ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲਾਬੜਾ ਦੀ ਪੁਲਿਸ ਵੱਲੋਂ ਇੱਕ ਚੋਰ ਸਮੇਤ ਇੱਕ ਮੋਟਰ ਸਾਈਕਲ ਤੇ ਚੋਰੀ ਕੀਤੀਆਂ ਬਜਲੀ ਦੀਆਂ ਤਾਰਾ ਸਮੇਤ ਗ੍ਰਿਫਤਾਰ।

ਜਲੰਧਰ ਦਿਹਾਤੀ ਲਾਬੜਾ (ਜਸਕੀਰਤ ਰਾਜਾ)
ਸ਼੍ਰੀ ਮੁਖਵਿੰਦਰ ਸਿੰਘ ਭੁੱਲਰ,ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾੜੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਚੋਰਾ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ. ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ), ਜਲੰਧਰ ਦਿਹਾਤੀ ਅਤੇ ਸ਼੍ਰੀ ਸੁਖਵਿੰਦਰਪਾਲ ਸਿੰਘ ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਇੰਸਪੈਕਟਰ ਅਮਨ ਸੈਣੀ ਮੁੱਖ ਅਫਸਰ ਥਾਣਾ ਲਾਂਬੜਾ ਦੀ ਪੁਲਿਸ ਪਾਰਟੀ ਵੱਲੋਂ ਇੱਕ ਚੋਰ ਸਮੇਤ ਇੱਕ ਮੋਟਰ ਸਾਈਕਲ ਤੇ ਚੋਰੀ ਕੀਤੀਆਂ ਬਜਲੀ ਦੀਆਂ ਤਾਰਾ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਗਈ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਖਵਿੰਦਰਪਾਲ ਸਿੰਘ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਏ.ਐਸ.ਆਈ ਬਲਜਿੰਦਰ ਸਿੰਘ ਥਾਣਾ ਲਾਂਬੜਾ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਬਾ-ਨਾਕਾਬੰਦੀ ਦੇ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਚਿੱਟੀ ਮੋੜ ਮੌਜੂਦ ਸੀ ਕਿ ਇੱਕ ਦੇਸ ਸੇਵਕ ਨੇ ਏ.ਐਸ.ਆਈ ਬਲਜਿੰਦਰ ਸਿੰਘ ਨੂੰ ਇਤਲਾਹ ਦਿੱਤੀ ਕਿ ਮਨਜੀਤ ਸਿੰਘ ਪੁੱਤਰ ਜੈਲ ਸਿੰਘ ਵਾਸੀ ਔਜਲਾ ਜੋਗੀ ਥਾਣਾ ਸਦਰ ਕਪੂਰਥਲਾ ਇੱਕ ਮੋਟਰਸਾਇਕਲ ਨੰਬਰ PB09-2-7680 ਮਾਰਕਾ ਬਜਾਜ CT100 ਤੇ ਸਵਾਰ ਹੋ ਕੇ ਆਮ ਲੋਕਾ ਦੀਆ ਬਾਹਰ ਲੱਗੀਆ ਪਾਣੀ ਵਾਲੀਆਂ ਮੋਟਰਾਂ ਦੀਆ ਬਿਜਲੀ ਵਾਲੀਆ ਤਾਰਾ ਕਟਰ ਨਾਲ ਕੱਟ ਕੇ ਬੋਰਾ ਪਲਾਸਟਿਕ ਵਿੱਚ ਪਾ ਕੇ ਇਸ ਵਕਤ ਨੂਰਮਹਿਲ ਸਾਇਡ ਤੋਂ ਰਾਮਪੁਰ ਚੌਕ ਲਾਂਬੜਾ ਨੂੰ ਆ ਰਿਹਾ ਹੈ ਜੋ ਇਸ ਵਕਤ ਰਾਮਪੁਰ ਚੌਕ ਵਿੱਚ ਨਾਕਾਬੰਦੀ ਕੀਤੀ ਜਾਵੇ ਤਾ ਮਨਜੀਤ ਸਿੰਘ ਉਕਤ ਸਮੇਤ ਮੋਟਰਸਾਇਕਲ ਤੇ ਚੋਰੀ ਕੀਤੀਆ ਬਿਜਲੀ ਦੀਆ ਤਾਰਾ ਨਾਲ ਕਾਬੂ ਆ ਸਕਦਾ ਹੈ ।ਜਿਸ ਤੇ ਉਕਤ ਦੋਸ਼ੀ ਖਿਲਾਫ ਮੁਕੱਦਮਾ ਨੰਬਰ 46 ਮਿਤੀ 23.06.2023 ਜੁਰਮ 379,411 ਭ:ਦ ਥਾਣਾ ਲਾਂਬੜਾ ਦਰਜ ਰਜਿਸਟਰ ਕੀਤਾ ਗਿਆ ਅਤੇ ਏ.ਐਸ.ਆਈ. ਬਲਜਿੰਦਰ ਸਿੰਘ ਨੇ ਰਾਮਪੁਰ ਚੌਂਕ ਵਿੱਚ ਨਾਕਾਬੰਦੀ ਦੌਰਾਨ ਦੋਸ਼ੀ ਮਨਜੀਤ ਸਿੰਘ ਪੁੱਤਰ ਜੈਲ ਸਿੰਘ ਵਾਸੀ ਔਜਲਾ ਜੋਗੀ ਥਾਣਾ ਸਦਰ ਕਪੂਰਥਲਾ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ ਮੋਟਰਸਾਇਕਲ ਨੰਬਰ PB09-2- 7680 ਮਾਰਕਾ ਬਜਾਜ CT100 ਅਤੇ ਪਾਣੀ ਵਾਲੀਆ ਮੋਟਰਾ ਦੀਆ ਬਿਜਲੀ ਵਾਲੀਆ ਤਾਰਾ ਸਮੇਤ ਇਕ ਕਟਰ ਬ੍ਰਾਮਦ ਕੀਤਾ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਬ੍ਰਾਮਦਗੀ:-

1. ਇੱਕ ਮੋਟਰਸਾਇਕਲ ਨੰਬਰ PB09-Z-7680 ਮਾਰਕਾ ਬਜਾਜ CT100

2. ਪਾਣੀ ਵਾਲੀਆਂ ਮੋਟਰਾਂ ਦੀਆ ਬਿਜਲੀ ਵਾਲੀਆ ਤਾਰਾ ਸਮੇਤ ਇੱਕ ਕਟਰ।

error: Content is protected !!