ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਪਿੰਡਾਂ ਵਿੱਚ ਜਾਗਰੂਕਤਾ ਰੈਲੀ ਸ਼ੁਰੂ

ਭਵਾਨੀਗੜ੍ਹ Rhrpnews( ਸਵਰਨ ਜਲਾਨ)
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਮਨਰੇਗਾ ਜਾਗਰੂਕ ਰੈਲੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਅੱਜ ਪਿੰਡ ਜਲਾਣ ਵਿਖੇ ਭਾਰਤੀ ਇਨਕਲਾਬੀ ਮਾਕਸਵਾਦੀ ਪਾਰਟੀ ਵੱਲੋਂ ਮਨਰੇਗਾ ਜਾਗਰੂਕ ਰੈਲੀ ਜ਼ਿਲ੍ਹਾ ਆਗੂ ਕਾਮਰੇਡ ਊਧਮ ਸਿੰਘ ਸੰਤੋਖਪੁਰਾ ਦੀ ਅਗਵਾਈ ਹੇਠ ਹੋਈ। ਉਨ੍ਹਾਂ ਸੰਬੋਧਨ ਕਰਦਿਆਂ ਮਨਰੇਗਾ ਮਜ਼ਦੂਰਾਂ ਨੂੰ ਉਨ੍ਹਾਂ ਦੇ ਬਣੇ ਹੋਏ ਮਨਰੇਗਾ ਕਾਰਡ ਸਮਝਾਇਆ । ਉਨ੍ਹਾਂ ਵੱਲੋਂ ਸੂਬਾ ਅਤੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਬਾਰੇ ਵੀ ਲੋਕਾਂ ਨੂੰ ਦੱਸਿਆ।
ਕਾਮਰੇਡ ਊਧਮ ਸਿੰਘ ਨੇ ਮਨਰੇਗਾ ਕਾਮਿਆਂ ਨੂੰ ਦਿੱਤੀ ਜਾਣ ਵਾਲੀ ਦਿਹਾੜੀ ਨੂੰ ਲੈਕੇ ਕੇਂਦਰ ਅਤੇੇ ਸੂਬਾ ਸਰਕਾਰ ਉਪਰ ਨਿਸ਼ਾਨਾ ਸੇਧਦਿਆਂ ਕਿਹਾ ਕਿ ਮਜ਼ਦੂਰ ਦੀ ਮਜ਼ਦੂਰੀ 200ਰੁਪਏ ਤੋਂ ਵਧਾ ਕੇ 600ਰੁ, ਕੀਤੀ ਜਾਵੇ ਅਤੇ ਹੋਰ ਵੀ ਲੋੜੀਂਦੀਆਂ ਸਹੂਲਤਾਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਆਉਣ ਵਾਲੀ 7 ਅ੍ਰਪੈਲ ਨੂੰ ਭਵਾਨੀਗੜ੍ਹ ਦਾਣਾ ਮੰਡੀ ਤੋਂ ਚੱਲ ਕੇ ਸ਼ਹਿਰ ਵਿੱਚ ਹੁੰਂਦੇ ਹੋਏ ਐਸ.ਡੀ.ਐਮ ਦਫ਼ਤਰ ਤੱਕ ਰੋਸ਼ ਮਾਰਚ ਰੈਲੀ ਕੱਢੀ ਜਾਵੇਗੀ ਅਤੇ ਐਸ.ਡੀ.ਐਮ ਸਾਬ੍ਹ ਨੂੰ ਆਪਣਾ ਮੰਗ ਪੱਤਰ ਸੌਂਪਿਆ ਜਾਵੇਗਾ। ਉਨ੍ਹਾਂ ਵੱਲੋਂ 7 ਅ੍ਰਪੈਲ ਦੀ ਰੈਲੀ ਵਿੱਚ ਸ਼ਾਮਲ ਹੋਣ ਲਈ ਵੀ ਲੋਕਾਂ ਨੂੰ ਅਪੀਲ ਕੀਤੀ ਗਈ। ਜ਼ਿਲ੍ਹਾ ਆਗੂ ਸੁਖਪਾਲ ਕੌਰ ਛਾਜਲੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਉਨ੍ਹਾਂ ਨਾਲ- ਜ਼ਿਲ੍ਹਾ ਆਗੂ ਸੁਖਪਾਲ ਕੌਰ ਛਾਜਲੀ, ਹਰਜਿੰਦਰ ਸਿੰਘ ਜਲਾਣ, ਹਰਮੇਸ਼ ਕੁਮਾਰ ਜਲਾਣ, ਸੁਖਵਿੰਦਰ ਸਿੰਘ ਜਲਾਣ, ਰਜ਼ੀਆ ਬੇਗਮ, ਰਾਣੋਂ ਕੌਰ, ਕਰਮਜੀਤ ਕੌਰ ਆਦਿ ਮੌਜੂਦ ਸਨ।

Leave a Reply

Your email address will not be published. Required fields are marked *

error: Content is protected !!