ਭਵਾਨੀਗੜ੍ਹ (ਸਵਰਨ ਜਲਾਨ)
ਅੱਜ ਪਿੰਡ ਸੰਤੋਖਪੁਰਾ ਵਿਖੇ ਇਕ ਖਪਤਕਾਰ ਵੱਲੋਂ ਬਿਜਲੀ ਸਪਲਾਈ ਦਾ ਬਿੱਲ ਨਾ ਭਰੇ ਜਾਣ ਕਾਰਨ ਬਿਜਲੀ ਵਿਭਾਗ ਵਲੋਂ ਉਸ ਦੇ ਘਰ ਦਾ ਬਿੱਜਲੀ ਸਪਲਾਈ ਦਾ ਕੱਟਿਆ ਕੁਨੈਕਸ਼ਨ ਮੁੜ ਜੋੜਦਿਆਂ ਮਜ਼ਦੂਰ ਮੁਕਤੀ ਮੋਰਚੇ ਦੀਆਂ ਮਹਿਲਾਵਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ‘ਤੇ ਯੂਨੀਅਨ ਦੀ ਬਲਾਕ ਪ੍ਰਧਾਨ ਕੁਲਵਿੰਦਰ ਕੌਰ ਰੇਤਗੜ, ਮੀਤ ਪ੍ਰਧਾਨ ਮਨਜੀਤ ਕੌਰ ਆਲੋਅਰਖ ਨੇ ਪਿੰਡ ਸੰਤੋਖਪੁਰਾ ਵਿਖੇ ਰੈਲੀ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਬਿਜਲੀ ਵਿਭਾਗ ਵੱਲੋਂ ਪਿੰਡ ਸੰਤੋਖਪੁਰਾ ਦੇ ਬਲਵਿੰਦਰ ਸਿੰਘ ਪੁੱਤਰ ਦਵਿੰਦਰ ਸਿੰਘ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਸੀ, ਜਿਸ ਨੂੰ ਜਥੇਬੰਦੀ ਵੱਲੋਂ ਮੁੜ ਜੋੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਕਿਸੇ ਵੀ ਗਰੀਬ ਪਰਿਵਾਰ ਨੂੰ ਬਿਜਲੀ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾਂ ਅਤੇ ਕੱਟੇ ਹੋਏ ਕੁਨੈਕਸਨਾਂ ਨੂੰ ਮੁੜ ਜੋੜਿਆ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੋਰੋਨਾ ਮਾਹਾਂਮਾਰੀ ਦੌਰਾਨ ਲੱਗੇ ਲਾਕਡਾਊਨ ਤੋਂ ਬਾਅਦ ਗਰੀਬਾਂ ਨੂੰ ਆਏਂ ਹਜਾਰਾਂ ਰੁਪਏ ਦੇ ਬਿਜਲੀ ਬਿੱਲ ਨੂੰ ਮਾਫ ਕੀਤਾ ਜਾਵੇ, ਕਿਸਾਨਾਂ ਵਾਂਗ ਗਰੀਬ ਲੋਕਾਂ ਨੂੰ ਬਿਜਲੀ ਮੁਫਤ ਦਿੱਤੀ ਜਾਵੇ। ਇਸ ਮੌਕੇ ‘ਤੇ ਉਨ੍ਹਾਂ ਦਲਿਤ ਭਾਈਚਾਰੇ ਨੂੰ ਪਟਿਆਲਾ ਵਿਖੇ ਮੁਕਤੀ ਮੋਰਚੇ ਵਲੋਂ ਕੀਤੀ ਜਾ ਰਹੀ ਰੈਲੀ ਵਿਚ ਵੱਡੀ ਗਿਣਤੀ ਵਿਚ ਸ਼ਿਰਕਤ ਕਰਨ ਦੀ ਅਪੀਲ ਕੀਤੀ।
ਇਸ ਮੌਕੇ :- ਸੂਬਾ ਆਗੂ ਗੋਬਿੰਦ ਸਿੰਘ ਛਾਜਲੀ, ਬਲਾਕ ਪ੍ਰਧਾਨ ਭਵਾਨੀਗੜ੍ਹ ਕੁਲਵਿੰਦਰ ਕੌਰ ਰੇਤਗੜ੍ਹ, ਮਨਜੀਤ ਕੌਰ ਆਲੋਅਰਖ, ਅਮਰਜੀਤ ਕੌਰ, ਦੀਪ ਕੌਰ, ਨਿਰਮਲ ਸਿੰਘ ਸੰੰਤੋਖਪੁਰਾ ਸਮੇਤ ਕਈ ਹੋਰ ਆਗੂ ਵੀ ਮੌਜੂਦ ਸਨ