ਜਿਲ੍ਹਾ ਜਲੰਧਰ ਦਿਹਾਤੀ ਥਾਣਾ ਕਰਤਾਰਪੁਰ ਦੀ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ 02 ਲੁਟੇਰਿਆ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ।

ਜਲੰਧਰ ਦਿਹਾਤੀ ਕਰਤਾਰਪੁਰ ( ਜਸਕੀਰਤ ਰਾਜਾ )
ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ/ਲੁੱਟਾ ਖੋਹਾ ਕਰਨ ਵਾਲੇ ਵਿਅਕਤੀਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿਲੋਂ ਪੀ.ਪੀ.ਐਸ. ਪੁਲਿਸ ਕਪਤਾਨ, (ਤਫਤੀਸ਼ ) ਅਤੇ ਸ੍ਰੀ ਸੁਖਵਿੰਦਰਪਾਲ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਿਲ੍ਹਾ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਇੰਸਪੈਕਟਰ ਰਮਨਦੀਪ ਸਿੰਘ ਮੁੱਖ ਅਫਸਰ ਥਾਣਾ ਕਰਤਾਰਪੁਰ ਦੀ ਪੁਲਿਸ ਟੀਮ ਵੱਲੋਂ ਪਿੰਡ ਕੁੱਦੋਵਾਲ ਤੋਂ ਲੁੱਟਾਂ ਖੋਹਾਂ ਕਰਨ ਵਾਲੇ (2 ਲੁਟੇਰਿਆ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸੁਖਵਿੰਦਰਪਾਲ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾੜੀ ਜੀ ਨੇ ਦੱਸਿਆ ਕਿ ਮਿਤੀ 06.06.2023 ਨੂੰ ਏ.ਐਸ.ਆਈ ਇਕਬਾਲ ਸਿੰਘ ਥਾਣਾ ਕਰਤਾਰਪੁਰ ਵਿੱਚ ਡਿਊਟੀ ਅਫਸਰ ਸੀ ਤਾਂ ਦਰਖਾਸਤ ਕਰਤਾ ਪਵਨ ਮੋਹਤ ਪੁੱਤਰ ਸ੍ਰੀ ਮੰਗਲ ਮੋਹਤੋ ਵਾਸੀ ਗਾਸੀ ਟੋਲਾ ਡੋਹਰੀਆ ਝੂਠਮੇਲ ਥਾਣਾ ਕਠਿਆਰ ਜਿਲਾ ਕਠਿਆਰ (ਬਿਹਾਰ) ਹਾਲ ਵਾਸੀ ਕੁੱਦੋਵਾਲ ਥਾਣਾ ਕਰਤਾਰਪੁਰ ਜਿਲ੍ਹਾ ਨੇ ਹਾਜਰ ਥਾਣਾ ਆ ਕਿ ਇਤਲਾਹ ਦਿੱਤੀ ਕਿ ਉਹ MKC ਕੰਪਨੀ ਪਿੰਡ ਕੁੱਦੋਵਾਲ ਵਿਖੇ ਬਤੌਰ ਕਾਰਪੈਂਟਰ ਦਾ ਕੰਮ ਕਰਦਾ ਹੈ ਤਾਂ ਮਿਤੀ 05.06.2023 ਨੂੰ ਸਮਾਂ ਕਰੀਬ 11:00 ਵਜੇ ਰਾਤ ਹੋਵੇਗਾ ਕਿ ਉਹ ਰੋਟੀ ਖਾ ਕੇ ਸੋਣ ਲੱਗਾ ਤਾਂ ਦੋ ਅਣਪਛਾਤੇ ਨੌਜਵਾਨ ਜਿਹਨਾਂ ਨੇ ਮੂੰਹ ਬੰਨੇ ਹੋਏ ਸਨ। ਜਿਹਨਾਂ ਵਿੱਚੋਂ ਇੱਕ ਨੌਜਵਾਨ ਨੇ ਉਸਦੀ ਗਰਦਨ ਪਰ ਦਾਤਰ ਰੱਖ ਕੇ ਉਸ ਕੋਲ ਇੱਕ ਮੋਬਾਇਲ ਫੋਨ ਮਾਰਕਾ INFINIX ਰੰਗ ਨੀਲਾ ਖੋਹ ਕੇ ਆਪਣੇ ਮੋਟਰਸਾਇਕਲ ਪਰ ਸਵਾਰ ਹੋ ਕੇ ਪਿੰਡ ਕੁਦੋਵਾਲ ਵਾਲੀ ਸਾਈਡ ਭੱਜ ਗਏ।ਜੋ ਉਸਨੂੰ ਬਾਅਦ ਵਿਚ ਪਤਾ ਲਗਾ ਕਿ ਇਹ ਖੋਹ ਦੀ ਵਾਰਦਾਤਾ ਸਿਮਰਨਜੀਤ ਸਿੰਘ ਪੁੱਤਰ ਮਲਕੀਤਾ ਸਿੰਘ ਵਾਸੀ ਕੁੱਦੋਵਾਲ ਅਤੇ ਅਕਾਸ਼ ਕੁਮਾਰ ਪੁੱਤਰ ਗੁਰਨਾਮ ਸਿੰਘ ਵਾਸੀ ਭੀਖਾ ਨੰਗਲ ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ ਨੇ ਕੀਤੀ ਹੈ।ਜਿਸਦੀ ਇਤਲਾਹ ਤੇ ਏ.ਐਸ.ਆਈ ਇਕਬਾਲ ਸਿੰਘ ਨੇ ਮੁੱਕਦਮਾ ਨੰਬਰ 68 ਮਿਤੀ 06.06,2023 ਜੁਰਮ 379-B ਭ:ਦ ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ ਦਿਹਾਤੀ ਦਰਜ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ। ਦੌਰਾਨੇ ਤਫਤੀਸ਼ ਸਿਮਰਨਜੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਕੁੱਦੋਵਾਲ ਅਤੇ ਅਕਾਸ਼ ਕੁਮਾਰ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਭੀਖਾ ਨੰਗਲ ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ ਨੂੰ ਹਸਬ ਜਾਬਤਾ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਮੋਬਾਇਲ ਮੋਟਰਸਾਇਕਲ ਅਤੇ ਦਾਤਰ ਬ੍ਰਾਮਦ ਕੀਤਾ ਗਿਆ। ਪੁੱਛ ਗਿੱਛ ਦੋਸ਼ੀਆਨ ਨੇ ਹੋਰ ਵੀ ਲੁੱਟਾਂ ਖੋਹਾਂ ਕਰਨ ਦੀਆਂ ਵਾਰਦਾਤਾਂ ਮੰਨੀਆਂ ਹਨ ਜਿਹਨਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।

ਬ੍ਰਾਮਦਗੀ:-

1. ਮੋਬਾਇਲ ਫੋਨ ਮਾਰਕਾ INFINIX I

2. ਮੋਟਰਸਾਇਕਲ ਨੰਬਰੀ PB07-AQ-6202 ਮਾਰਕਾ FZ Yamma ਰੰਗ ਲਾਲ ਅਤੇ ਕਾਲਾ।

3. ਦਾਤਰ।

error: Content is protected !!