ਜਿਲਾ ਜਲੰਧਰ (ਦਿਹਾਤੀ) ਦੇ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਵੱਲੋਂ ਸ਼ਰਾਬ ਨਜੈਜ ਦਾ ਧੰਦਾ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਭੱਠੀ ਦਾ ਸਮਾਨ,ਲਾਹਣ 30 ਕਿਲੋਗ੍ਰਾਮ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਜਲੰਧਰ ਦਿਹਾਤੀ ਲੋਹੀਆ (ਜਸਕੀਰਤ ਰਾਜਾ)     ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ,ਜਲੰਧਰ- ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋ PPS ਪੁਲਿਸ ਕਪਤਾਨ (ਤਫਤੀਸ਼),ਸ੍ਰੀ ਨਰਿੰਦਰ ਸਿੰਘ ਔਜਲਾ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਜਲੰਧਰ ਦਿਹਾਤੀ ਦੀਆਂ ਹਦਾਇਤਾ ਅਨੁਸਾਰ ਅਤੇ ਸਬ ਇੰਸਪੈਕਟਰ ਯਾਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਨੇ ਸ਼ਰਾਬ ਨਜੈਜ ਦਾ ਧੰਦਾ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਭੱਠੀ ਦਾ ਸਮਾਨ,ਲਾਹਣ 30 ਕਿਲੋਗ੍ਰਾਮ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਨਰਿੰਦਰ ਸਿੰਘ ਔਜਲਾ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਸ਼ਾਹਕੋਟ ਜਲੰਧਰ ਦਿਹਾਤੀ ਜੀ ਨੇ ਦੱਸਿਆਂ ਕਿ ਅੱਜ ਮਿਤੀ 16.08.2023 ਨੂੰ ਹੋਲਦਾਰ ਪਰਵਿੰਦਰ ਸਿੰਘ ਨੇ ਸਮੇਤ ਕਰਮਚਾਰੀਆਂ ਮੁਖਬਰ ਖਾਸ ਦੀ ਇਤਲਾਹ ਤੇ ਗੁਰਪ੍ਰੀਤ ਸਿੰਘ ਉਰਫ ਪ੍ਰੀਤਾ ਪੁੱਤਰ ਪਿਆਰਾ ਸਿੰਘ ਵਾਸੀ ਸਿੰਧੜ ਥਾਣਾ ਲੋਹੀਆ ਨੂੰ ਉਸ ਦੇ ਘਰ ਵਿੱਚੋਂ ਗ੍ਰਿਫਤਾਰ ਕਰਕੇ ਉਸ ਪਾਸੋਂ ਭੱਠੀ ਦਾ ਸਮਾਨ ਅਤੇ ਦੋ ਬਾਲਟੀਆਂ ਪਲਾਸਟਿਕ ਲਾਹੁਣ ਵਜਨੀ 15/15 ਕਿਲੋਗ੍ਰਾਮ ਕੁੱਲ 30 ਕਿਲੋਗ੍ਰਾਮ ਬਰਾਮਦ ਕੀਤੀ ਹੈ।ਜਿਸ ਤੇ ਹੋਲਦਾਰ ਪਰਵਿੰਦਰ ਸਿੰਘ ਨੇ ਮੁਕੱਦਮਾ ਨੰਬਰ 81 ਮਿਤੀ 16,08.2023 ਜੁਰਮ 61-1-14 EX ACT ਥਾਣਾ ਲੋਹੀਆ ਜਿਲ੍ਹਾ ਜਲੰਧਰ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਦੀ ਹੈ ਅਤੇ ਦੋਸ਼ੀ ਗੁਰਪ੍ਰੀਤ ਸਿੰਘ ਉਰਫ਼ ਪ੍ਰੀਤਾ ਉਕਤ ਨੂੰ ਕੱਲ ਮਿਤੀ 17.08.2023 ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ।

ਦੋਸ਼ੀ ਪਾਸੋ ਬਰਾਮਦਗੀ:-

ਭੱਠੀ ਦਾ ਸਮਾਨ ਲਾਹਣ 30 ਕਿਲੋਗ੍ਰਾਮ

error: Content is protected !!