ਨਵਾਂਸ਼ਹਿਰ ਹਲਕੇ ਤੋਂ ਆਪਣੇ ਖਰਚੇ ਉਤੇ ਬਾਘਾਪੁਰਾਣਾ ਗਏ ਸਾਰੇ ਸਾਥੀਆਂ ਦਾ ਧੰਨਵਾਦ ਹੈ:-ਸਤਨਾਮ ਸਿੰਘ ਜਲਵਾਹਾ

ਨਵਾਂਸ਼ਹਿਰ 22ਮਾਰਚ ( ਪਰਮਿੰਦਰ ) ਆਮ ਆਦਮੀ ਪਾਰਟੀ ਵੱਲੋਂ ਐਤਵਾਰ 21ਮਾਰਚ ਨੂੰ ਬਾਘਾਪੁਰਾਣਾ ਵਿਖੇ ਕੀਤੇ ਗਏ ਕਿਸਾਨ ਮਹਾਂ ਸੰਮੇਲਨ ਵਿਚ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਵਾਲੇ ਹਲਕਾ ਨਵਾਂਸ਼ਹਿਰ ਦੇ ਸਾਰੇ ਸਾਥੀਆਂ ਦਾ ਅਤੇ ਪਾਰਟੀ ਦੇ ਸਾਰੇ ਸਰਗਰਮ ਮੈਂਬਰਾਂ ਦਾ ਅੱਜ ਹਲਕਾ ਨਵਾਂਸ਼ਹਿਰ ਦੇ ਸੀਨੀਅਰ ਲੀਡਰ ਸਤਨਾਮ ਸਿੰਘ ਜਲਵਾਹਾ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।ਇਸ ਮੌਕੇ ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਜੋ ਹਲਕਾ ਨਵਾਂਸ਼ਹਿਰ ਤੋਂ ਕਰੀਬ 80 ਗੱਡੀਆ ਦਾ ਵਿਸ਼ਾਲ ਕਾਫ਼ਲਾ ਬਾਘਾਪੁਰਾਣਾ ਕਿਸਾਨ ਮਹਾਂ ਸੰਮੇਲਨ ਵਿਚ ਗਿਆ ਸੀ ਉਸ ਕਾਫ਼ਲੇ ਦੀਆਂ ਸਾਰੀਆਂ ਗੱਡੀਆਂ ਮੇਰੀ ਬੇਨਤੀ ਉਤੇ ਆਪ ਮੁਹਾਰੇ ਸਾਡੇ ਸਾਥੀ ਆਪਣੇ ਖਰਚੇ ਉਤੇ ਲੈਕੇ ਗਏ ਸਨ, ਮੈਂ ਉਨ੍ਹਾਂ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਕਹਿਣਾ ਚਾਹੁੰਦਾ ਹਾਂ ਕਿ ਇਹ ਬਹੁਤ ਵੱਡਾ ਰਾਜਨੀਤਕ ਬਦਲਾਵ ਆ ਰਿਹਾ ਹੈ ਤਾਂ ਹੀ ਹੁਣ ਆਮ ਲੋਕ ਆਪਣੀ ਜੁੰਮੇਵਾਰੀ ਨੂੰ ਖੁਦ ਸਮਝ ਰਹੇ ਹਨ। ਜਿਥੇ ਰਵਾਇਤੀ ਪਾਰਟੀਆਂ ਲੋਕਾਂ ਨੂੰ ਦਿਹਾੜੀਆਂ ਉਤੇ ਅਤੇ ਜਾਂ ਦਾਰੂ ਵਰਗੇ ਨਸ਼ਿਆਂ ਦੇ ਲਾਲਚ ਦੇਕੇ ਰੈਲੀਆਂ ਵਿੱਚ ਲੈਕੇ ਜਾਂਦੇ ਹਨ ਉਥੇ ਆਮ ਆਦਮੀ ਪਾਰਟੀ ਨੂੰ ਹਲਕਾ ਨਵਾਂਸ਼ਹਿਰ ਦੇ ਲੋਕਾਂ ਨੇ ਐਨਾ ਪਿਆਰ ਮਾਣ ਸਤਿਕਾਰ ਦਿੱਤਾ ਕਿ ਉਹ ਆਪਣੀ ਜੇਬ ਵਿਚੋਂ ਸਾਰਾ ਖਰਚਾ ਕਰਕੇ ਕੱਲ ਬਾਘਾਪੁਰਾਣਾ ਵਿਖੇ ਇਸ ਇਤਿਹਾਸਕ ਕਿਸਾਨ ਮਹਾਂ ਸੰਮੇਲਨ ਵਿਚ ਪਹੁੰਚੇ । ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਰਲਕੇ ਇਸ ਕਿਸਾਨ ਮਹਾਂ ਸੰਮੇਲਨ ਨੂੰ ਫੇਲ੍ਹ ਕਰਨ ਲਈ ਬਹੁਤ ਵੱਡੇ ਪੱਧਰ ਉੱਤੇ ਝੂਠੀਆਂ ਅਫਵਾਹਾਂ ਫੈਲਾਈਆਂ ਗਈਆਂ ਸਨ ਅਤੇ ਕਰੋਨਾ ਦੇ ਡਰ ਦਾ ਜਾਲ਼ ਵੀ ਵਿਛਾਇਆ ਸੀ ਪਰ ਫਿਰ ਵੀ ਐਨੀਆਂ ਔਕੜਾ ਖੜੀਆਂ ਕਰਨ ਦੇ ਬਾਵਜੂਦ ਇਸ ਤਰ੍ਹਾਂ ਦਾ ਇਤਿਹਾਸਕ ਇਕੱਠ ਹੋਣਾ ਅਤੇ ਆਪ ਮੁਹਾਰੇ ਆਪਣੇ ਖਰਚੇ ਉਤੇ ਐਨੀ ਦੂਰ ਜਾਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਆਉਣ ਵਾਲੀਆਂ 2022 ਦੀਆਂ ਚੋਣਾਂ ਵਿੱਚ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਮਨ ਪੂਰੀ ਤਰ੍ਹਾਂ ਬਣਾ ਚੁੱਕੇ ਹਨ, ਹੁਣ ਇਹ ਅਕਾਲੀ ਕਾਂਗਰਸੀ ਜੋ ਮਰਜ਼ੀ ਝੂਠ ਬੋਲਣ, ਜੋ ਮਰਜ਼ੀ ਕਰ ਲੈਣ, ਹੁਣ ਇਹ ਪੰਜਾਬ ਦੇ ਲੋਕਾਂ ਨੂੰ ਆਪਣੇ ਮਗਰ ਲਗਾਕੇ ਇਸ ਵਾਰ ਮੂਰਖ ਨਹੀਂ ਬਣਾ ਸਕਦੇ। ਪੰਜਾਬ ਦੇ ਲੋਕ ਹੁਣ ਬਹੁਤ ਜਾਗਰੂਕ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਬਾਖ਼ੂਬੀ ਇਹ ਸਮਝ ਆ ਚੁੱਕਾ ਹੈ ਕਿ ਅਗਰ ਆਪਣੀ ਜ਼ਮੀਨ ਅਤੇ ਫ਼ਸਲਾਂ ਦੀ ਐਮ ਐਸ ਪੀ ਨੂੰ ਬਚਾਉਣ ਹੈ ਤਾਂ ਉਹ ਸਿਰਫ ਇੱਕੋ ਪਾਰਟੀ ਬਚਾ ਸਕਦੀ ਹੈ,ਜਿਸ ਦਾ ਨਾਮ ਹੈ ਆਮ ਆਦਮੀ ਪਾਰਟੀ। ਜਲਵਾਹਾ ਨੇ ਕਿਹਾ ਕਿ ਨਵਾਂਸ਼ਹਿਰ ਹਲਕੇ ਦੇ ਲੋਕਾਂ ਦਾ ਚੱਲਿਆ ਇੱਕ ਇੱਕ ਕਦਮ ਮੇਰੇ ਸਿਰ ਮੱਥੇ ਹੈ ਅਤੇ ਜਲਵਾਹਾ ਨੇ ਸਾਰੇ ਸਾਥੀਆਂ ਦਾ ਬਾਘਾਪੁਰਾਣਾ ਦੇ ਇਤਿਹਾਸਕ ਕਿਸਾਨ ਮਹਾਂ ਸੰਮੇਲਨ ਵਿਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ।

6 thoughts on “ਨਵਾਂਸ਼ਹਿਰ ਹਲਕੇ ਤੋਂ ਆਪਣੇ ਖਰਚੇ ਉਤੇ ਬਾਘਾਪੁਰਾਣਾ ਗਏ ਸਾਰੇ ਸਾਥੀਆਂ ਦਾ ਧੰਨਵਾਦ ਹੈ:-ਸਤਨਾਮ ਸਿੰਘ ਜਲਵਾਹਾ

  1. It is appropriate time to make a few plans for the long run and it is time to be happy. I’ve learn this publish and if I could I wish to counsel you some attention-grabbing things or tips. Maybe you can write next articles referring to this article. I desire to learn more things approximately it!

  2. Thanks for another magnificent post. Where else could anyone get that kind of info in such an ideal way of writing? I have a presentation next week, and I’m on the look for such info.

  3. I loved as much as you’ll receive carried out right here. The sketch is tasteful, your authored material stylish. nonetheless, you command get bought an nervousness over that you wish be delivering the following. unwell unquestionably come more formerly again as exactly the same nearly very often inside case you shield this increase.

Leave a Reply

Your email address will not be published. Required fields are marked *