ ਹਨ । ਉਹ ਕਿਰਾਏ ਪਰ ਆਟੋ ਲੈ ਕੇ ਜਲੰਧਰ ਸ਼ਹਿਰ ਵਿੱਚ ਆਟੋ ਚਲਾਉਣ ਦਾ ਕੰਮ ਕਰਦਾ ਹੈ ਜੋ ਲਾਕਡਾਊਨ ਹੋਣ ਕਾਰਨ ਕੰਮ ਨਾ ਹੋਣ ਕਾਰਨ ਉਸਨੇ ਦੁਬਾਰਾ ਸ਼ਰਾਬ ਦਾ ਕੰਮ ਸ਼ੁਰੂ ਕੀਤਾ ਸੀ । ਉਹ ਇਹ ਸ਼ਰਾਬ ਕਪੂਰਥਲਾ ਸਾਈਡ ਤੋ 280 / – ਰੁਪਏ ਪ੍ਰਤੀ ਪੇਟੀ ਦੇ ਹਿਸਾਬ ਨਾਲ ਲਿਆਇਆ ਸੀ ਜੋ ਉਸਨੇ ਮੁਨਾਫਾ ਕਮਾ ਕੇ ਪਰਚੂਨ ਵਿੱਚ ਅੱਗੇ ਗਾਹਕਾਂ ਨੂੰ ਵੇਚਣੀ ਸੀ । ਕੁੱਲ ਬਾਮਦਗੀ : 1. 156 ਬੋਤਲਾਂ ਸ਼ਰਾਬ ਠੇਕਾ ਮਾਰਕਾ GRAND AFFAIR 2. ਇੱਕ ਕਾਰ ਮਾਰਕਾ ਹੋਡਾ ਸਿਟੀ ਨੰਬਰ PB08 – AR – 0032 ਦੋਸ਼ੀ ਵਰਿੰਦਰ ਸਿੰਘ ਉਰਫ ਮੋਨੂੰ ਖਿਲਾਫ ਪਹਿਲਾ ਦਰਜ ਹੋਏ ਕੁੱਲ ਮੁੱਕਦਮੇ : 1. ਮੁ : ਨੂੰ 31 ਮਿਤੀ 05.03.2016 ਅ / ਧ 61-1-14 ਐਕਸਾਈਜ ਐਕਟ ਥਾਣਾ ਡਵੀਜ਼ਨ ਨੰਬਰ 3 ਕਮਿਸ਼ਨਰੇਟ ਜਲੰਧਰ । 2. ਮੁ : ਨੂੰ 5 ਮਿਤੀ 09.01.2017 ਅ / ਧ 61-1-14 ਐਕਸਾਈਜ ਐਕਟ ਥਾਣਾ ਡਵੀਜਨ ਨੰਬਰ ਤੇ ਕਮਿਸ਼ਨਰੇਟ ਜਲੰਧਰ । 3. ਮੂ : ਨੂੰ 31 ਮਿਤੀ 01.02.2018 ਅ / ਧ 61-1-14 ਐਕਸਾਈਜ ਐਕਟ ਥਾਣਾ ਡਵੀਜਨ ਨੰਬਰ 8 ਕਮਿਸ਼ਨਰੇਟ ਜਲੰਧਰ । 4. ਮੁ : ਨੂੰ 55 ਮਿਤੀ 06.05.2018 ਅ / ਧ 61-1-14 ਐਕਸਾਈਜ ਐਕਟ ਥਾਣਾ ਕਾਠਗੜ , ਜਿਲਾ ਸ਼ਹੀਦ ਭਗਤ ਸਿੰਘ ਨਗਰ

One thought on “ਜਿਲ੍ਹਾ ਜਲੰਧਰ ( ਦਿਹਾਤੀ ) ਦੇ ਸੀ.ਆਈ.ਏ. ਸਟਾਫ -2 ਵਲੋ ਪਿੰਡ ਰੇਰੂ , ਜਿਲਾ ਜਲੰਧਰ ਦੇ ਨਸ਼ਾ ਤੱਸਕਰ ਪਾਸੋਂ 156 ਬੋਤਲਾਂ ਸ਼ਰਾਬ ( 1,17,000 ਮਿ . ਲੀ . ) ਬਾਮਦ ਕੀਤੀ ।

  1. I am a student of BAK College. The recent paper competition gave me a lot of headaches, and I checked a lot of information. Finally, after reading your article, it suddenly dawned on me that I can still have such an idea. grateful. But I still have some questions, hope you can help me.

Leave a Reply

Your email address will not be published. Required fields are marked *