ਸੰਗਰੂਰ 9 ਅਪ੍ਰੈਲ (ਸਵਰਨ ਜਲਾਣ)
ਆਮ ਆਦਮੀ ਪਾਰਟੀ ਵੱਲੋਂ ਆਪਣੇ ਸੰਗਠਨਾਤਮਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਸੂਬੇ ਭਰ ਵਿਚ ਆਪਣੇ ਵੱਖ ਵੱਖ ਵਿੰਗਾ ਵਿੱਚ ਆਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆ ਹਨ।
ਇਨ੍ਹਾਂ ਨਿਯੁਕਤੀਆਂ ਤਹਿਤ ਹੀ ਆਮ ਆਦਮੀ ਪਾਰਟੀ ਵੱਲੋਂ ਜਿਲ੍ਹਾ ਸੰਗਰੂਰ ਤੋ ਆਪ ਆਗੂ ਨਰਿੰਦਰ ਕੌਰ ਭਰਾਜ ਨੂੰ ਜਿਲ੍ਹਾਂ ਸੰਗਰੂਰ ਦਾ ਯੂਥ ਪ੍ਰਧਾਨ ਨਿਯੁਕਤ ਕੀਤਾ ਹੈ ਅਤੇ ਉਹ ਲਗਾਤਾਰ ਤੀਸਰੀ ਵਾਰ ਜਿਲ੍ਹਾ ਯੂਥ ਪ੍ਰਧਾਨ ਐਲਾਨੇ ਗਏ ਹਨ।
ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਇਸ ਨਿਯੁਕਤੀ ਤੇ ਖੁਸ਼ੀ ਜਾਹਿਰ ਕਰਦਿਆਂ ਸੰਗਰੂਰ ਵਿਖੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਇਸ ਜਿੰਮੇਵਾਰੀ ਲਈ ਉਹ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ ਕਰਦੇ ਹਨ ਅਤੇ ਉਹ ਇਸ ਜਿੰਮੇਵਾਰੀ ਨੂੰ ਹਮੇਸ਼ਾ ਤਨਦੇਹੀ ਨਿਭਾਉਣਗੇ ਅਤੇ ਸੰਗਰੂਰ ਜਿਲ੍ਹੇ ਦੇ ਯੂਥ ਨੂੰ ਨਾਲ ਲੈ ਕੇ ਪੰਜਾਬ ਦੀ ਬਿਹਤਰੀ ਲਈ ਹਰ ਸੰਭਵ ਯਤਨ ਕਰਨਗੇ ਤਾ ਜੋ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਨਾ ਭੱਜਣਾ ਪਵੇ। ਉਨ੍ਹਾਂ ਕਿਹਾ ਕਿ ਉਹ ਨਸ਼ੇ ਅਤੇ ਬੇਰੋਜਗਾਰੀ ਅਤੇ ਜਿਹੇ ਗੰਭੀਰ ਮੁੱਦੇ ਨੂੰ ਲੈ ਕੇ ਬੜੇ ਚਿੰਤਤ ਹਨ ਜੋ ਕਿ ਸਾਡੀ ਜਵਾਨੀ ਲਈ ਬਹੁਤ ਵੱਡੀ ਸਮੱਸਿਆ ਬਣਿਆ ਹੋਇਆ ਹੈ। ਇਸ ਮੌਕੇ ਬੁੱਧੀਜੀਵੀ ਵਿੰਗ ਦੇ ਜਿਲਾ ਪ੍ਰਧਾਨ ਨਿਯੁਕਤ ਹੋਣ ਤੇ ਅਵਤਾਰ ਈਲਵਾਲ ਅਤੇ ਸਾਬਕਾ ਸਰਵਿਸਮੈਨ ਵਿੰਗ ਸੰਗਰੂਰ ਦੇ ਜਿਲ੍ਹਾ ਜੁਆਇੰਟ ਸੈਕਟਰੀ ਨਿਯੁਕਤ ਕੀਤੇ ਜਾਣ ਤੇ ਨਿਰਮਲ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ:- ਆਪ ਆਗੂ ਹਰਿੰਦਰ ਸ਼ਰਮਾ, ਸਿੰਕਦਰ ਸਿੰਘ, ਕਰਮਜੀਤ ਨਾਗੀ, ਅਮਰੀਕ ਸਿੰਘ, ਮਨਜੀਤ ਕਾਕਾ, ਭੁਪਿੰਦਰ ਬਿੱਲਾਂ, ਬਲਵਿੰਦਰ ਸੇਰੋ, ਦੇਵੀ ਲਾਲ,ਨੀਰਜ ਸ਼ਰਮਾ, ਗਗਨਦੀਪ ਖਾਲਸਾ, ਭੋਲਾ ਸਿੰਘ, ਜਗਤਾਰ ਸਿੰਘ, ਦੀਪੂ ਭਾਰਤੀ, ਹਰਦੀਪ ਸਿੰਘ, ਮੋੜ ਸਿੱਧੂ,ਗੁਰਦੇਵ ਸਿੰਘ, ਹਰਜੀਤ ਸਿੰਘ, ਸੁਖਵਿੰਦਰ ਸਿੰਘ, ਨੋਨੀ, ਰਾਕੇਸ਼ ਕੁਮਾਰ ਹਾਜਰ ਰਹੇ।