(ਪਰਮਿੰਦਰ)
ਨਵਾਂ ਸ਼ਹਿਰ ਦੇ ਨਵੀ ਆਬਦੀ ਗਲੀ ਨੰ 14 ਵਿਖੇ ਸਿੱਧ ਸ਼੍ਰੀ ਬਾਬਾ ਬਾਲਕਨਾਥ ਮੰਦਿਰ ਵਿਚ ਚੇਤਰ ਮਹੀਨੇ ਦੇ ਚਲਦੇ ਹੋਏ ਸਿੱਧ ਸ਼੍ਰੀ ਬਾਬਾ ਬਾਲਕ ਨਾਥ ਦੀ ਚੋਕੀ ਭਗਤ ਸੋਨੂੰ ਬੰਗੜ ਦੀ ਅਗਵਾਈ ਵਿਚ ਲਗਾਈ ਗਈ। ਇਸ ਅਵਸਰ ਤੇ ਭਗਤ ਸੋਨੂੰ ਬੰਗੜ ਨੇ ਦੱਸਿਆ ਕਿ ਸਵੇਰੇ ਝੰਡੇ ਦੀ ਰਸਮ ਕਰ ਬਾਅਦ ਦੁਪਹਿਰੇ ਬਾਬਾ ਦੀ ਦਾ ਲੰਗਰ ਆਤੁਟ ਵਰਤਿਆ ਗਿਆ ਅਤੇ ਸ਼ਾਮ ਨੂੰ ਬਾਬਾ ਬਾਲਕ ਨਾਥ ਜੀ ਦੀ ਚੋਕੀ ਲਗਾਈ ਗਈ।ਜਿਸ ਵਿਚ ਪੰਜਾਬ ਦੇ ਮਹਿਸ਼ੂਰ ਕਲਾਕਾਰ ਸੂਫੀ ਸਾਗਰ ਵਲੋਂ ਗਣੇਸ਼ ਵੰਦਨਾ ਕਰ ਬਾਬਾ ਜੀ ਦੀਆਂ ਭੇਟਾ ਦਾ ਗੁਨਗਾਣ ਕੀਤਾ ਗਿਆ।ਇਸ ਤੋ ਬਾਅਦ ਮਹੇਸ਼ ਸਾਜਨ ਵਲੋਂ ਹਾਜਰੀ ਭਰੀ ਗਈ।ਅਤੇ ਹੈਰ ਕਲਾਕਾਰਾ ਵਲੋਂ ਹਾਜਰੀ ਲਗਾਈ ।ਇਸ ਮੋਕੇ ਤੇ ਪਵਨ ਕੁਮਾਰ ਬੰਗੜ ਵਲੋਂ ਆਏ ਹੋਏ ਮਹਿਮਾਨ ਨੂੰ ਸਿਰੋਪਾ ਦੇਕੇ ਸਨਮਾਨਿਤ ਕੀਤਾ ਗਿਆ ।ਇਸ ਮੋਕੇ ਤੈ ਪ੍ਰੇਮ ਪਾਲ,ਮਨੋਜ ਕੁਮਾਰ,ਸਤਨਾਮ ਕੁਮਾਰ ਬਿੱਟੂ,ਸਜੀਵ ਸਰੀਨ,ਤੇ ਸਮੂਹ ਸੰਗਤਾਂ ਹਾਜਰ ਸਨ