“ਪੰਜਾਬੀ ਫਿਲਮ ਜੀਤੋ ਪ੍ਰੀਤੋ ਸਮਾਜ ਲਈ ਇਕ ਵੱਡਾ ਸੁਨੇਹਾ” ਫਿਲਮ ਡਾਇਰੈਕਟਰ ਸਤਨਾਮ ਡਾਡਾ।

ਹੁਸ਼ਿਆਰਪੁਰ( ਜੋਗਿੰਦਰ ਲਹਿਰੀ/ ਬਲਵਿੰਦਰ ਬਾਲੀ ) 02/12/23. ਜਿੱਥੇ ਅੱਜ ਦੇ ਸਮੇਂ ਵਿੱਚ ਪੰਜਾਬੀ ਕਾਮੇਡੀ, ਐਕਸ਼ਨ ਫ਼ਿਲਮਾਂ ਬਣਾਈਆਂ ਜਾ ਰਹੀਆਂ ਹਨ ਉੱਥੇ ਮੈਗਨਾ ਪ੍ਰੋਡਕਸ਼ਨ ਇੰਡੀਆ ਵਲੋਂ ਹੱਟ ਕੇ ਬਣੀਂ ਫਿਲਮ ਜੀਤੋ ਪ੍ਰੀਤੋ: ਸਤਨਾਮ ਡਾਡਾ।
ਫਿਲਮਾਂ ਜਿੱਥੇ ਮਨੋਰੰਜਨ ਦਾ ਸਾਧਨ ਹਨ, ਉੱਥੇ ਸਮਾਜ ਲਈ ਇਕ ਬਹੁਤ ਵੱਡਾ ਸੁਨੇਹਾ ਵੀ ਹਨ। ਫਿਲਮ ਡਾਇਰੈਕਟਰ ਸਤਨਾਮ ਡਾਡਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੀਤੋ ਪ੍ਰੀਤੋ ਫਿਲਮ ਔਰਤ ਦੇ ਸੰਘਰਸ਼ ਤੇ ਸਮਾਜ ਪ੍ਰਤੀ ਬਦਸਲੂਕੀ,ਬਜੁਰਗਾਂ ਪ੍ਤੀ ਬੱਚਿਆਂ ਦਾ ਗੈਰ ਜ਼ਿੰਮੇਵਾਰਨਾਂ ਵਤੀਰਾ ਦਰਸਾਇਆ ਗਿਆ ਹੈ। ਫਿਲਮ ਵਿੱਚ ਪੰਜਾਬੀ ਫਿਲਮਾਂ ਦੇ ਪ੍ਰਸਿੱਧ ਕਲਾਕਾਰਾਂ ਅਜੀਤ ਬੈਂਸ, ਰਾਜ ਧਾਲੀਵਾਲ, ਪ੍ਰਸਿੱਧ ਖਲਨਾਇਕ ਨੀਟੂ ਪੰਧੇਰ,ਨਿਰਭੈਅ ਧਾਲੀਵਾਲ, ਹਰਜੀਤ ਘੁੰਮਣ, ਗੁਰਮੇਲ ਧਾਲੀਵਾਲ, ਮਨਜੀਤ ਕੌਰ, ਮੁਨੀਸ਼, ਗਿੰਨੀ, ਬਾਣੀ,ਚੇਤਨ, ਰਾਹੁਲ,ਰਵੀ,ਜੱਸੂ, ਜੇ ਦੀਪ, ਸਤਨਾਮ ਡਾਡਾ ਅਤੇ ਹੋਰ ਬਹੁਤ ਸਾਰੇ ਕਲਾਕਾਰਾਂ ਕੰਮ ਕੀਤਾ ਹੈ।ਵੱਖ ਵੱਖ ਲੋਕੇਸ਼ਨਜ਼ ਤੇ ਫਿਲਮ ਨੂੰ ਸ਼ੂਟ ਕੀਤਾ ਚਰਚਿਤ ਕੈਮਰਾਮੈਨ ਸੋਨੂੰ ਬੈਂਸ ਨੇ, ਫਿਲਮ ਦੀ ਸਟੋਰੀ, ਸਕਰੀਨ ਪਲੇਅ, ਡਾਇਲਗ, ਗੀਤ, ਸਤਨਾਮ ਡਾਡਾ ਵਲੋਂ ਲਿਖੇ ਗਏ। ਫਿਲਮ ਦੇ ਪ੍ਰੋਡਿਊਸਰ ਰਾਜਵੀਰ ਕੌਰ ਨੇ, ਫਿਲਮ ਦੇ ਗੀਤ ਮਸ਼ਹੂਰ ਗਾਇਕਾਂ ਮਨਦੀਪ ਹੰਸ ਨੇ ਗਾਏਂ ਹਨ, ਫਿਲਮ ਦੇ ਡਾਇਰੈਕਟਰ ਸਤਨਾਮ ਡਾਡਾ ਅਤੇ ਅਜੀਤ ਬੈਂਸ ਜੀ ਨੇ, ਸਤਨਾਮ ਡਾਡਾ ਨੇ ਦੱਸਿਆ ਕਿ ਇਹ ਫਿਲਮ ਜੀਤੋ ਪ੍ਰੀਤੋ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਵੇਗੀ।