ਪ੍ਰੈਸ ਨੋਟ (ਜਸਕੀਰਤ ਰਾਜਾ/ਪਰਮਜੀਤ ਪਮਮਾ/ਕੂਨਾਲ ਤੇਜੀ) ਸੀ.ਆਈ.ਏ ਸਟਾਫ ਜਲੰਧਰ – ਦਿਹਾਤੀ ਵੱਲੋਂ ਦਿੱਲੀ ਅਤੇ ਪੰਜਾਬ ਵਿੱਚ ਅਸਲਾ ਸਪਲਾਈ ਕਰਨ ਵਾਲੇ ਗਿਰੋਹ ਦੇ 03 ਮੈਂਬਰਾਂ ਨੂੰ ਕੀਤਾ ਗ੍ਰਿਫਤਾਰ । ਡਾ : ਸੰਦੀਪ ਕੁਮਾਰ ਗਰਗ IPs ਸੀਨੀਅਰ ਪੁਲਿਸ ਕਪਤਾਨ , ਜਲੰਧਰ ਦਿਹਾਤੀ ਦੀ ਯੋਗ ਅਗਵਾਈ ਹੇਠ ਸ਼੍ਰੀ ਮਨਪ੍ਰੀਤ ਸਿੰਘ ਢਿੱਲੋ ਪੀ.ਪੀ.ਐਸ ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਲੰਧਰ ਦਿਹਾਤੀ , ਸ੍ਰੀ ਰਣਜੀਤ ਸਿੰਘ ਬਦੇਸ਼ਾ ਉਪ – ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਜਲੰਧਰ ਦਿਹਾਤੀ ਦੀ ਟੀਮ ਵੱਲੋ ਮੁਕੱਦਮਾ ਨੰਬਰ 31 ਮਿਤੀ 24.02.2021 ਅ : ਧ : 392,482 ਭ : ਦ :, 25-54-59 ਅਸਲਾ ਐਕਟ , 21 ਬੀ 61-85 NDPS ਐਕਟ ਥਾਣਾ ਸਿਟੀ ਨਕੋਦਰ ਦੇ ਮੁਕੱਦਮਾ ਦੀ ਲੜੀ ਵਿੱਚ ਅਸਲਾ ਸਪਲਾਈ ਕਰਨ ਵਾਲੇ ਗਿਰੋਹ ਦੇ 02 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ 02 ਪਿਸਟਲ 7.65 MM ( 32 ਬੋਰ ) ਦੇਸੀ ਸਮੇਤ 04 ਰੌਦ ਜਿੰਦਾ 7.65 MM ( 32 ਬੋਰ ) ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ । ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਰਣਜੀਤ ਸਿੰਘ ਬਦੇਸ਼ਾ , ਉਪ ਪੁਲਿਸ ਕਪਤਾਨ , ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਜਲੰਧਰ ਦਿਹਾਤੀ ਦੀ ਟੀਮ ਵੱਲੋ ਮੁਕੱਦਮਾ ਨੰਬਰ 31 ਮਿਤੀ 24.02.2021 ਅ : ਧ : 392,482 ਭ : ਦ :, 25-54-59 ਅਸਲਾ ਐਕਟ , 21 ਬੀ – 61-85 NDPS ਐਕਟ ਥਾਣਾ ਸਿਟੀ ਨਕੋਦਰ ਦੇ ਮੁਕੱਦਮਾ ਦੀ ਲੜੀ ਵਿੱਚ ਨਿਖਿਲ ਸ਼ਰਮਾ ਪੁੱਤਰ ਸੰਜੇ ਸ਼ਰਮਾ ਵਾਸੀ ਤਨੂਹੱਟੀ ਥਾਣਾ ਚੂਵਾਰੀ ਜਿਲ੍ਹਾ ਚੰਬਾ , ਸਟੇਟ ਹਿਮਾਚਲ ਪ੍ਰਦੇਸ਼ ਨੂੰ ਸੈਂਟਰਲ ਜੇਲ , ਤਿਹਾੜ , ਨਵੀਂ ਦਿੱਲੀ ਵਿੱਚ ਬੰਦ ਨੂੰ ਪ੍ਰੋਡਕਸ਼ਨ ਵਾਰੰਟ ਪਰ ਮੁਕੱਦਮਾ ਸਬੰਧੀ ਪੁੱਛਗਿੱਛ ਤੇ 02 ਦੋਸ਼ੀਆਨ , ਸੰਦੀਪ ਉਰਫ ਸਾਜਨ ਪੁਤਰ ਸ਼ਾਮ ਸੁੰਦਰ ਦਾਸੀ ਮਕਾਨ ਨੰਬਰ 50 ਨਿਊ ਦਿਲਬਾਗ ਨਗਰ ਥਾਣਾ ਬਸਤੀ ਬਾਵਾ ਖੇਲ ਜਿਲਾ ਜਲੰਧਰ ਅਤੇ ਸਾਵਨ ਭਾਖੜੀ ਉਰਫ ਬਾਹਮਣ ਪੁੱਤਰ ਚੰਦਰ ਵਿਕਰਾਂਤ ਭਾਖੜੀ ਵਾਸੀ ਮਕਾਨ ਨੰਬਰ 35 ਰਾਣੀ ਬਾਗ ਨੇੜੇ ਬਸਤੀ ਪੀਰ ਦਾਦ ਥਾਣਾ ਬਸਤੀ ਬਾਵਾ ਖੇਲ ਜਿਲਾ ਜਲੰਧਰ ਖਿਲਾਫ ਮੁਕੱਦਮਾ ਨੰਬਰ 41 ਮਿਤੀ 24.03.2021 ਅ : ਧ : 25-54-59 ਅਸਲਾ ਐਕਟ ਥਾਣਾ ਮਕਸੂਦਾਂ ਦਰਜ ਰਜਿਸਟਰ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 02 ਪਿਸਟਲ 7.65 MM ( 32 ਬੋਰ ) ਦੇਸੀ ਸਮੇਤ 04 ਰੌਂਦ ਬਰਾਮਦ ਕੀਤੇ ਗਏ ਅਤੇ ਦੋਸ਼ੀਆਂ ਦੇ ਖਿਲਾਫ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ । ਜੋ ਦੋਸ਼ੀਆਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਨਾਂ ਪਾਸੋਂ ਹੋਰ ਵੀ ਅਸਲਾ ਐਮੂਨੇਸ਼ਨ ਬਰਾਮਦ ਹੋਣ ਦੀ ਸੰਭਾਵਨਾ ਹੈ । ਬਾਮਦਗੀ : 02 ਪਿਸਟਲ 7.65 MM ( 32 ਬੋਰ ) ਦੇਸੀ ਸਮੇਤ 04 ਰੌਂਦ ਜਿੰਦਾ 7.65 MM ( 32 ਬੋਰ )