ਸੰਗਰੂਰ ਤੋਂ ਵਧਾਇਕਾ ਦੇ ਘਰ ਆਈਆਂ ਖੁਸ਼ੀਆੱ, ਵਾਹਿਗੁਰੂ ਨੇ ਬਖਸ਼ੀ ਪੁੱਤਰ ਦੀ ਦਾਤ।

ਭਵਾਨੀਗੜ੍ਹ (ਬਲਵਿੰਦਰ ਬਾਲੀ)   ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਘਰ ਖ਼ੁਸ਼ੀਆਂ ਆਈਆਂ ਹਨ। ਵਿਧਾਇਕਾ ਨੂੰ ਪਰਮਾਤਮਾ ਨੇ ਪੁੱਤਰ ਦੀ ਦਾਤ ਬਖ਼ਸ਼ੀ ਹੈ। ਇਸ ਖ਼ੁਸ਼ੀ ਦੇ ਮਿਲਣ ਮਗਰੋਂ ਸਾਰਾ ਪਰਿਵਾਰ ਇਕ-ਦੂਜੇ ਨੂੰ ਵਧਾਈਆਂ ਦੇ ਰਿਹਾ ਹੈ।
ਦੱਸਣਯੋਗ ਹੈ ਕਿ ਵਿਧਾਇਕਾ ਬਣਨ ਤੋਂ ਬਾਅਦ ਕਰੀਬ ਇਕ ਸਾਲ ਪਹਿਲਾਂ ਨਰਿੰਦਰ ਕੌਰ ਭਰਾਜ ਦਾ ਦਾ ਵਿਆਹ ਮਨਦੀਪ ਸਿੰਘ ਲੱਖੇਵਾਲ ਨਾਲ ਹੋਇਆ ਸੀ। ਉਨ੍ਹਾਂ ਵੱਲੋਂ ਆਪਣੀ ਖ਼ੁਸ਼ੀ ਫੇਸਬੁੱਕ ‘ਤੇ ਪੋਸਟ ਪਾ ਕੇ ਜਨਤਾ ਨਾਲ ਸਾਂਝੀ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਵੇਂ ਜਨਮੇ ਪੁੱਤਰ ਦੀ ਵੀ ਤਸਵੀਰ ਸਾਂਝੀ ਕੀਤੀ।

error: Content is protected !!