ਥਾਣਾ ਸਦਰ ਨਕੋਦਰ ਦੀ ਪੁਲਿਸ ਵੱਲੋ ਘਰ ਵਿੱਚੋ ਚੋਰੀ ਕਰਨ ਵਾਲੇ 02 ਵਿਅਕਤੀਆ ਨੂੰ ਕਾਬੂ ਕੀਤਾ ਗਿਆ।

ਜਲੰਧਰ ਦਿਹਾਤੀ ਸਦਰ ਨਕੋਦਰ (ਜਸਕੀਰਤ ਰਾਜਾ)
ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐੱਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ ਨਸ਼ਾ ਤਸਕਰਾਂ/ ਲੁੱਟਾ ਖੋਹਾ/ਚੋਰੀ ਕਰਨ ਵਾਲਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋ ਪੀ.ਪੀ.ਐੱਸ ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ, ਸ੍ਰੀ ਸੁਖਪਾਲ ਸਿੰਘ ਉਪ-ਪੁਲਿਸ ਕਪਤਾਨ ਸਬ-ਡਵੀਜਨ ਨਕੋਦਰ ਜੀ ਦੀ ਅਗਵਾਈ ਹੇਠ ਸਬ-ਇੰਸਪੈਕਟਰ ਯਾਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਨਕੋਦਰ ਦੀ ਪੁਲਿਸ ਵਲੋਂ ਪਿੰਡ ਬੋਪਾਰਏ ਕਲਾਂ ਘਰ ਦੇ ਅੰਦਰੋ ਗੈਸ ਸਿਲੰਡਰ, DVR, LCD, ਟੁੱਲੂ ਪੰਪ ਅਤੇ ਟੂਟੀਆ ਚੋਰੀ ਕਰਨ ਵਾਲੇ 02 ਵਿਅਕਤੀਆ ਨੂੰ ਕਾਬੂ ਕੀਤਾ ਗਿਆ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸੁਖਪਾਲ ਸਿੰਘ ਉਪ-ਪੁਲਿਸ ਕਪਤਾਨ, ਸਬ-ਡਵੀਜਨ ਨਕੋਦਰ ਜੀ ਨੇ ਦੱਸਿਆ ਕਿ ਪਰਮਜੀਤ ਪੁੱਤਰ ਸੀਤਾ ਰਾਮ ਵਾਸੀ ਬੋਪਾਰਾਏ ਕਲਾਂ ਥਾਣਾ ਸਦਰ ਨਕੋਦਰ ਜਿਲਾ ਜਲੰਧਰ ਨੇ ASI ਮੇਜਰ ਸਿੰਘ ਨੰਬਰ 166/ਜਲੰਧਰ ਦਿਹਾਤੀ ਨੂੰ ਇੱਕ ਦਰਖਾਸਤ ਦਿੱਤੀ ਕਿ ਉਸਦਾ ਭਤੀਜਾ ਅਮਨਦੀਪ ਪੁੱਤਰ ਲੇਟ ਕਮਲ ਵਾਸੀ ਬੋਪਰਾਏ ਕਲਾਂ ਜੋ ਆਪਣੇ ਪਰਿਵਾਰ ਸਮੇਤ ਵਿਦੇਸ਼ ਕਨੈਡਾ ਰਹਿੰਦਾ ਹੈ ਦੇ ਘਰ ਵਿੱਚ ਮਿਤੀ 21/22-12- 2023 ਦੀ ਦਰਿਮਿਆਨੀ ਰਾਤ ਨੂੰ ਗੈਸ ਸਿਲੰਡਰ, DVR, LCD, ਟੁੱਲੂ ਪੰਪ ਅਤੇ ਟੂਟੀਆ ਚੋਰੀ ਹੋ ਗਿਆ। ਇਹ ਸਮਾਨ ਪਵਨ ਪੁੱਤਰ ਤੀਰਥ ਰਾਮ ਵਾਸੀ ਬੋਪਾਰਾਏ ਕਲਾਂ ਥਾਣਾ ਸਦਰ ਨਕੋਦਰ ਜਿਲਾ ਜਲੰਧਰ ਅਤੇ ਸ਼ਨੀ ਪੁੱਤਰ ਜਸਵੀਰ ਕੁਮਾਰ ਵਾਸੀ ਬੋਪਾਰਾਏ ਕਲਾਂ ਖਾਣਾ ਸਦਰ ਨਕੋਦਰ ਜਿਲਾ ਜਲੰਧਰ ਨੇ ਹਮਸਲਾਹ ਹੋ ਕੇ ਚੋਰੀ ਕੀਤਾ ਹੈ। ਜਿਸ ਤੇ ਮੁਕੱਦਮਾ ਨੰਬਰ 153 ਮਿਤੀ 24-12-2023 ਅ/ਧ 457,380 IPC ਥਾਣਾ ਸਦਰ ਨਕੋਦਰ ਦਰਜ ਕੀਤਾ ਗਿਆ। ਜਿਸ ਵਿੱਚ ਦੋਸ਼ੀਆ ਪਵਨ ਪੁੱਤਰ ਤੀਰਥ ਰਾਮ ਵਾਸੀ ਬੋਪਾਰਾਏ ਕਲਾਂ ਥਾਣਾ ਸਦਰ ਨਕੋਦਰ ਜਿਲਾ ਜਲੰਧਰ ਅਤੇ ਸ਼ਨੀ ਪੁੱਤਰ ਜਸਵੀਰ ਕੁਮਾਰ ਵਾਸੀ ਬੋਪਾਰਾਏ ਕਲਾਂ ਥਾਣਾ ਸਦਰ ਨਕੋਦਰ ਜਿਲਾ ਜਲੰਧਰ ਨੂੰ ਮਿਤੀ 24-12-2023 ਨੂੰ ਗ੍ਰਿਫਤਾਰ ਕਰਕੇ ਚੋਰੀ ਸ਼ੁਦਾ ਸਮਾਨ ਇੱਕ ਗੈਸ ਸਿਲੰਡਰ, DVR, LCD ਬ੍ਰਾਮਦ ਕੀਤਾ ਗਿਆ । ਦੋਸ਼ੀਆਨ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਗ੍ਰਿਫਤਾਰ ਕੀਤੇ ਦੋਸ਼ੀਆ ਦਾ ਨਾਮ ਪਤਾ:-

1. ਪਵਨ ਪੁੱਤਰ ਤੀਰਥ ਰਾਮ ਵਾਸੀ ਬੋਪਾਰਾਏ ਕਲਾਂ ਥਾਣਾ ਸਦਰ ਨਕੋਦਰ ਜਿਲਾ ਜਲੰਧਰ

2. ਸ਼ਨੀ ਪੁੱਤਰ ਜਸਵੀਰ ਕੁਮਾਰ ਵਾਸੀ ਬੋਪਾਰਾਏ ਕਲਾਂ ਥਾਣਾ ਸਦਰ ਨਕੋਦਰ ਜਿਲਾ ਜਲੰਧਰ

ਬ੍ਰਾਮਦਗੀ:-

1. ਗੈਸ ਸਿਲੰਡਰ

2. DVR

3. LCD

error: Content is protected !!