ਸੁਖਪਾਲ ਸਿੰਘ ਖਹਿਰਾ ਨੂੰ ਮਿਲਣ ਨਾਭਾ ਜੇਲ੍ਹ’ ਪੁੱਜੇ ਰਾਜਾ ਵੜਿੰਗ।

ਨਾਭਾ (ਬਲਵਿੰਦਰ ਬਾਲੀ) –  ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿਚ ਨਜ਼ਰਬੰਦ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਮਿਲਣ ਲਈ ਬੀਤੀ ਦੁਪਹਿਰ ਕਰੀਬ 2 ਵਜੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੇਲ੍ਹ ਵਿਚ ਪਹੁੰਚੇ। ਖਹਿਰਾ ਨਾਲ ਮੁਲਾਕਾਤ ਤੋਂ ਬਅਦ ਵੜਿੰਗ ਨੇ ਕਿਹਾ ਕਿ ਵਿਧਾਇਕ ਸੁਖਪਾਲ ਸਿੰਘ ਖਹਿਰਾ ਜੇਲ੍ਹ ਅੰਦਰ ਬਿਲਕੁਲ ਤੰਦਰੁਸਤ ਅਤੇ ਚੜ੍ਹਦੀ ਕਲਾ ਵਿਚ ਹਨ। ਵੜਿੰਗ ਨੇ ਕਾਂਗਰਸ ਪਾਰਟੀ ਵਿਚ ਚੱਲ ਰਹੇ ਕਾਟੋ-ਕਲੇਸ਼ ਬਾਰੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈ, ਅਸੀਂ ਸਾਰੇ ਮਿਲ-ਜੁਲ ਕੇ ਪਾਰਟੀ ਨੂੰ ਹੋਰ ਮਜ਼ਬੂਤ ਕਰਾਂਗੇ ਅਤੇ ਪੰਜਾਬ ਅੰਦਰ ਲੋਕ ਸਭਾ ਦੀਆ 13 ਦੀਆਂ 13 ਸੀਟਾਂ ’ਤੇ ਜਿੱਤ ਹਾਸਲ ਕਰਾਂਗੇ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਪੰਜਾਬ ਅੰਦਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਮਝੌਤਾ ਫਿਲਹਾਲ ਨਹੀਂ ਹੈ ਅਤੇ ਨਾ ਹੀ ਪਾਰਟੀ ਹਾਈ ਕਮਾਂਡ ਵੱਲੋਂ ਸਾਡੇ ਨਾਲ ਕਿਸੇ ਵੀ ਤਰ੍ਹਾਂ ਦੀ ‘ਆਪ’ ਨਾਲ ਕੋਈ ਸਮਝੌਤੇ ਸਬੰਧੀ ਗੱਲਬਾਤ ਕੀਤੀ ਹੈ। ਇਸ ਮੌਕੇ ਮੋਹਿਤ ਮਹਿੰਦਰਾ ਸੂਬਾ ਪ੍ਰਧਾਨ ਯੂਥ ਕਾਂਗਰਸ, ਕੈਪਟਨ ਸੰਦੀਪ ਸੰਧੂ, ਨੌਜਵਾਨ ਸਰਪੰਚ ਮਨਜਿੰਦਰ ਸਿੰਘ ਜਿੰਦਰੀ ਸੂਬਾ ਮੀਤ ਪ੍ਰਧਾਨ ਯੂਥ ਕਾਂਗਰਸ, ਸਰਪੰਚ ਸੰਤੋਖ ਸਿੰਘ ਬੁੱਗਾ ਅਤੇ ਠੇਕੇਦਾਰ ਕੁਲਵੀਰ ਸਿੰਘ ਗੁਦਾਈਆ ਆਦਿ ਮੌਜੂਦ ਸਨ।

error: Content is protected !!