ਨਵਾਂਸ਼ਹਿਰ 17 ਮਈ (ਪਰਮਿੰਦਰ ਨਵਾਂਸ਼ਹਿਰ) ਅੱਜ ਆਮ ਆਦਮੀ ਪਾਰਟੀ ਜਿਲ੍ਹਾ ਨਵਾਂਸ਼ਹਿਰ ਦੀ ਇਕਾਈ ਨੇ ਨਰਿੰਦਰ ਸਿੰਘ ਘਾਗੋਂ ਸਯੁੰਕਤ ਸਕੱਤਰ ਐਸਸੀ ਵਿੰਗ ਪੰਜਾਬ, ਬਲਵੀਰ ਸਿੰਘ ਕਰਨਾਣਾ ਜਿਲ੍ਹਾ ਪ੍ਰਧਾਨ ਐਸ ਵਿੰਗ ਤੇ ਸਤਨਾਮ ਸਿੰਘ ਜਲਵਾਹਾ ਸਯੁੰਕਤ ਸਕੱਤਰ ਯੂਥ ਵਿੰਗ ਪੰਜਾਬ ਦੀ ਅਗਵਾਈ ਹੇਠ ਇੱਕ ਵਫਦ ਨੇ ਸ੍ਰੀਮਤੀ ਸ਼ੇਨਾ ਅਗਰਵਾਲ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਰਾਂਹੀ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਲਈ ਇੱਕ ਮੰਗ ਪੱਤਰ ਦਿੱਤਾ।
ਇਸ ਮੌਕੇ ਨਰਿੰਦਰ ਘਾਗੋਂ ਨੇ ਕਿਹਾ ਕਿ ਕਰਨਾ ਮਹਾਂਮਾਰੀ ਕਰਕੇ ਗਰੀਬ ਲੋਕਾਂ ਦਾ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਨਹੀਂ ਹੋ ਰਿਹਾ ਤੇ ਪ੍ਰਾਈਵੇਟ ਹਸਪਤਾਲ ਵਿੱਚ ਮਹਿੰਗਾ ਇਲਾਜ ਕਰਵਾਉਣ ਵਿੱਚ ਲੋਕ ਅਸਮਰੱਥ ਹਨ। ਆਕਸੀਜਨ ਦੀ ਹਸਪਤਾਲਾਂ ਵਿੱਚ ਘਾਟ ਦੇ ਚੱਲਦੇ ਹੋਏ ਲੋਕ ਤੜਫ ਤੜਫ ਕੇ ਮਰ ਰਹੇ ਹਨ ਜੋ ਕਿ ਸਾਡੀ ਪ੍ਰਸ਼ਾਸਨਿਕ ਪ੍ਰਣਾਲੀ ਉੱਪਰ ਇੱਕ ਕਲੰਕ ਹੈ। ਅਸੀ ਕਰੋਨਾ ਮਹਾਂਮਾਰੀ ਕਰਕੇ ਪੈਦਾ ਹੋਏ ਮੰਦਹਾਲੀ ਦੇ ਹਾਲਤਾਂ ਨੂੰ ਮੁੱਖ ਰੱਖਦੇ ਹੋਏ ਮੁੱਖ ਮੰਤਰੀ ਪੰਜਾਬ ਤੋਂ ਇਸ ਮੰਗ ਪੱਤਰ ਰਾਹੀਂ ਮੰਗ ਕਰਦੇ ਹਾਂ ਕਿ ਗਰੀਬਾਂ ਲਈ ਦੋ ਮਹੀਨੇ ਦਾ ਰਾਸ਼ਨ ਤੇ ਇੱਕ ਗੈਸ ਸਿਲੰਡਰ ਦਾ ਪ੍ਰਬੰਧ ਕਰੇ।
ਇਸ ਮੌਕੇ ਬਲਵੀਰ ਕਰਨਾਣਾ ਜਿਲ੍ਹਾ ਪ੍ਰਧਾਨ ਐਸਸੀ ਵਿੰਗ ਨੇ ਕਿਹਾ ਕਿ ਕਿ ਲਾਕਡਾਉਨ ਕਰਕੇ ਸਾਰੇ ਪੇਂਡੂ ਤੇ ਸ਼ਹਿਰੀ ਲੋੜਵੰਦਾਂ ਨੂੰ ਦਸ ਦਸ ਹਜ਼ਾਰ ਰੁਪਏ ਨਗਦ ਤੇ ਨਰੇਗਾ ਕਾਮਿਆਂ ਦੀਆਂ ਦਿਹਾੜੀਆਂ ਦੇ ਬਕਾਏ ਤਰੁੰਤ ਜਾਰੀ ਕੀਤੇ ਜਾਣ ਤੇ ਘੱਟੋ ਘੱਟ ਦਿਹਾੜੀ 600 ਰੁਪਏ ਕੀਤੀ ਜਾਵੇ।
ਇਸ ਮੌਕੇ ਸਤਨਾਮ ਜਲਵਾਹਾ ਸੂਬਾ ਸਯੁੰਕਤ ਸਕੱਤਰ ਯੂਥ ਵਿੰਗ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਨੂੰ ਚੁਸਤ ਦਰੁਸਤ ਕਰਨ ਲਈ ਤਰੁੰਤ ਡਾਕਟਰਾਂ ਤੇ ਸਟਾਫ ਤੇ ਹੋਰ ਮਸ਼ੀਨਰੀ ਦਾ ਪ੍ਰਬੰਧ ਕੀਤਾ ਜਾਵੇ।
ਸੁਰਿੰਦਰ ਸਿੰਘ ਸੰਘਾ ਜਿਲ੍ਹਾ ਪ੍ਰਧਾਨ ਕਿਸਾਨ ਵਿੰਗ ਤੇ ਬੂਟਾ ਰਾਮ ਸਕੱਤਰ ਨੇ ਕਿਹਾ ਕਿ ਆਕਸੀਜਨ ਤੇ ਕਰੋਨਾ ਨਾਲ ਲੜਨ ਦੇ ਪੁਖਤਾ ਪ੍ਰਬੰਧ ਤੇ ਸਾਰਿਆਂ ਨੂੰ ਇੱਕਸਾਰ ਤੇ ਪਰੀ ਵੈਕਸੀਨ ਲਗਾਈ ਜਾਵੇ।
ਇਸ ਦੀ ਜਾਣਕਾਰੀ ਮੀਡੀਆ ਨੂੰ ਦਿੰਦੇ ਹੋਏ ਚੰਦਰ ਮੋਹਨ ਜੇਡੀ ਮੀਡੀਆ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਅਪਣੇ ਚੋਣ ਵਾਅਦੇ ਮੁਤਾਬਿਕ ਐਲਾਨ ਕੀਤੀ 2500 ਰੁਪਏ ਬੁਢਾਪਾ, ਵਿਧਵਾ, ਅੰਗਹੀਣ ਤੇ ਆਸ਼ਰਿਤ ਪੈਨਸ਼ਨ ਲਾਗੂ ਕਰੇ।
ਇਸ ਮੌਕੇ ਲੱਡੂ ਮਹਾਲੋਂ, ਰਾਜੇਸ਼ ਚੈਂਬਰ,ਸਤਨਾਮ ਝਿੱਕਾ,ਗੁਰਨਾਮ ਸਕੋਹਪੁਰ, ਗੁਰਦਿਆਲ ਭਨੋਟ, ਸੁਖਪ੍ਰੀਤ ਜਲਵਾਹਾ, ਲਾਲ ਚੰਦ, ਮੱਖਣ ਰਾਮ, ਬੂਟਾ ਰਾਮ ਆਦਿ ਹਾਜ਼ਰ ਸਨ।