ਨਵਾਂ ਸ਼ਹਿਰ 24 ਮਈ(ਪਰਮਿੰਦਰ ਨਵਾਂਸ਼ਹਿਰ)-ਮੱਨੁਖੀ ਅਧਿਕਾਰ ਜਾਗ੍ਰਤੀ ਮੰਚ ਸੁਸਾਇਟੀ ਰਜਿ ਨਵਾਂ ਸ਼ਹਿਰ ਮਿਤੀ 17 ਜੂਨ 2009ਤੋ ਜਿੱਥੇ ਜਰਰੂਤਮੰਦ ਪਰਿਵਾਰਾਂ ਨੂੰ ਰਾਸ਼ਨ ਸਮਗਰੀ ਦਿੰਦੀ ਆ ਰਹੀ ਹੈ ਉੱਥੇ ਹੀ ਇਸ ਸੁਸਾਇਟੀ ਵੱਲੋਂ ਲੋਕਾਂ ਨੂੰ ਅਧਿਕਾਰਾਂ ਅਤੇ ਫਰਜਾਂ ਤੋ ਵੀ ਜਾਣੂੰ ਕਰਵਾਉਣ ਲਈ ਪਿੰਡ ਪੱਧਰ ਤੱਕ ਪਹੁੰਚ ਕਰਕੇ ਸੈਮੀਨਾਰ ਰਾਹੀ ਜਾਗਰੂਕ ਕਰਦੀ ਆ ਰਹੀ ਹੈ।ਇਹ ਜਾਣਕਾਰੀ ਸੁਸਾਇਟੀ ਦੇ ਪ੍ਰਧਾਨ ਤੇ ਸੰਸਥਾਪਕ ਵਾਸਦੇਵ ਪ੍ਰਦੇਸੀ ਨੇ ਸੁਸਾਇਟੀ ਦੇ ਮੈਬਰਾਂ ਦੀ ਇਕ ਬੈਠਕ ਨੂੰ ਸੰਬੋਧਨ ਕਰਦਿਆਂ ਦਿੱਤੀ।ਉਨ੍ਹਾਂ ਦੱਸਿਆ ਕਿ ਸੁਸਾਇਟੀ ਵਲੋਂ ਸਮੂਹ ਮੈਬਰਾ ਦੇ ਸਹਿਯੋਗ ਅਤੇ ਦਾਨਵੀਰ ਸਹਿਯੋਗੀਆਂ ਦੇ ਪੂਰਨ ਸਹਿਯੋਗ ਸਦਕਾ ਸੁਸਾਇਟੀ ਆਪਣੇ ਮਿਸ਼ਨ ਵਿਚ ਨਵੀਆਂ ਪੁਲਾਵਾ ਪੁੱਟ ਰਹੀ ਹੈ।ਸੁਸਾਇਟੀ ਵਲੋਂ ਮੱਨੁਖੀ ਅਧੀਕਾਰਾਂ ਸਬੰਧੀ ਵੱਖ ਵੱਖ ਸਮੇਂ ਜਾਗਰਤੀ ਸਮਾਗਮ ਕਰਕੇ ਕਾਨੂੰਨੀ ਸਾਹਰਾ ਵਲੋਂ ਵੱਖ ਵੱਖ ਕਾਨੂੰਨਾ ਤੋ ਵਾਕਿਫ ਕਰਵਾਇਆ ਜਾਦਾ ਹੈ।ਤੇ ਸੁਸਾਇਟੀ ਦੇ ਮਹਿਲਾ ਵਿੰਗ ਵਲੋਂ ਪੀਂੜਤ ਮਹਿਲਾਵਾਂ ਦੀ ਮਦਦ ਲਈ ਕਾਂਨੂਨੀ ਮਦਦ ਸੈਲ ਦਾ ਸਹਿਯੋਗ ਲੈਕੈ ਪੀੜਤ ਨੂੰ ਇਨਸਾਫ ਦਿਵਾਉਣ ਦੇ ਉਪਰਾਲੇ ਕੀਤੇ ਜਾਂਦੇ ਹਨ।ਪਿਛਲੇ ਬਾਰਾ ਸਾਲਾ ਤੋ ਲਗਾਤਾਰ ਸਕੂਲਾਂ ਦੇ ਵਿਦਿਆਰਥੀਆਂ ਦੇ ਭਾਸ਼ਨ, ਪੇਟਿੰਗ ਅਤੇ ਸਨੋਗਨ ਮੁਕਾਬਲੇ ਵੱਖ ਵੱਖ ਸਮਾਜਿਕ ਬੁਰਾਈਆਂ ਜਿਵੇਂ ਨਸ਼ਿਆਂ ਵਿਰੁੱਧ, ਵਾਤਾਵਰਨ ਦੀ ਸਾਭ,ਕੰਨਿਆ ਭਰੂਣ ਹੱਤਿਆ, ਸੰਗੀਤਕ ਮੁਕਾਬਲੇ, ਦਹੇਜ ਪ੍ਰਥਾ,ਸਵਛ ਭਾਰਤ ਅਭਿਆਨ, ਆਦਿ ਸਬੰਧੀ ਕਰਵਾਏ ਗਏ ਹਨ। ਪ੍ਰਧਾਨ ਵਾਸਦੇਵ ਪ੍ਰਦੇਸੀ ਨੇ ਦੱਸਿਆ ਕਿ ਇਸ ਮੱਨੁਖੀ ਅਧਿਕਾਰ ਜਾਗ੍ਰਤੀ ਮੰਚ ਸੁਸਾਇਟੀ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਵੀ ਸੰਬੰਧ ਨਹੀ ਬਲਿਕ ਲੋਕਾਂ ਨੂੰ ਅਧਿਕਾਰਾਂ ਪ੍ਰਤੀ ਤੇ ਕਾਨੂੰਨਾ ਪ੍ਰਤੀ ਜਾਗਰੂਕ ਕਰਨਾ ਹੈ।