(ਪਰਮਜੀਤ ਪਮਮਾ/ਵਿਵੇਕ/ਗੂਰਪਰੀਤ/ਕੂਨਾਲ ਤੇਜੀ)
ਸ੍ਰੀ ਨਵੀਨ ਸਿੰਗਲਾ ਆਈ.ਪੀ.ਐੱਸ . ਸੀਨੀਅਰ ਪੁਲਿਸ ਕਪਤਾਨ , ਜਲੰਧਰ ( ਦਿਹਾਤੀ ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਰਣਜੀਤ ਸਿੰਘ ਬਦੇਸ਼ਾ ਉਪ ਪੁਲਿਸ ਕਪਤਾਨ , ਡਿਟੈਕਟਿਵ ਜਲੰਧਰ ਦਿਹਾਤੀ , ਦੀ ਰਹਿਨੁਮਾਈ ਹੇਠ ਸੀ.ਆਈ.ਏ ਸਟਾਫ -2 ਜਲੰਧਰ ਦਿਹਾਤੀ ਦੇ ਇੰਚਾਰਜ ਸਬ – ਇੰਸਪੈਕਟਰ ਪੁਸ਼ਪ ਬਾਲੀ ਦੀ ਟੀਮ ਵਲੋਂ ਇੱਕ ਸ਼ਰਾਬ ਤਸਕਰ ਵੱਲੋਂ 1 ਲੱਖ 26,000 ML ਸ਼ਰਾਬ ਸਮੇਤ ਇੱਕ ਗੱਡੀ ਬਲੈਰੋ ਨੰਬਰੀ PB08 – EE – 6629 ਦੇ ਕਾਬੂ ਕੀਤਾ ਗਿਆ ਹੈ । ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 24.05.2021 ਨੂੰ ਸੀ.ਆਈ.ਏ ਸਟਾਫ -2 ਜਲੰਧਰ ਦਿਹਾਤੀ ਦੇ ਇੰਚਾਰਜ ਸਬ – ਇੰਸਪੈਕਟਰ ਪੁਸ਼ਪ ਬਾਲੀ ਨੂੰ ਗੁਪਤ ਸੂਚਨਾ ਮਿਲਣ ਤੇ ਏ.ਐਸ.ਆਈ ਪਰਵਿੰਦਰ ਸਿੰਘ ਦੀ ਨਿਗਰਾਨੀ ਵਿੱਚ ਇਕ ਵਿਸ਼ੇਸ਼ ਟੀਮ ਤਿਆਰ ਕੀਤੀ ਗਈ । ਜਿਸਨੇ ਮੇਨ ਜੀ.ਟੀ ਰੋਡ ਗੋਰਾਇਆ ਜਲੰਧਰ ਨੇੜੇ LIC ਦਫਤਰ ਗੋਰਾਇਆ ਚੈਕਿੰਗ ਦੌਰਾਨ ਸੀ.ਆਈ.ਏ. ਸਟਾਫ -2 ਦੀ ਪੁਲਿਸ ਪਾਰਟੀ ਵੱਲੋਂ ਭਾਰਤ ਭੂਸ਼ਨ ਉਰਫ ਬੋਬੀ ਉਮਰ ਬ 40 ਸਾਲ ਪੁੱਤਰ ਚਰਨ ਦਾਸ ਵਾਸੀ ਮਕਾਨ ਨੂੰ 2421 ਭਾਰਗੋ ਕੈਪ ਥਾਣਾ ਭਾਰਗੋ ਕੈਪ ਕਮਿਸ਼ਨਰੇਟ ਜਲੰਧਰ ਪਾਸੋ 1 ਲੱਖ 26,000 ML ਸ਼ਰਾਬ ਉਸਦੀ ਗੱਡੀ ਨੰਬਰੀ PB08 – EE – 6629 ਰੰਗ ਚਿੱਟਾ ਮਾਰਕਾ ਬਲੈਰੋ ਵਿੱਚੋ ਬਾਮਦ ਕੀਤੀ ਗਈ । ਦੋਸ਼ੀ ਭਾਰਤ ਭੂਸ਼ਨ ਉਰਫ ਬੇਬੀ ਦੇ ਵਿਰੁੱਧ ਮੁਕੱਦਮਾ ਨੰਬਰ 74 ਮਿਤੀ 24.05.2021 ਅ / ਧ 61 / 78-1-14 ਐਕਸਾਈਜ ਐਕਟ ਥਾਣਾ ਗੋਰਾਇਆ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕੀਤਾ ਗਿਆ ਹੈ ਅਤੇ ਮੁਕੱਦਮਾ ਦੀ ਤਫਤੀਸ਼ ਸੀ.ਆਈ.ਏ -2 ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ । ਪੁੱਛ – ਗਿੱਛ ਦੌਰਾਨ ਭਾਰਤ ਭੂਸ਼ਨ ਉਰਫ ਬੋਬੀ ਨੇ ਮੰਨਿਆ ਕਿ ਉਹ ਪਿਛਲੇ 9-10 ਸਾਲ ਤੋਂ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ । ਉਸ ਪਰ ਪਹਿਲਾਂ ਵੀ ਜਿਲ੍ਹਾ ਜਲੰਧਰ ਦੇ ਵੱਖ – ਵੱਖ ਥਾਣਿਆ ਵਿੱਚ ਸ਼ਰਾਬ ਦੇ ਮੁਕੱਦਮੇ ਦਰਜ ਹਨ । ਉਸਨੇ ਇਹ ਸ਼ਰਾਬ ਮਾਰਕਾ FIRST CHOICE 3 CASH WHISKEY 2,000 MASTER MOVEMENT WHISKEY 3000 ਰੁਪਏ ਪ੍ਰਤੀ ਪੇਟੀ ਦੇ ਹਿਸਾਬ ਨਾਲ ਗੁਰਾਇਆ ਸਾਈਡ ਤੋਂ ਖਰੀਦ ਕੀਤੀ ਸੀ।ਜੋ ਉਸਨੇ ਮੁਨਾਫਾ ਕਮਾ ਕੇ ਅੱਗੇ ਗਾਹਕਾਂ ਨੂੰ ਪਰਚੂਨ ਵਿੱਚ ਵੇਚਣੀ ਸੀ । ਕੁੱਲ ਬ੍ਰਾਮਦਗੀ : 1. 90,000 ML ਸ਼ਰਾਬ ਠੇਕਾ ਮਾਰਕਾ FIRST CHOICE 2. 18000 ML ਸ਼ਰਾਬ ਠੇਕਾ ਮਾਰਕਾ CASH WHISKEY 3. 18000 ML HOYa Say HOAT MASTER MOVEMENT WHISKEY 4. ਇੱਕ ਕਾਰ ਮਾਰਕਾ ਬਲੈਰੋ ਨੰਬਰ PB08 – EE – 6629 ਦੋਸ਼ੀ ਭਾਰਤ ਭੂਸ਼ਨ ਉਰਫ ਬੋਬੀ ਦੇ ਖਿਲਾਫ ਪਹਿਲਾ ਦਰਜ ਹੋਏ ਕੁੱਲ ਮੁੱਕਦਮੇ : 1. ਮੁ : ਨੂੰ 119 ਮਿਤੀ 10.07.2016 ਅ / ਧ 61-1-14 ਐਕਸਾਈਜ ਐਕਟ ਥਾਣਾ ਡਵੀਜ਼ਨ ਨੰਬਰ 5 ਕਮਿਸ਼ਨਰੇਟ ਜਲੰਧਰ । 2. ਮੁ : ਨੂੰ 161 ਮਿਤੀ 14.07.2017 ਅ / ਧ 61-1-14 ਐਕਸਾਈਜ ਐਕਟ ਥਾਣਾ ਸਦਰ ਕਮਿਸ਼ਨਰੇਟ ਜਲੰਧਰ ।
Thanks for sharing. I read many of your blog posts, cool, your blog is very good. https://accounts.binance.com/zh-CN/register-person?ref=WTOZ531Y
I don’t think the title of your article matches the content lol. Just kidding, mainly because I had some doubts after reading the article.