ਜਲੰਧਰ (ਜਸਕੀਰਤ ਰਾਜਾ)
ਬੀ ਐੱਡ ਅਧਿਆਪਕ ਫ਼ਰੰਟ ਪੰਜਾਬ ਦੀ ਜ਼ਿਲ੍ਹਾ ਕਮੇਟੀ ਦੀ ਅਹਿਮ ਮੀਟਿੰਗ ਜਲੰਧਰ ਵਿਖੇ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਹੋਏ ਬੀ ਐੱਡ ਅਧਿਆਪਕ ਫ਼ਰੰਟ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਅਤੇ ਸਕੱਤਰ ਕਮਲਜੀਤ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਮੌਜੂਦਾ ਪੰਜਾਬ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਮੁਲਾਜਮਾਂ ਨਾਲ ਕੀਤੇ ਚੋਣ ਵਾਅਦੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਪੇਂਡੂ ਭੱਤਾ , ਬਾਰਡਰ ਏਰੀਆ ਭੱਤਾ ਬਹਾਲ ਕਰਨ ਅਤੇ ਪਿਛਲੀ ਸਰਕਾਰ ਵੱਲੋਂ ਮੁਲਾਜ਼ਮ ਵਰਗ ਵੱਲੋਂ ਸਲਾਨਾ ਟੈਕਸ ਭਰਨ ਦੇ ਬਾਵਜੂਦ ਕੱਟੇ ਜਾਂਦੇ ਵਿਕਾਸ ਫੰਡ ਦੇ ਨਾਮ 200 ਰੁਪਏ ਪ੍ਰਤੀ ਮਹੀਨਾ ਬੰਦ ਕਰਨ ਦੇ ਉੱਪਰ ਗੱਲਬਾਤ ਕੀਤੀ ਗਈ।
ਇਸ ਮੌਕੇ ਸਮੁੱਚੇ ਆਗੂਆਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪਿਛਲੀ ਸਰਕਾਰ ਵੱਲੋਂ ਬੰਦ ਕੀਤੇ ਗਏ ਪੇਂਡੂ ਭੱਤਾ, ਬਾਰਡਰ ਏਰੀਆ ਭੱਤਾ ਦੀ ਬਹਾਲੀ ਦਾ ਨੋਟੀਫਿਕੇਸ਼ਨ ,ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦਾ ਨੋਟੀਫਿਕੇਸ਼ਨ ਜ਼ਾਰੀ ਕੀਤੇ ਜਾਣ ,ਡੀ ਏ ਦੀ ਕਿਸ਼ਤ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਬਰਾਬਰ ਕੀਤੀ ਜਾਵੇ ਅਤੇ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਕੰਪਿਊਟਰ ਅਧਿਆਪਕਾਂ, ਦਫ਼ਤਰੀ ਕਾਮਿਆਂ, ਮਿਡ ਡੇ ਮੀਲ ਕਾਮਿਆਂ ਨੂੰ ਪੂਰੇ ਭੱਤਿਆਂ ਸਮੇਤ ਸਿੱਖਿਆ ਵਿਭਾਗ ਵੱਲੋਂ ਰੈਗੂਲਰ ਕੀਤਾ ਜਾਵੇ ਅਤੇ ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਲੈਣੇ ਬੰਦ ਕਰਕੇ ਖ਼ਾਸ ਕਰਕੇ ਬੀ ਐੱਲ ਓ ਡਿਊਟੀਆਂ ਕੱਟ ਕੇ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਉਣ ਦਿੱਤਾ ਜਾਵੇ ।
ਇਸ ਮੌਕੇ ਹਾਜ਼ਿਰ ਕਮੇਟੀ ਮੈਂਬਰਾਂ ਵਿਚ ਬਲਵਿੰਦਰ ਸਿੰਘ, ਵਰਿੰਦਰ ਸਿੰਘ, ਕਸ਼ਮੀਰੀ ਲਾਲ, ਅਮਰਪ੍ਰੀਤ ਸਿੰਘ ਝੀਤਾ, ਅਵਤਾਰ ਸਿੰਘ, ਰੂਪੇਸ਼ ਕੁਮਾਰ, ਅਮ੍ਰਿਤਪਾਲ ਸਿੰਘ, ਭੂਸ਼ਨ ਕੁਮਾਰ, ਬਲਵਿੰਦਰ ਸਿੰਘ ਹਰਪ੍ਰੀਤ ਸਿੰਘ, ਵਸ਼ਿਸ਼ਟ ਕੁਮਾਰ, ਮੁਨੀਸ਼ ਕੁਮਾਰ , ਪ੍ਰੇਮ ਪਾਲ ਸਿੰਘ,ਪਰਮਿੰਦਰ ਸਿੰਘ ਲੋਹੀਆਂ,ਸਰਵਣ ਸਿੰਘ ਆਦਿ ਹਾਜ਼ਿਰ ਸਨ