(ਜਸਕੀਰਤ ਰਾਜਾ/ਲਵਜੀਤ/ਪਰਮਜੀਤ ਪਮਮਾ)
ਸ੍ਰੀ ਨਵੀਨ ਸਿੰਗਲਾ , ਆਈ.ਪੀ.ਐਸ , ਸੀਨੀਅਰ ਪੁਲਿਸ ਕਪਤਾਨ ਜਲੰਧਰ ( ਦਿਹਾਤੀ ) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ , ਸ੍ਰੀ ਮਨਪ੍ਰੀਤ ਸਿੰਘ ਢਿੱਲੋ , ਪੀ.ਪੀ.ਐਸ , ਪੁਲਿਸ ਕਪਤਾਨ ( ਇੰਨਵੈਸਟੀਗੇਸ਼ਨ ) ਜਲੰਧਰ ਦਿਹਾਤੀ ਅਤੇ ਸ੍ਰੀ ਦਵਿੰਦਰ ਸਿੰਘ ਘੁੰਮਣ , ਪੀ.ਪੀ.ਐਸ , ਉੱਪ ਪੁਲਿਸ ਕਪਤਾਨ , ਸਬ ਡਵੀਜਨ ਸ਼ਾਹਕੋਟ ਜੀ ਦੀ ਅਗਵਾਈ ਹੇਠ ਮਾੜੇ ਅਨਸਰਾ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸਬ – ਇੰਸ : ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਸ਼ਾਹਕੋਟ ਦੀ ਪੁਲਿਸ ਵੱਲੋਂ ਇੱਕ ਕੀਨੀਆ ਨੈਸ਼ਨਲ ਔਰਤ ਅਤੇ ਇੱਕ ਵਿਅਕਤੀ ਨੂੰ ਗੱਡੀ ਨੰਬਰ HR – 55 – AG – 1940 ਮਾਰਕਾ ਸਵਿੱਫਟ ਡਿਜਾਇਰ ਦੇ ਕਾਬੂ ਕਰਕੇ 505 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ । ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਨਵੀਨ ਸਿੰਗਲਾ , ਆਈ.ਪੀ.ਐਸ , ਸੀਨੀਅਰ ਪੁਲਿਸ ਕਪਤਾਨ ਜਲੰਧਰ ( ਦਿਹਾਤੀ ) ਨੇ ਦੱਸਿਆ ਕਿ ਮਿਤੀ 16.05.2021 ਨੂੰ ਐਸ.ਆਈ ਬਲਕਾਰ ਸਿੰਘ ਥਾਣਾ ਸ਼ਾਹਕੋਟ ਨੇ ਸਮੇਤ ਪੁਲਿਸ ਪਾਰਟੀ ਦੇ ਨਜਦੀਕ SDM ਦਫਤਰ ਸ਼ਾਹਕੋਟ ਨਾਕਾ ਬੰਦੀ ਦੌਰਾਨ ਇੱਕ ਕਾਰ ਸਵਿੱਫਟ ਡਿਜਾਇਰ ਨੰਬਰ HR – 55 – AG – 1940 ਨੂੰ ਚੈਕਿੰਗ ਲਈ ਰੋਕਿਆ । ਜਿਸ ਨੂੰ ਇੱਕ ਮੋਨਾ ਆਦਮੀ ਚਲਾ ਰਿਹਾ ਸੀ ਅਤੇ ਪਿਛਲੀ ਸੀਟ ਪਰ ਇੱਕ ਔਰਤ ਆਪਣੇ ਪਾਸ ਕਾਲੇ ਰੰਗ ਦਾ ਹੈਡ ਬੈਗ ਫੜ ਕੇ ਬੈਠੀ ਸੀ । ਜਿਹਨਾਂ ਨੂੰ ਨਾਮ ਪਤਾ ਪੁੱਛਿਆ ਤਾਂ ਕਾਰ ਚਾਲਕ ਨੇ ਆਪਣਾ ਨਾਮ ਸ਼ੰਮੀ ਕਪੂਰ ( ਉਮਰ ਕ੍ਰੀਬ 38 ਸਾਲ ) ਪੁੱਤਰ ਹੰਸ ਰਾਜ ਕਪੂਰ ਵਾਸੀ 194 – ਏ ਸੀ – ਬਲਾਕ ਜੈ ਵਿਹਾਰ ਫੇਸ 1 ਨਜਫਗੜ ਸਾਊਥ ਦਿੱਲੀ ਅਤੇ ਔਰਤ ਨੇ ਆਪਣਾ ਨਾਮ ਇਲਜਾਬੈਥ ਮੋਟੋ ਉਰਫ ਇੱਜ ( ਉਮਰ ਕ੍ਰਬ 35 ਸਾਲ ) ਪੁੱਤਰੀ ਮੈਰੀ ਵਾਸੀ ਫੇਸ 2 ਡਨਡੋਰਾ ਨੇਰੋਬੀ ਕੀਨੀਆ ਹਾਲ ਵਾਸੀ ਮੋਹਨ ਗਾਰਡਨ ਐਚ ਬਲਾਕ ਉੱਤਮ ਨਗਰ ਥਾਣਾ ਉੱਤਮ ਨਗਰ ਨਵੀ ਦਿੱਲੀ ਦੱਸਿਆ । ਜਿਸ ਤੇ ਔਰਤ ਇਲਜਾਬੈਥ ਮੋਟੋ ਉਰਫ ਇੱਜ ਦੇ ਬੈਗ ਦੀ ਤਲਾਸ਼ੀ ਕਰਨ ਤੇ ਬੈਗ ਵਿੱਚੋ 500 ਗ੍ਰਾਮ ਹੈਰੋਇਨ ਅਤੇ ਕਾਰ ਚਾਲਕ ਸ਼ੰਮੀ ਕਪੂਰ ਦੀ ਤਲਾਸ਼ੀ ਕਰਨ ਤੇ ਇਸ ਦੀ ਕਮੀਜ ਦੀ ਜੇਬ ਵਿੱਚੋਂ 05 ਗ੍ਰਾਮ ਹੈਰੋਇਨ ਬ੍ਰਾਮਦ ਹੋਈ । ਜਿਸ ਤੇ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 90 ਮਿਤੀ 16-05-2021 ਅ / ਧ 21 – C 61-85 NDPS Act ਥਾਣਾ ਸ਼ਾਹਕੋਟ ਦਰਜ ਰਜਿਸਟਰ ਕੀਤਾ ਗਿਆ ਹੈ ਅਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਜੋ ਦੋਸ਼ੀਆ ਨੂੰ ਪੇਸ਼ ਅਦਾਲਤ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ । ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛ – ਗਿੱਛ ਕੀਤੀ ਜਾ ਰਹੀ ਹੈ । ਇਹਨਾਂ ਪਾਸੋ ਨਸ਼ੇ ਦੀ ਸਮੱਗਲਿੰਗ ਵਿੱਚ ਸ਼ਾਮਲ ਵਿਅਕਤੀਆਂ ਬਾਰੇ ਅਹਿਮ ਸੁਰਾਗ ਲੱਗਣ ਦੀ ਆਸ ਹੈ । ਬਾਮਦਗੀ : 1 ) 505 ਗ੍ਰਾਮ ਹੈਰੋਇਨ 2 ) ਕਾਰ ਸਵਿੱਫਟ ਡਿਜਾਇਰ ਨੰਬਰ HR – 55 – A – 1940
Very nice post. I just stumbled upon your blog and wanted to say that I’ve really enjoyed browsing your blog posts. In any case I’ll be subscribing to your feed and I hope you write again soon!