(ਪਰਮਿੰਦਰ)ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ, ਜਦ ਕੋਈ ਮਨੁੱਖ ਪਰਮਾਤਮਾ ਦੁਆਰਾ ਸਿਰਜੇ ਇਸ ਮਨੁੱਖ ਜੀਵਨ ਨੂੰ ਬਿਹਤਰ ਬਣਾਉਣ ਲਈ ਸਾਰੇ ਧਰਮਾਂ ਤੋਂ ਉਪਰ ਉਠ ਕੇ ਉਸ ਅਕਾਲ ਪੁਰਖ ਦੇ ਭਾਣੇ ਨੂੰ ਮੰਨਦਿਆਂ ਬਿਨਾ ਕਿਸੇ ਭੇਦ ਭਾਵ ਤੋਂ ਸੇਵਾ ਕਰ ਦਾ ਹੈ। ਇਸੇ ਤਹਿਤ ਸ਼੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ, ਨਵਾਂਸ਼ਹਿਰ ਵਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾ ਯੋਗ ਹੈ ਬਿਆਨ ਨਹੀ ਕੀਤੇ ਜਾ ਸਕਦੇ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਤਰ੍ਹਾਂ ਸਮਾਜ ਭਲਾਈ ਦੇ ਕੰਮ ਕਰਦੇ ਰਹੋ ਤੇ ਵਾਹਿਗੁਰੂ ਤੁਹਾਨੂੰ ਇਸ ਕਿਤੇ ਨੂੰ ਨੇਪਰੇ ਚਾੜ੍ਹਨ ਦਾ ਬਲ ਬਖਸ਼ੇ। ਮੈਂ ਹਰ ਸਮੇਂ ਸੋਸਾਇਟੀ ਨੂੰ ਵਾਸਤੇ ਕਿਸੇ ਵੀ ਤਰ੍ਹਾਂ ਦੇ ਸਹਿਯੋਗ ਲਈ ਹਮੇਸ਼ਾ ਹਾਜਰ ਹਾਂ।