ਜਿਲ੍ਹਾ ਜਲੰਧਰ ਦਿਹਾਤੀ ਦੀ ਕਰਾਈਮ ਬ੍ਰਾਂਚ ਦੀ ਪੁਲਿਸ ਵੱਲੋਂ ਨੂਰਮਹਿਲ ਡਕੈਤੀ ਟਰੇਸ਼, 13 ਮੈਂਬਰੀ ਗਿਰੋਹ ਦੇ 08 ਦੋਸ਼ੀ ਗ੍ਰਿਫਤਾਰ

ਜਲੰਧਰ ਦਿਹਾਤੀ ਕਰਾਈਮ ਬ੍ਰਾਂਚ (ਵਿਵੇਕ/ਗੁਰਪ੍ਰੀਤ/ਲਵਜੀਤ)  ਸ੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੋ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾ/ਲੁੱਟਾ ਖੋਹਾ ਕਰਨ ਵਾਲੇ ਵਿਅਕਤੀਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿਲ ਪੀ.ਪੀ.ਐਸ. ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ੍ਰੀ ਤਰਸੇਮ ਮਸੀਹ ਪੀ.ਪੀ.ਐਸ, ਉਪ ਪੁਲਿਸ ਕਪਤਾਨ, ਇਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਸਬ ਇਸਪੈਕਟਰ ਪੁਸ਼ਪ ਬਾਲੀ ਇੰਚਾਰਜ ਕਾਇਮ ਬ੍ਰਾਂਚ ਜਲੰਧਰ ਦਿਹਾਤੀ ਅਤੇ ਸਬ ਇੰਸਪੈਕਟਰ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਨੂਰਮਹਿਲ ਨੇ ਨੂਰਮਹਿਲ ਵਿਚ ਦਿਨ ਦਿਹਾੜੇ ਹੋਈ ਲੁੱਟ ਦੀ ਵਾਰਦਾਤ ਨੂੰ ਟਰੇਸ ਕਰਕੇ 08 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 29.05.2023 ਨੂੰ ਸ੍ਰੀ ਸ਼ਸ਼ੀ ਭੂਸ਼ਨ ਪੁੱਤਰ ਰਮੇਸ਼ ਚੌਧਰ ਵਾਸੀ ਮੁਹੱਲਾ ਪਾਸੀਆ ਨੂਰਮਹਿਲ ਥਾਣਾ ਨੂਰਮਹਿਲ ਜੋ ਲੰਕਾ ਬਜਾਰ ਵਿਚ ਚਿੰਤ ਰਾਮ ਹਰੀ ਦੇਵ ਪਾਸੀ ਦੇ ਨਾਮ ਦੀ ਬਰਤਨ ਸਟੋਰ ਦੀ ਦੁਕਾਨ ਕਰਦਾ ਹੈ ਨੇ ਦੱਸਿਆ ਕਿ ਉਸ ਦੇ ਘਰ ਵਿੱਚ ਉਸਦੀ ਪਤਨੀ ਸੀਮਾ ਪਾਲੀ ਤੇ ਉਸਦੇ ਪਿਤਾ ਰਮੇਸ਼ ਚੰਦਰ ਰਹਿੰਦੇ ਹਨ ਜਦ ਉਹ ਦੁਪਹਿਰ ਸਮੇਂ ਆਪਣੇ ਘਰ ਰੋਟੀ ਖਾਣ ਜਾਂਦਾ ਹੈ ਤਾਂ ਉਸ ਦੀ ਪਤਨੀ ਸੀਮਾ ਦੁਕਾਨ ਤੇ ਚਲੀ ਜਾਂਦੀ ਹੈ ਉਸ ਦਿਨ ਵੀ ਕਰੀਬ 1:30 ਵਜੇ ਦਿਨ ਉਸਦੀ ਪਤਨੀ ਘਰੋਂ ਦੁਕਾਨ ਤੇ ਚਲੇ ਗਈ ਤੇ ਉਹ ਕਰੀਬ 2:00 ਵਜੇ ਦਿਨ ਘਰ ਨੂੰ ਰੋਟੀ ਖਾਣ ਗਿਆ ਤਾਂ ਉਸ ਦੇ ਘਰ ਦੇ ਬਾਹਰ ਗਲੀ ਵਿਚ ਦੋ ਬਿਨਾਂ ਨੰਬਰੀ ਮੋਟਰਸਾਈਕਲ ਖੜੇ ਸਨ ਉਸ ਦੇ ਘਰ ਦਾ ਦਰਵਾਜ਼ਾ ਅੰਦਰੋ ਲੱਗਿਆ ਸੀ ਘਰ ਵਿੱਚ ਉਸ ਵਕਤ ਉਸਦੇ ਪਿਤਾ ਅਤੇ ਗੁਆਂਢੀਆ ਦਾ ਲੜਕਾ ਆਰੂਸ ਦੱਤ ਪੁੱਤਰ ਵਿਸ਼ਵ ਦੱਤ ਮੁਹੱਲਾ ਪਾਸੀਆ ਨੂਰਮਹਿਲ ਉਮਰ ਕਰੀਬ 11 ਸਾਲ ਘਰ ਦੇ ਅੰਦਰ ਸੀ ਉਸਦੀ ਘਰ ਉਪਰ ਕਮਰਿਆਂ ਦੀ ਲਾਈਟਾ ਜਗਦੀਆਂ ਹੋਣ ਕਰਕੇ ਉਸ ਨੂੰ ਸ਼ੱਕ ਹੋਇਆ ਤਾਂ ਉਸ ਨੇ ਆਵਾਜ ਲਗਾਈ ਕਿ ਕੌਣ ਹੈ ਤਾਂ ਅੰਦਰ ਆਵਾਜ ਆਈ ਕਿ ਮੈਂ ਅਜੇ ਹਾਂ ਇਕ ਵਿਅਕਤੀ ਨੇ ਅੰਦਰੋਂ ਦਰਵਾਜਾ ਖੋਲ ਦਿੱਤਾ ਜਿਸ ਨੇ ਅੰਦਰ ਜਾ ਕੇ ਦੇਖਿਆ ਕਿ ਉਸ ਦੇ ਘਰ ਵਿੱਚ 45 ਵਿਅਕਤੀ ਜਿਹਨਾਂ ਦੀ ਉਮਰ 25 ਤੋਂ 35 ਸਾਲ ਵਿੱਚ ਸੀ ਜਿਨ੍ਹਾਂ ਵਿਚ ਇਕ ਤਾਰੇ ਵਿਅਕਤੀ ਕੋਲ ਪਿਸਤੋਲ ਸੀ ਉਹ ਵਿਅਕਤੀ ਸਾਰੇ ਵਿਅਕਤੀ ਉਨ੍ਹਾਂ ਦੋਨਾਂ ਬਿਨ੍ਹਾਂ ਨੰਬਰੀ ਮੋਟਰਸਾਇਕਲਾ ਤੇ ਸਵਾਰ ਹੋਕੇ ਗਲੀ ਦੇ ਦੋਨਾ ਸਾਈਡਾ ਵੱਲ ਨੂੰ ਨਿਕਲ ਗਏ ਬਸੀ ਭੂਸ਼ਣ ਉਕਤ ਦੇ ਬਿਆਨਾ ਪਰ ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਕਦਮਾ ਨੰਬਰ 43 ਮਿਤੀ 29.05.2023 ਜੂਮਰ 454,342,392, IPC 25 ਅਸਲਾ ਐਕਟ ਥਾਣਾ ਨੂਰਮਹਿਲ ਜਿਲਾ ਜਲੰਧਰ ਦਿਹਾਤੀ ਦਰਜ ਰਜਿਸਟਰ ਕੀਤਾ ਗਿਆ ਦਿਨ ਦਿਹਾੜੇ ਹੋਈ ਲੁੱਟ ਦੀ ਵਾਰਦਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਸ੍ਰੀ ਮਨਪ੍ਰੀਤ ਸਿੰਘ ਢਿੱਲ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸਬ ਇੰਸਪੈਕਟਰ ਪੁਸ਼ਪ ਬਾਈ ਇੰਚਾਰਜ ਕਰਾਈਮ ਬ੍ਰਾਂਚ ਅਤੇ ਸਬ ਇੰਸਪੈਕਟਰ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਨੂਰਮਹਿਲ ਦੀ ਇਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ। ਟੀਮ ਨੇ ਬੜੀ ਮੇਹਨਤ ਅਤੇ ਲਗਨ ਨਾਲ ਟੈਕਨੀਕਲ ਅਤੇ ਵਿਗਿਆਨਿਕ ਢੰਗ ਨਾਲ ਮੁਕਦਮੇ ਨੂੰ ਟਰੇਸ ਕਰਦੇ ਹੋਏ 13 ਮੈਂਬਰੀ ਗਿਰੋਹ ਵਿਚ 08 ਦੋਸ਼ੀਆ ਨੂੰ ਗ੍ਰਿਫਰਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਨੂੰ ਇਤਲਾਹ ਮਿਲੀ ਕਿ .. ਸ਼ਰਨਜੀਤ ਸਿੰਘ ਉਰਫ ਸੰਨੀ ਪੁੱਤਰ ਰੇਸ਼ਮ ਸਿੰਘ ਪਿੰਡ ਵਾਸੀ ਪਿੰਡ ਰੁੜਕੀ ਥਾਣਾ ਗੁਰਾਇਆ ਜਿਲਾ ਜਲੰਧਰ ਦੇ ਨਾਲ 2 ਜਗਜੀਤ ਸਿੰਘ ਉਰਫ ਜਗੀ ਉਰਫ ਘੋੜਾ ਵਾਸੀ ਪਿੰਡ ਕੰਦਲਾ ਥਾਣਾ ਨੂਰਮਹਿਲ ਜਿਲਾ ਜਲੰਧਰ 3. ਕੁਲਦੀਪ ਸਿੰਘ ਉਰਫ ਦੀਪੀ ਪੁੱਤਰ ਪਰਵਿੰਦਰ ਸਿੰਘ ਵਾਸੀ ਪਿੰਡ ਬਡਾਲਾ ਥਾਣਾ ਨੂਰਮਹਿਲ, 4. ਜਗਜੀਵ ਸਿੰਘ ਉਰਫ ਜੱਗਾ ਪੁੱਤਰ ਪਰਮਜੀਤ ਸਿੰਘ ਵਾਸੀ ਸਲਾਰਪੁਰ ਥਾਣਾ ਸਦਰ ਜਮਸ਼ੇਰ ਜਿਲਾ ਜਲੰਧਰ 5. ਹਰਸ਼ਰਨਪ੍ਰੀਤ ਸਿੰਘ ਉਰਫ ਹਨੀ ਮਠਾਰੂ ਪੁੱਤਰ ਦਰਸ਼ਨ ਸਿੰਘ ਵਾਸੀ ਕੰਦਲਾ ਕਲਾਂ ਥਾਣਾ ਨੂਰਮਹਿਲ ਜਿਲਾ ਜਲੰਧਰ 6, ਜਸਮੀਤ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਸਲਾਰਪੁਰ ਥਾਣਾ ਜਮਸ਼ੇਰ ਜਿਲ੍ਹਾ ਜਲੰਧਰ ਇਹ ਸਾਰੇ ਰਾਜਦੀਪ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਸੁਨੀਤਾ ਖੁਰਦ ਥਾਣਾ ਜਮਸ਼ੇਰ ਜਿਲਾ ਜਲੰਧਰ ਦੀ ਹਵੇਲੀ ਪਰ ਹਨ ਅਤੇ ਕੋਈ ਵਾਰਦਾਤ ਦੀ ਪਲੈਨਿੰਗ ਕਰ ਰਹੇ ਹਨ ਤੇ ਇਨ੍ਹਾਂ ਨੇ ਨੂਰਮਹਿਲ ਵਾਲੀ ਵਾਰਦਾਤ ਕੀਤੀ ਹੈ ਜਿਨ੍ਹਾਂ ਨੂੰ ਪੁਲਿਸ ਪਾਰਟੀ ਨੇ ਘੇਰਾ ਪਾ ਕੇ ਇਨ੍ਹਾਂ ਸਾਰਿਆ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਪਾਸੋਂ ਮੌਕਾ ਤੋ ਮਾਰੂ ਹਥਿਆਰ ਬ੍ਰਾਮਦ ਹੋਏ ਜਿਨ੍ਹਾਂ ਨੇ ਪੁੱਛ ਗਿੱਛ ਪਰ ਦੱਸਿਆ ਕਿ ਨੂਰਮਹਿਲ ਵਿਚ ਮਿਤੀ 29,15,2023 ਨੂੰ ਹੋਈ ਲੁੱਟ ਦੀ ਵਾਰਦਾਤ ਗੁਰਪ੍ਰੀਤ ਸਿੰਘ ਉਰਫ ਗੋਪਾ ਪੁੱਤਰ ਕਸ਼ਮੀਰ ਸਿੰਘ ਵਾਸੀ ਧਾਲੀਵਾਲ ਥਾਣਾ ਸਦਰ ਨਕੋਦਰ ਜਿਲਾ ਜਲੰਧਰ ਜੋ ਕਿ ਵਾਈਨਾਂਸ ਦਾ ਕੰਮ ਕਰਦਾ ਹੈ ਤੇ ਉਸਦੇ ਕਜਨ ਜਸਵਿੰਦਰ ਕੁਮਾਰ ਉਰਫ ਮੈਨੂੰ ਗਿੱਲ ਪੁੱਤਰ ਚਮਨਲਾਲ ਵਾਸੀ ਨੇੜੇ ਬਿਜਲੀ ਗਰਿਡ ਕਲੋਨੀ ਨੂਰਮਹਿਲ ਥਾਣਾ ਨੂਰਮਹਿਲ ਜਿਲਾ ਜਲੰਧਰ ਦਿਹਾਤੀ ਜੋ ਕਿ ਮਨੀਲਾ ਗਿਆ ਹੈ ਉਹ ਬਾਹਰੋਂ ਮਨੀਲਾ ਦੇਸ਼ ਚ ਗੁਰਪ੍ਰੀਤ ਉਰਫ ਗੋਪਾ ਵਾਸੀ ਧਾਲੀਵਾਲ ਨੂੰ ਵਟਸਐਪ ਪਰ ਡਾਈਰੈਕਸ਼ਨ ਦਿੰਦਾ ਸੀ ਗੁਰਪ੍ਰੀਤ ਉਰਫ ਗੋਪਾ ਅੱਗੇ ਸ਼ਰਨਜੀਤ ਸਿੰਘ ਉਰਫ ਸਨੀ ਪੁੱਤਰ ਰੇਸ਼ਮ ਸਿੰਘ ਪਿੰਡ ਵਾਸੀ ਪਿੰਡ ਚੂੜਕੀ ਥਾਣਾ ਗੁਰਾਇਆ ਸਾਰੀ ਗੱਲ ਦੱਸਦਾ ਸੀ। ਘਰ ਵਿਚ ਵੜ ਕੇ ਲੁੱਟ ਕਰਨ ਲਈ ਚਾਰ ਲੁਟੇਰਿਆ ਦਾ ਇੰਤਜਾਮ ਜਸਮੀਤ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਸਲਾਰਪੁਰ ਨੇ ਕੀਤਾ ਸੀ ਜਸਮੀਤ ਸਿੰਘ ਪੁੱਤਰ ਜਸਪਾਲ ਸਿੰਘ ਨੇ ਦੱਸਿਆ ਕਿ ਵਾਰਦਾਤ ਕਰਨ ਵਾਲੇ ਯੁਵਰਾਜ ਸਿੰਘ ਉਰਫ ਯੂਵੀ ਪੁੱਤਰ ਨਿਰਮਲ ਸਿੰਘ ਪਿੰਡ ਰਾਣੀਵਾਲ ਉਪਲਾਂ ਦੀ ਢਾਹਣੀ ਮੁਕਤਸਰ ਸਾਹਿਬ, ਗਗਨ ਦੀਪ ਸਿੰਘ ਪੁਤਰ ਇਕਬਾਲ ਸਿੰਘ ਵਾਸੀ ਪਿੰਡ ਭੂਰੇ ਗਿੱਲ ਅਜਨਾਲਾ ਅੰਮ੍ਰਿਤਸਰ, ਮਨਪ੍ਰੀਤ ਮਸੀਹ ਉਰਫ ਮੋਨੂੰ ਪੁੱਤਰ ਵਿਲਸਨ ਮਸੀਹ ਵਾਸੀ ਪਿੰਡ ਭਰੇ ਗਿੱਲ ਅਜਨਾਲਾ ਅੰਮ੍ਰਿਤਸਰ ਅਤੇ ਆਕਾਸ਼ਦੀਪ ਸਿੰਘ ਉਰਫ ਮੱਧੀ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਤਾਰਾਗੜ ਤਲਵਾ ਥਾਣਾ ਜੰਡਿਆਲਾ ਗੁਰੁ ਅੰਮ੍ਰਿਤਸਰ ਰਾਹੀਂ ਕਰਵਾਈ ਸੀ। ਦੋਸ਼ੀ ਜੁਵਰਾਜ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਜੋ ਇਨ੍ਹਾਂ ਪਾਸੋ 08 ਦੋਸ਼ੀਆ ਪਾਸੋਂ ਵਾਰਦਾਤ ਵਿੱਚ ਵਰਤੇ ਗਏ (05 ਮੋਟਰਸਾਈਕਲ, 92 ਦੇਸੀ ਪਿਸਤੋਲ ਸਮੇਤ 4 ਜਿੰਦਾ ਰੋਂਦ, 18000) ਭਾਰਤੀ ਕਰੰਸੀ ()) ਮੋਬਾਇਲ ਫੋਨ ਮਾਰਕਾ VIVO ਜੋ ਕਿ ਹਰਸਰਨਪ੍ਰੀਤ ਸਿੰਘ ਉਰਫ਼ ਹਨੀ ਮਠਾਰੂ ਪੁੱਤਰ ਦਰਸ਼ਨ ਸਿੰਘ ਵਾਸੀ ਕੰਦਲਾ ਨੇ ਲੁੱਟ ਦੇ ਪੈਸਿਆਂ ਦਾ ਲਿਆ ਸੀ ਅਤੇ ਇਕ ਮੁੰਦਰੀ ਬ੍ਰਾਮਦ ਕਰ ਲਈ ਗਈ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸ੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦਸਿਆ ਕਿ ਜਸਵਿੰਦਰ ਕੁਮਾਰ ਉਰਫ ਮੈਨੂੰ ਗਿਲ ਪੁੱਤਰ ਚਮਨਲਾਲ ਵਾਸੀ ਨੇੜੇ ਬਿਜਲੀ ਗਰਿਡ ਕਲਨੀ ਨੂਰਮਹਿਲ ਥਾਣਾ ਨੂਰਮਹਿਲ ਜਿਲ੍ਹਾ ਜਲੰਧਰ ਵਾਰਦਾਤ ਤੋਂ ਪਹਿਲਾਂ ਹੀ ਵਿਦੇਸ਼ ਮਨੀਲਾ ਚਲਾ ਗਿਆ ਸੀ ਤਾਂ ਜੋ ਉਸ ਪਰ ਕੋਈ ਸ਼ੱਕ ਨਾਂ ਕਰ ਸਕੇ ਅਤੇ ਵੱਟਸਐਪ ਰਾਹੀਂ ਆਪਣੇ ਰਿਸ਼ਤੇਦਾਰ ਗੁਰਪ੍ਰੀਤ ਉਰਫ ਗੋਪਾ ਧਾਲੀਵਾਲ ਦੇ ਟੱਚ ਵਿੱਚ ਸੀ ਜਿਸ ਨੇ ਦਸਿਆ ਕਿ ਸ਼ਸ਼ੀ ਭੂਸ਼ਣ ਜਿਸ ਦੀ ਲੰਬਾ ਬਾਜਾਰ ਵਿੱਚ ਬਰਤਨਾਂ ਦੀ ਦੁਕਾਨ ਹੈ ਦੀ ਅਲਮਾਰੀ ਵਿੱਚ ਸੋਨੇ ਦੀਆ ਇੱਟਾ, ਜਵੈਲਰੀ ਭਾਰੀ ਮਾਤਰਾ ਵਿੱਚ ਕਰੰਸੀ ਮੌਜੂਦ ਹੈ ਆਪਾਂ ਸਾਰੇ ਆਪਣੇ ਵਿੱਚ ਵੰਡ ਲਵਾਂਗੇ 4 ਲੱਖ 10 ਹਜਾਰ ਰੁਪਏ ਵੀ ਲੁੱਟ ਹੋਏ ਸੀ ਜਿਹੜੇ ਇਹ 12 ਜਣਿਆ 3939 ਹਜਾਰ ਰੁਪਏ ਆਪਸ ਵਿੱਚ ਵੰਡ ਲਏ ਸੀ ਅਤੇ ਸੈਨਾ- 10 ਮੁੰਦਰੀਆਂ ਸੰਨ ਦੀਆ, 01 ਸੋਨੇ ਦਾ ਹਾਰ, 01 ਜੋੜੀ ਕਾਂਟੇ ਸੋਨੇ ਦੀਆ, 11 ਜੋੜੀ ਟੇਪਸ ਸੰਨਾ, 01 ਕੜਾ ਸੰਨਾ, 01 ਸਨ ਦਾ ਮੰਗਲਸੂਤਰ ਇਨ੍ਹਾਂ ਲੁਟੇਰਿਆਂ ਨੇ ਉਥੇ ਲੁਟਿਆ ਸੀ ਜੋ ਘਰ ਦਾ ਮਾਲਕ ਮੌਕਾ ਤੇ ਆਉਣ ਕਰਕੇ ਇਹ ਇਨਾ ਹੀ ਸਾਮਾਨ ਲੈ ਜਾ ਸਕੇ ਸੀ ਬਾਕੀ ਸਾਰਾ ਸਮਾਨ ਲੁੱਟ ਹੋਣ ਤੋਂ ਬਚ ਗਿਆ ਸੀ। ਦੋਸ਼ੀ ਗਗਨਦੀਪ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਪਿੰਡ ਤੁਰ ਗਿੱਲ ਅਜਨਾਲਾ ਅੰਮ੍ਰਿਤਸਰ, ਮਨਪ੍ਰੀਤ ਮਸੀਹ ਉਰਫ ਸੋਨੂੰ ਪੁੱਤਰ ਵਿਲਸਨ ਮਸੀਹ ਵਾਸੀ ਪਿੰਡ ਭੂਰੇ ਗਿੱਲ ਅਜਨਾਲਾ ਅੰਮ੍ਰਿਤਸਰ, ਆਕਾਸ਼ਦੀਪ ਸਿੰਘ ਉਰਫ ਮੱਧੀ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਤਾਰਾਗੜ ਤਲਾਂ ਥਾਣਾ ਜੰਡਿਆਲਾ ਗੁਰੂ ਅੰਮ੍ਰਿਤਸਰ ਅਤੇ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਕੁੱਲ ਬ੍ਰਾਮਦਗੀ:-

1. 05 ਮੋਟਰਸਾਈਕਲ,

2. 01 ਲੱਖ 80 ਹਜਾਰ ਰੁਪਏ,

3,02 ਪਿਸਤੌਲ ਸਮੇਤ 04 ਜਿੰਦਾ ਰੌਂਦ,

4. ਲੁੱਟ ਦੇ ਪੈਸਿਆ ਦੇ ਖਰੀਦ ਕੀਤਾ ਇਕ VIVO ਫੋਨ

5. 01 ਸੋਨੇ ਦੀ ਮੁੰਦਰੀ

 

13 ਮੈਂਬਰੀ ਗੈਂਗ ਵਿੱਚ ਗ੍ਰਿਫਤਾਰ ਦੇਸ਼ੀ:-

1. ਸ਼ਰਨਜੀਤ ਸਿੰਘ ਉਰਫ ਸੰਨੀ ਪੁੱਤਰ ਰੇਸ਼ਮ ਸਿੰਘ ਪਿੰਡ ਵਾਸੀ ਪਿੰਡ ਰੜਕੀ ਥਾਣਾ ਗੁਰਾਇਆ ਜਿਲਾ ਜਲੰਧਰ

2. ਜਗਜੀਤ ਸਿੰਘ ਉਰਫ ਜੰਗੀ ਉਰਫ ਘੋੜਾ ਵਾਸੀ ਪਿੰਡ ਕੰਦਲਾ ਥਾਣਾ ਨੂਰਮਹਿਲ ਜਿਲਾ ਜਲੰਧਰ

3, ਕੁਲਦੀਪ ਸਿੰਘ ਉਰਫ ਦੀਪੀ ਪੁੱਤਰ ਪਰਵਿੰਦਰ ਸਿੰਘ ਵਾਸੀ ਪਿੰਡ ਬੰਡਾਲਾ ਥਾਣਾ ਨੂਰਮਹਿਲ,

4. ਜਗਜੀਵ ਸਿੰਘ ਉਰਫ ਜੱਗਾ ਪੁੱਤਰ ਪਰਮਜੀਤ ਸਿੰਘ ਵਾਸੀ ਸਲਾਰਪੁਰ ਥਾਣਾ ਸਦਰ ਸਮਸ਼ੇਰ ਜਿਲਾ ਜਲੰਧਰ।

5, ਹਰਸਰਨਪ੍ਰੀਤ ਸਿੰਘ ਉਰਫ ਹਨੀ ਮਠਾਰੂ ਪੁੱਤਰ ਦਰਸ਼ਨ ਸਿੰਘ ਵਾਸੀ ਕੰਦਲਾ ਕਲਾਂ ਥਾਣਾ ਨੂਰਮਹਿਲ ਜਿਲਾ ਜਲੰਧਰ।

6. ਜਸਮੀਤ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਸਲਾਰਪੁਰ ਥਾਣਾ ਜਮਸ਼ੇਰ ਜਿਲ੍ਹਾ ਜਲੰਧਰ

7. ਰਾਜਦੀਪ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਸੁਨੜਾ ਖੁਰਦ ਥਾਣਾ ਜਮਸ਼ੇਰ ਜਿਲਾ ਜਲੰਧਰ।

8. ਜੁਵਰਾਜ ਸਿੰਘ ਉਰਫ ਯੂਵੀ ਪੁੱਤਰ ਨਿਰਮਲ ਸਿੰਘ ਪਿੰਡ ਰਾਣੀਵਾਲ ਉਪਲਾਂ ਦੀ ਢਾਹਣੀ ਮੁੱਕਤਸਰ ਸਾਹਿਬ

ਫਰਾਰ ਦੋਸ਼ੀ:-

1. ਗਗਨਦੀਪ ਸਿੰਘ, ਗਗਨ ਦੀਪ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਪਿੰਡ ਭਰ ਗਿੱਲ ਅਜਨਾਲਾ ਅਮ੍ਰਿਤਸਰ,

2. ਮਨਪ੍ਰੀਤ ਮਸੀਹ ਉਰਫ ਮੋਨੂੰ ਪੁੱਤਰ ਵਿਲਸਨ ਮਸੀਹ ਵਾਸੀ ਪਿੰਡ ਭੂਰੇ ਗਿੱਲ ਅਜਨਾਲਾ ਅਮ੍ਰਿਤਸਰ

3. ਆਕਾਸ਼ਦੀਪ ਸਿੰਘ ਉਰਫ ਮੱਧੀ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਤਾਰਾਗੜ ਤਲਾਵਾ ਥਾਣਾ ਜੰਡਿਆਲਾ ਗੁਰੂ ਅੰਮ੍ਰਿਤਸਰ।

4. ਗੁਰਪ੍ਰੀਤ ਸਿੰਘ ਉਰਫ ਗਪਾ ਪੁੱਤਰ ਕਸ਼ਮੀਰ ਸਿੰਘ ਵਾਸੀ ਧਾਲੀਵਾਲ ਥਾਣਾ ਸਦਰ ਨਕੋਦਰ ਜਿਲਾ ਜਲੰਧਰ।

5. ਜਸਵਿੰਦਰ ਕੁਮਾਰ ਉਰਫ ਮੈਨੂੰ ਗਿੱਲ ਪੁੱਤਰ ਚਮਨਲਾਲ ਵਾਸੀ ਨੇੜੇ ਬਿਜਲੀ ਗਰਿਡ ਕਲਨੀ ਨੂਰਮਹਿਲ ਥਾਣਾ ਨੂਰਮਹਿਲ ਜਿਲਾ ਜਲੰਧਰ

error: Content is protected !!