ਟਰੱਕ ਯੂਨੀਅਨ ਵਿਚ ਹਾੜੀ ਦੀ ਫਸਲ ਨੂੰ ਮੁੱਖ ਰੱਖਦਿਆਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

ਭਵਾਨੀਗੜ੍ਹ, 11 ਅਪ੍ਰੈਲ (ਕ੍ਰਿਸ਼ਨ ਚੌਹਾਨ/ਗੁਰਦੀਪਸਿੰਘ) : ਹਾੜ੍ਹੀ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਅੱਜ ਭਵਾਨੀਗੜ੍ਹ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਪਿਛਲੇ ਤਿੰਨ ਦਿਨਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰ ਭਾਰਤ ਪ੍ਰਕਾਸ਼ ਕਰਵਾਏ ਗਏ ਜਿਨ੍ਹਾਂ ਦਾ ਅੱਜ ਭੋਗ ਪਾਇਆ ਗਿਆ। ਭੋਗ ਉਪਰੰਤ ਪਰਮੇਸ਼ਰ ਦੁਆਰ ਸੇਖੂਪੁਰਾ ਦੇ ਜਥੇ ਵੱਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ, ਹਲਕਾ ਲਹਿਰਾਗਾਗਾ ਦੇ ਵਿਧਾਇਕ ਵਰਿੰਦਰ ਗੋਇਲ, ਟਰੱਕ ਯੂਨੀਅਨ ਦੇ ਪ੍ਰਧਾਨ ਪਰਗਟ ਸਿੰਘ ਢਿੱਲੋਂ, ਅਜੇ ਸਿੰਗਲਾ ਪ੍ਰਧਾਨ ਟਰੱਕ ਯੂਨੀਅਨ ਪੰਜਾਬ, ਤਰਲੋਕ ਸਿੰਘ ਰਾਮਪੁਰਾ, ਵਿਨਰਜੀਤ ਸਿੰਘ ਗੋਲਡੀ, ਕਾਕਾ ਪ੍ਰਧਾਨ ਟਰੱਕ ਯੂਨੀਅਨ ਸੰਗਰੂਰ, ਸੰਦੀਪ ਸਿੰਗਲਾ, ਸਮਿੰਦਰ ਕੁਮਾਰ (ਦੋਵੇਂ ਅਧਿਕਾਰੀ ਪੈਪਸੀਕੋ), ਦਰਸ਼ਨ ਸਿੰਘ ਕਾਲਾਝਾੜ ਚੇਅਰਮੈਨ, ਪ੍ਰਦੀਪ ਮਿੱਤਲ ਪ੍ਰਧਾਨ ਆੜਤੀਆ ਐਸੋ., ਅਵਤਾਰ ਸਿੰਘ ਤਾਰੀ, ਭੀਮ ਸਿੰਘ ਗਾੜੀਆ, ਸਰਬਜੀਤ ਸਿੰਘ ਬਿੱਟੂ, ਗੁਰਪ੍ਰੀਤ ਸਿੰਘ ਫੌਜੀ, ਸੋਲਵੈਕਸ ਫੈਕਟਰੀ ਕਾਕੜਾ ਤੋਂ ਸੌਰਵ ਕੁਮਾਰ, ਬੰਟੀ ਢਿਲੋਂ, ਜਗਤਾਰ ਸਿੰਘ ਚਹਿਲ, ਕਰਮਜੀਤ ਸਿੰਘ ਪੰਚਾਇਤ ਅਫਸਰ, ਅਮਰੀਕ ਸਿੰਘ ਅਤੇ ਸੁਖਚੈਨ ਸਿੰਘ ਠੇਕੇਦਾਰ, ਗੋਗੀ ਨਰੈਣਗੜ੍ਹ, ਸੋਨੂੰ ਗੋਇਲ ਸਮੇਤ ਇਲਾਕੇ ਭਰ ’ਚੋਂ ਵੱਡੀ ਗਿਣਤੀ ਵਿਚ ਪੰਚ, ਸਰਪੰਚ, ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਹਾਜਰ ਸਨ। ਅਖੀਰ ਵਿਚ ਗੁਰੂ ਕਾ ਅਤੁੱਟ ਲੰਗਰ ਵਰਤਿਆ।

error: Content is protected !!