ਥਾਣਾ ਸ਼ਾਹਕੋਟ, ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਹੁੱਲੜਬਾਜੀ ਕਰਨ ਵਾਲੇ ਵਿਅਕਤੀਆ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆ ਖਿਲਾਫ ਕਾਰਵਾਈ ਕਰਦਿਆ 20 ਮੋਟਰਸਾਈਕਲਾਂ ਨੂੰ ਜਬਤ ਕੀਤਾ ਗਿਆ

ਸ਼ਾਹਕੋਟ, ਜਲੰਧਰ ਦਿਹਾਤੀ (ਜਸਕੀਰਤ ਰਾਜਾ)    ਮਾਨਯੋਗ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਅਨੁਸਾਰ, ਸ੍ਰੀ ਅੰਕੁਰ ਗੁਪਤਾ, ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਸ੍ਰੀਮਤੀ ਜਸਰੂਪ ਕੌਰ ਬਾਠ, ਆਈ.ਪੀ.ਐਸ. ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ, ਸ੍ਰੀ ਅਮਨਦੀਪ ਸਿੰਘ, ਪੀ.ਪੀ.ਐਸ. ਉੱਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜੀ ਦੀ ਅਗਵਾਈ ਹੇਠ ਇੰਸਪੈਕਟਰ ਯਾਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਸ਼ਾਹਕੋਟ ਦੀ ਪੁਲਿਸ ਪਾਰਟੀ ਵੱਲੋਂ ਥਾਣਾ ਸ਼ਾਹਕੋਟ ਦੇ ਏਰੀਆ ਵਿੱਚ ਮੋਟਰਸਾਈਕਲਾਂ ਉਪਰ ਹੁੱਲੜਬਾਜੀ ਕਰਨ, ਬਿਨ੍ਹਾ ਨੰਬਰ ਪਲੇਟਾਂ ਵਾਲੇ ਮੋਟਰਸਾਈਕਲਾਂ ਅਤੇ ਹਾਈ ਸਕਿਉਰਟੀ ਨੰਬਰ ਪਲੇਟਾਂ ਤੋਂ ਬਿਨ੍ਹਾ ਵਹੀਕਲਾਂ ਪਰ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਸਬੰਧੀ ਮੋਟਰ ਵਹੀਕਲ ਐਕਟ ਤਹਿਤ 20 ਮੋਟਰਸਾਈਕਲਾਂ ਨੂੰ ਜਬਤ ਕੀਤਾ ਗਿਆ ਹੈ।

error: Content is protected !!