ਖੰਡ ਮਿੱਲ ਨਵਾਂਸ਼ਹਿਰ ਵੱਲ ਖੜਾ ਬਕਾਇਆ ਲੈਣ ਲਈ ਕਿਸਾਨਾਂ ਵੱਲੋਂ ਧਰਨਾ

ਨਵਾਂਸ਼ਹਿਰ 7 ਅਪ੍ਰੈਲ (ਪਰਮਿੰਦਰ) ਗੰਨਾ ਉਤਪਾਦਕਾਂ ਵਲੋਂ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਵੱਲ ਖੜੇ ਤਿੰਨ ਕਰੋੜ ਰੁਪਏ ਦੀ ਅਦਾਇਗੀ ਦੀ ਮੰਗ ਨੂੰ ਲੈਕੇ 12 ਅਪ੍ਰੈਲ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਸਹਿਯੋਗ ਨਾਲ ਸਥਾਨਕ ਚੰਡੀਗੜ੍ਹ ਚੌਂਕ ਵਿਚ ਦੋ ਘੰਟੇ ਧਰਨਾ ਮਾਰਿਆ ਜਾਵੇਗਾ।ਇਸ ਸਬੰਧੀ ਅੱਜ ਨਵਾਂਸ਼ਹਿਰ ਵਿਚ ਗੰਨਾ ਉਤਪਾਦਕਾਂ ਅਤੇ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਕੁਲਦੀਪ ਸਿੰਘ ਦਿਆਲ, ਹਰਮੇਸ਼ ਸਿੰਘ ਢੇਸੀ, ਅਮਰਜੀਤ ਸਿੰਘ ਬੁਰਜ,ਭੁਪਿੰਦਰ ਸਿੰਘ ਵੜੈਚ, ਕੁਲਵਿੰਦਰ ਸਿੰਘ ਵੜੈਚ ਨੇ ਆਖਿਆ ਕਿ ਖੰਡ ਮਿੱਲ ਨਵਾਂਸ਼ਹਿਰ ਵੱਲ ਲੰਮੇ ਸਮੇਂ ਤੋਂ ਕਿਸਾਨਾਂ ਦੀ ਵੱਡੀ ਬਕਾਇਆ ਰਾਸ਼ੀ ਖੜੀ ਹੈ ਪਰ ਮਿੱਲ ਦੀ ਪ੍ਰਬੰਧਕ ਕਮੇਟੀ ਕਿਸਾਨਾਂ ਨੂੰ ਕੋਈ ਲੜ ਸਿਰਾ ਨਹੀਂ ਫੜਾ ਰਹੀ ਜਿਸ ਕਾਰਨ ਕਿਸਾਨ ਕਾਫੀ ਪ੍ਰੇਸ਼ਾਨੀ ਵਿਚੋਂ ਲੰਘ ਰਹੇ ਹਨ।ਮਿੱਲ ਪ੍ਰਬੰਧਕ ਲਾਰੇ ਲੱਪੇ ਲਾ ਕੇ ਵਕਤ ਕਟੀ ਕਰ ਰਹੇ।ਉਹਨਾਂ ਕਿਹਾ ਕਿ 12 ਅਪ੍ਰੈਲ ਨੂੰ ਪਹਿਲਾਂ ਸਵੇਰੇ 10 ਵਜੇ ਕਿਸਾਨ ਮਿੱਲ ਵਿਚ ਇਕੱਠੇ ਹੋਣਗੇ ਜਿੱਥੋਂ ਮੁਜਾਹਰਾ ਕਰਕੇ ਉਹ ਚੰਡੀਗੜ੍ਹ ਚੌਂਕ ਵਿਚ ਪੁੱਜਣਗੇ।ਇਸ ਮੌਕੇ ਤਰਸੇਮ ਸਿੰਘ ਬੈਂਸ,ਬਲਿਹਾਰ ਸਿੰਘ ਸੰਧੂ,ਮਲਕੀਤ ਸਿੰਘ ਰਾਹੋਂ, ਸੁਰਿੰਦਰ ਸਿੰਘ ਮਹਿਰਮ ਪੁਰ, ਪਰਮਜੀਤ ਸਿੰਘ ਸ਼ਹਾਬਪੁਰ ਨੇ ਵੀ ਸੰਬੋਧਨ ਕੀਤਾ।
ਕੈਪਸ਼ਨ:ਮੀਟਿੰਗ ਵਿਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਗੰਨਾਂ ਉਤਪਾਦਕ।

Leave a Reply

Your email address will not be published. Required fields are marked *