(ਪਰਮਿੰਦਰ )ਹਲਕਾ ਨਵਾਂਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਮੈਂ ਜੋ ਸੁਫ਼ਨਾ ਦੇਖਿਆ ਸੀ ਉਸ ਨੂੰ ਹੁਣ ਬੂਰ ਪੈਣਾ ਸ਼ੁਰੂ ਹੋ ਚੁੱਕਾ ਹੈ, ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਪਿੰਡ ਕਾਹਮਾ ਵਿਖੇ ਚਲ ਰਹੇ ਵਿਕਾਸ ਕਾਰਜ ਲਗਭਗ ਮੁਕੰਮਲ ਹੋਣ ਦੀ ਕਗਾਰ ‘ਤੇ ਹੈ, ਜਿਨ੍ਹਾਂ ਵਿੱਚ ਕਿ ਪ੍ਇਮਰੀ ਸਕੂਲ ਦੀ ਇਮਾਰਤ, ਬਾਲਮੀਕ ਧਰਮਸ਼ਾਲਾ ਦੀ ਇਮਾਰਤ, ਕਮਿਊਨਿਟੀ ਸੈਂਟਰ ਦੀ ਇਮਾਰਤ, ਸ਼ਮਸ਼ਾਨ ਘਾਟ ਦੇ ਬਾਹਰ ਦੁਕਾਨਾਂ ਦੀ ਉਸਾਰੀ, ਉਚ ਪੱਧਰੀ ਖੇਡ ਮੈਦਾਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ, ਪੰਜਾਬ ਮੰਡੀ ਬੋਰਡ ਵੱਲੋਂ ਲੁਕ ਵਾਲੀਆਂ ਸੜਕਾਂ ਦਾ ਨਿਰਮਾਣ ਕਾਰਜ ਵੀ ਪੂਰਾ ਹੋ ਚੁੱਕਾ ਹੈ। ਹਲਕੇ ਵਿੱਚ ਚੱਲ ਰਹੇ ਇਸ ਵਿਕਾਸ ਦੀ ਰਫ਼ਤਾਰ ਨੂੰ ਇੰਝ ਹੀ ਬਣਾਏ ਰੱਖਣ ਲਈ ਆਪ ਸਬ ਦੇ ਸਾਥ ਦੀ ਬਹੁਤ ਜਰੂਰਤ ਹੈ।