ਸੰਗਰੂਰ”ਚ ਰੂਹ ਕੰਬਾਊ ਘਟਨਾਂ ਮਾਂ ਧੀ ਨੇਂ ਇੱ-ਦੂਜੇ ਦਾ ਹੱਥ ਫੜ ਰੇਲਗੱਡੀ ਹੇਠਾਂ ਆ ਕੀਤੀ ਖੁਦਕੁਸ਼ੀ।

ਸੰਗਰੂਰ (ਬਲਵਿੰਦਰ ਬਾਲੀ)   ਅੱਜ ਸੰਗਰੂਰ ਵਿਖੇ ਟਰੇਨ ਹੇਠ ਆ ਕੇ ਇੱਕ ਮਾਂ ਅਤੇ ਧੀ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸੰਗਰੂਰ ਰੇਲਵੇ ਲਾਈਨਾਂ ‘ਤੇ ਇਕ ਮਾਂ-ਧੀ ਵੱਲੋਂ ਇਕ ਦੂਜੇ ਦਾ ਹੱਥ ਫੜ ਕੇ ਰੇਲਵੇ ਲਾਈਨ ਉੱਪਰ ਲੰਮੇ ਪੈ ਕੇ ਆਤਮ ਹੱਤਿਆ ਕਰ ਲਈ ਗਈ ਹੈ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸੰਗਰੂਰ ਸ਼ਹਿਰ ਵਿਚ ਸੋਗ ਦੀ ਲਹਿਰ ਫੈਲ ਗਈ। ਇਸ ਮਾਮਲੇ ਨੂੰ ਲੈ ਕੇ ਜੀ. ਆਰ.ਪੀ ਸੰਗਰੂਰ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕਾਂ ਨੇ ਮਾਂ ਧੀ ਵਲੋਂ ਇਹ ਕਦਮ ਕਿਉਂ ਚੁੱਕਿਆ ਗਿਆ ਇਸ ਬਾਰੇ ਅਜੇ ਤਕ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ।

error: Content is protected !!