ਭਵਾਨੀਗੜ੍ਹ ( ਸਵਰਨ ਜਲਾਣ)
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਪਿੰਡ ਜਲਾਣ ਵੱਲੋਂ 18ਵਾਂ ਜਥਾ ਬਲਦੇਵ ਸਿੰਘ ਰਾਣੂ ਅਤੇ ਰਾਜਪਾਲ ਸਿੰਘ (ਬੌਬੀ ਜਲਾਣ) ਦੀ ਅਗਵਾਈ ਵਿੱਚ ਦਿੱਲੀ ਨੂੰ ਰਵਾਨਾ ਹੋਇਆ। ਬਲਦੇਵ ਸਿੰਘ ਰਾਣੂ ਅਤੇ ਰਾਜਪਾਲ ਸਿੰਘ (ਬੌਬੀ ਜਲਾਣ) ਨੇ ਦੱਸਿਆ ਕਿ ਅਸੀਂ ਹਰ ਹਫਤੇ ਦਿੱਲੀ ਕਿਸਾਨੀ ਸੰਘਰਸ਼ ਵਿੱਚ ਪਿੰਡ ਜਲਾਣ ਤੋਂ ਜਥਾ ਰਵਾਨਾ ਕਰਦੇ ਹਾਂ ਅਤੇ ਇਹ ਸਿਲਸਿਲਾ ਉਦੋਂ ਤੱਕ ਚੱਲਦਾ ਰਹੇਗਾ। ਜਦੋਂ ਤੱਕ ਕੇਂਦਰ ਸਰਕਾਰ ਆਪਣੇ ਵੱਲੋਂ ਪਾਸ ਕੀਤੇ ਕਾਲ਼ੇ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਲੈਂਦੀ। ਉਨ੍ਹਾਂ ਵੱਲੋਂ ਜਥੇ ਅਤੇ ਸੰਘਰਸ਼ ਦੀ ਕਾਮਯਾਬੀ ਅਤੇ ਸਲਾਮਤੀ ਲਈ ਅਰਦਾਸ ਵੀ ਕੀਤੀ ਗਈ।
ਇਸ ਮੌਕੇ :- ਬਲਦੇਵ ਸਿੰਘ ਰਾਣੂ, ਕਮਲਜੀਤ ਸਿੰਘ ਢੰਡਾ, ਜਸਵੰਤ ਸਿੰਘ, ਦੇਵ ਸਿੰਘ ਢੰਡਾ, ਅਮਰਜੀਤ ਸਿੰਘ, ਭੁਪਿੰਦਰ ਸਿੰਘ ਸੰਤੋਖਪੁਰਾ, ਹਰਪ੍ਰੀਤ ਸਿੰਘ, ਹਰਦੇਵ ਸਿੰਘ, ਪ੍ਰਿਥੀ ਸਿੰਘ ਜਲਾਣ, ਬੌਬੀ ਜਲਾਣ, ਸਿਕੰਦਰ ਸਿੰਘ ਢੰਡਾ, ਅਕਾਸ਼ਦੀਪ ਰਾਣੂ, ਆਦਿ ਮੌਜੂਦ ਸਨ।