ਜਦੋਂ ਤੋਂ ਇਹ ਤਿੰਨ ਕਾਲੇ ਕਾਨੂੰਨ ਆਏ ਹਨ ਉਦੋਂ ਤੋਂ ਹੀ ਇਨ੍ਹਾਂ ਕਾਨੂੰਨਾਂ ਰਾਹੀਂ ਖੇਤੀ ਖੇਤਰ ‘ਚ ਦਖ਼ਲ ਦੇਣ ਵਾਲੇ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰ ਪ੍ਰਭਾਵਿਤ ਕਰਨ ਲਈ ਉਨ੍ਹਾਂ ਦੀ ਘੇਰਾਬੰਦੀ ਕੀਤੀ ਹੋਈ ਹੈ

ਨਵੀਂ ਦਿੱਲੀ 18 ਜੂਨ (ਸਵਰਨ ਜਲਾਣ)
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਦਿੱਲੀ ਦੇ ਟਿਕਰੀ ਬਾਰਡਰ ‘ਤੇ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਤੋਂ ਇਹ ਤਿੰਨ ਕਾਲੇ ਕਾਨੂੰਨ ਆਏ ਹਨ ਉਦੋਂ ਤੋਂ ਹੀ ਇਨ੍ਹਾਂ ਕਾਨੂੰਨਾਂ ਰਾਹੀਂ ਖੇਤੀ ਖੇਤਰ ‘ਚ ਦਖ਼ਲ ਦੇਣ ਵਾਲੇ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰ ਪ੍ਰਭਾਵਿਤ ਕਰਨ ਲਈ ਉਨ੍ਹਾਂ ਦੀ ਘੇਰਾਬੰਦੀ ਕੀਤੀ ਹੋਈ ਹੈ ਉਹ ਭਾਵੇਂ ਅਡਾਨੀ ਦੇ ਸਾਈਲੋ ਗੋਦਾਮ ਹੋਣ ਜਾਂ ਵੱਖ ਵੱਖ ਕੰਪਨੀਆਂ ਦੇ ਮਾਲ ਜਾਂ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਹੋਣ।ਰਿਲਾਇੰਸ ਵਲੋਂ ਖੁਦ ਚਲਾਏ ਜਾ ਰਹੇ ਪੈਟਰੋਲ ਪੰਪਾਂ ਦੇ ਮੁਲਾਜ਼ਮ, ਚੇਅਰਮੈਨ ਅਤੇ ਹੋਰ ਵਰਕਰ ਉਹ ਵੀ ਉਦੋਂ ਤੋਂ ਆਪਣੀਆਂ ਤਨਖਾਹਾਂ ਤੋਂ ਵਾਂਝੇ ਹਨ।ਉਹ ਫਰਿਆਦ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਸਟੇਜ ‘ਤੇ ਆਗੂਆਂ ਨੂੰ ਮਿਲੇ ਹਨ।ਉਨ੍ਹਾਂ ਨੇ ਵੀ ਕਿਸਾਨ ਘੋਲ ਦੀ ਹਮਾਇਤ ਕੀਤੀ,ਫੰਡ ਵੀ ਦਿੱਤੇ ,ਆਪਣਾ ਰੁਜ਼ਗਾਰ ਬਚਾਉਣ ਦੀ ਗੱਲ ਕੀਤੀ ਅਤੇ ਅੱਗੇ ਤੋਂ ਰਲ ਮਿਲ ਕੇ ਸੰਘਰਸ਼ ਕਰਨ ਦੀ ਵੀ ਗੱਲ ਕਹੀ।
. ਕਿਸਾਨ ਆਗੂ ਨੇ ਕਿਹਾ ਬਿਜਲੀ ਸੋਧ ਬਿੱਲ 2020 ਅਤੇ ਪਰਾਲੀ ਸਾੜਨ ਵਿਰੁੱਧ ਵਾਤਾਵਰਣ ਦੀ ਸੁਰੱਖਿਆ ਦੇ ਨਾਂ ਹੇਠ ਲਿਆਂਦੇ ਬਿੱਲਾਂ ਸੰਬੰਧੀ ਪਿਛਲੀਆਂ ਮੀਟਿੰਗਾਂ ‘ਚ ਕੇਂਦਰ ਦੀ ਸਰਕਾਰ ਦੋਵੇਂ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਕਰ ਚੁੱਕੀ ਹੈ ਪਰ ਹਕੀਕਤ ‘ਚ ਬਿਜਲੀ ਐਕਟ 2020 ਲਾਗੂ ਕਰਨ ਦੀ ਤਿਆਰੀ ਵਿੱਢੀ ਹੋਈ ਹੈ।
ਜ਼ਿਲ੍ਹਾ ਸੰਗਰੂਰ ਦੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਦਿੱਲੀ ਮੋਰਚੇ ‘ਚ ਔਰਤਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਲਈ ਪੰਜਾਬ ‘ਚ ਔਰਤ ਭੈਣਾਂ ਦੀਆਂ ਮੀਟਿੰਗਾਂ ਕਰਵਾਉਣ ਦਾ ਸਿਲਸਿਲਾ ਤੇਜ਼ ਕੀਤਾ ਹੈ ਕਿਉਂਕਿ ਕਿਸਾਨ ਝੋਨੇ ਦੀ ਲਵਾਈ ‘ਚ ਰੁੱਝੇ ਹੋਏ ਹੋਣ ਕਰਕੇ ਕੇਂਦਰ ਦੀ ਭਾਜਪਾ ਹਕੂਮਤ ਦਾ ਭੁਲੇਖਾ ਕੱਢਣ ਲਈ ਜਿੰਨਾ ਚਿਰ ਇਹ ਸਾਰੇ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਨਾ ਚਿਰ ਸੰਘਰਸ਼ ਨੂੰ ਮਘਦਾ ਰੱਖਣ ਲਈ ਵੱਖ ਵੱਖ ਰੂਪਾਂ ‘ਚ ਸੇਧਤ ਕਰ ਕੇ ਜਾਰੀ ਰੱਖਿਆ ਜਾਵੇਗਾ।
ਗੁਰਪ੍ਰੀਤ ਕੌਰ ਸੈਦੋਕੇ ਅਤੇ ਕੁਲਵਿੰਦਰ ਕੌਰ ਪਟਿਆਲਾ ਨੇ ਅੱਜ ਦੀ ਸਟੇਜ ਤੋਂ ਕੇਂਦਰ ਦੀ ਮੋਦੀ ਹਕੂਮਤ ਨੂੰ ਲਾਹਨਤਾਂ ਪਾਉਂਦਿਆਂ ਕਿਹਾ ਕਿ ਦੁਨੀਆਂ ਦੇ ਇਤਿਹਾਸ ‘ਚ ਇਹ ਪਹਿਲਾ ਸੰਘਰਸ਼ ਹੈ ਜਿੱਥੇ ਲਗਾਤਾਰ ਕਿਸਾਨ ਅਤੇ ਕਿਸਾਨ ਔਰਤ ਭੈਣਾਂ ਪਿਛਲੇ ਸਾਢੇ ਛੇ ਮਹੀਨੇ ਤੋਂ ਸ਼ਾਂਤਮਈ ਸੰਘਰਸ਼ ਕਰ ਰਹੇ ਹਨ ਉਥੇ ਹੀ ਦੁਨੀਆਂ ਦੇ ਇਤਿਹਾਸ ‘ਚ ਭਾਰਤ ਦੀ ਪਹਿਲੀ ਹਕੂਮਤ ਹੈ ਜੋ ਕਿਰਤ ਕਰਨ ਵਾਲੇ ਲੋਕਾਂ ਦੀ ਰਜ਼ਾ ਕਬੂਲ ਨਹੀਂ ਰਹੀ।
ਸਟੇਜ ਸੰਚਾਲਨ ਦੀ ਭੂਮਿਕਾ ਨਿੱਕਾ ਰਾਮਗਡ਼੍ਹ ਨੇ ਚਲਾਈ ਅਤੇ ਸਤਬੀਰ ਸਿੰਘ ਹਰਿਆਣਾ,ਨਛੱਤਰ ਸਿੰਘ ਤਲਵੰਡੀ ਸਾਬੋ,ਬਲਵਿੰਦਰ ਸਿੰਘ ਧਨੌਲਾ ਅਤੇ ਪਰਮਜੀਤ ਕੌਰ ਕੋਟੜਾ ਕੋੜਾ ਨੇ ਵੀ ਸੰਬੋਧਨ ਕੀਤਾ।

One thought on “ਜਦੋਂ ਤੋਂ ਇਹ ਤਿੰਨ ਕਾਲੇ ਕਾਨੂੰਨ ਆਏ ਹਨ ਉਦੋਂ ਤੋਂ ਹੀ ਇਨ੍ਹਾਂ ਕਾਨੂੰਨਾਂ ਰਾਹੀਂ ਖੇਤੀ ਖੇਤਰ ‘ਚ ਦਖ਼ਲ ਦੇਣ ਵਾਲੇ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰ ਪ੍ਰਭਾਵਿਤ ਕਰਨ ਲਈ ਉਨ੍ਹਾਂ ਦੀ ਘੇਰਾਬੰਦੀ ਕੀਤੀ ਹੋਈ ਹੈ

Leave a Reply

Your email address will not be published. Required fields are marked *

error: Content is protected !!