ਜਲੰਧਰ ਦੀ ਥਾਣਾ ਡਵੀਜ਼ਨ ਨੰਬਰ 6 ਦੀ ਪੁਲਸ ਨੇ ਸਥਾਨਕ ਚੁਨਮੁਨ ਮਾਲ ਵਿਖੇ ਚੱਲ ਰਹੇ ਸਪਾ ਸੈਂਟਰ ਤੇ ਛਾਪੇਮਾਰੀ ਕਰਕੇ ਇਕ ਦਰਜਨ ਦੇ ਕਰੀਬ ਲੜਕੀਆਂ ਅਤੇ ਲੜਕਿਆਂ ਨੂੰ ਹਿਰਾਸਤ ਵਿੱਚ ਲਿਆ

ਜਲੰਧਰ (ਵਿਵੇਕ/ਗੁਰਪ੍ਰੀਤ/ਪਰਮਜੀਤ ਪੰਮਾ)
ਜਲੰਧਰ ਦੀ ਥਾਣਾ ਡਵੀਜ਼ਨ ਨੰਬਰ 6 ਦੀ ਪੁਲਸ ਨੇ ਸਥਾਨਕ ਚੁਨਮੁਨ ਮਾਲ ਵਿਖੇ ਚੱਲ ਰਹੇ ਸਪਾ ਸੈਂਟਰ ਤੇ ਛਾਪੇਮਾਰੀ ਕਰਕੇ ਇਕ ਦਰਜਨ ਦੇ ਕਰੀਬ ਲੜਕੀਆਂ ਅਤੇ ਲੜਕਿਆਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਸ ਇਸ ਮਾਮਲੇ ਦੀ ਫ਼ਿਲਹਾਲ ਖਬਰ ਲਿਖੇ ਜਾਣ ਤੱਕ ਜਾਂਚ ਕਰ ਰਹੀ ਹੈ।ਮਿਲੀ ਜਾਣਕਾਰੀ ਅਨੁਸਾਰ ਥਾਣਾ ਡਵੀਜ਼ਨ ਨੰ 6 ਦੀ ਪੁਲਿਸ ਨੂੰ ਇਕ ਰਮਨ ਨਾਮਕ ਲੜਕੀ ਨੇ ਸ਼ਿਕਾਇਤ ਦਿੱਤੀ ਸੀ ਕਿ ਚੁਨਮੁਨ ਮਾਲ ਵਿਖੇ ਸਪਾ ਕਿੰਗਡਮ ਵਿੱਚ ਬਿਊਟੀ ਪਾਰਲਰ ਦਾ ਕੰਮ ਨੂੰ ਸਿੱਖਣ ਲਈ ਨੌਕਰੀ ਕੀਤੀ। ਕੁਝ ਸਮੇਂ ਬਾਅਦ ਸਪਾ ਸੈਂਟਰ ਦੀ ਸੰਚਾਲਕ ਸਿਮਰਨ ਨਾਮਕ ਲੜਕੀ ਨੇ ਉਸ ਦੀਆਂ ਅਪੱਤੀਜਨਕ ਤਸਵੀਰਾਂ ਖਿੱਚ ਲਈਆਂ ਜਿਸ ਤੋਂ ਬਾਅਦ ਉਹ ਮੈਨੂੰ ਲਗਾਤਾਰ ਬਲੈਕ ਮੇਲ ਕਰਦੀ ਰਹੀ ਅਤੇ ਮੇਰੇ ਕੋਲੋਂ ਜਬਰੀ ਦੇਹ ਵਪਾਰ ਦਾ ਕੰਮ ਕਰਵਾਉਂਦੀ ਰਹੀ। ਰਮਨ ਨੇ ਦੱਸਿਆ ਕਿ ਜਦੋਂ ਮੈਂ ਉਸ ਨੂੰ ਕਿਹਾ ਕਿ ਇਹ ਸਾਰੀ ਗੱਲ ਮੈਂ ਆਪਣੇ ਘਰਦਿਆਂ ਨੂੰ ਦਸ ਦੇਵਾਂਗੀ ਇਹ ਤਾਂ ਉਸ ਨੇ ਉਸ ਨੇ ਕਿਹਾ ਕਿ ਸਾਡੇ ਕੋਲ ਅਪੱਤੀਜਨਕ ਤਸਵੀਰਾਂ ਹਨ ਜਿਸ ਨੂੰ ਉਹ ਵਾਇਰਲ ਕਰ ਦੇਵੇਗੀ ਅਤੇ ਮੈਨੂੰ ਉਸ ਨੇ ਜਾਤੀ ਸੂਚਕ ਸ਼ਬਦ ਵੀ ਬੋਲੇ। ਪੀੜਤ ਲੜਕੀ ਨੇ ਇਸ ਤੋਂ ਬਾਅਦ ਬੀਜੇਪੀ ਲੀਡਰ ਦੇ ਦੀਪਕ ਤੇਲੂ ਨਾਲ ਸੰਪਰਕ ਕੀਤਾ ਅਤੇ ਇਸ ਦੀ ਸਾਰੀ ਸ਼ਿਕਾਇਤ ਥਾਣਾ ਡਵੀਜ਼ਨ ਨੰਬਰ 6 ਦੀ ਪੁਲਸ ਨੂੰ ਦਿੱਤੀ। ਪੁਲਸ ਨੇ ਜਿਉਂ ਹੀ ਅੱਜ ਸਪਾ ਕਿੰਗਡਮ ਤੇ ਛਾਪੇਮਾਰੀ ਕੀਤੀ ਨਾ ਕੁਝ ਲੜਕੀਆਂ ਨੇ ਉਸ ਥਾਂ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਦੋ ਲੜਕੀਆਂ ਨੂੰ ਪਿੱਛਾ ਕਰਕੇ ਕਾਬੂ ਕਰ ਲਿਆ। ਇਸੇ ਸੰਬੰਧ ਵਿੱਚ ਬੀਜੇਪੀ ਲੀਡਰ ਦੀਪਕ ਢਿੱਲੋ ਨੇ ਕਿਹਾ ਕਿ ਸਪਾ ਸੈਂਟਰ ਸੰਚਾਲਕ ਵੱਲੋਂ ਸਾਡੀ ਧੀ ਧਿਆਣੀ ਨਾਲ ਗਲਤ ਕੰਮ ਕੀਤਾ ਹੈ ਅਤੇ ਉਸ ਨੂੰ ਜਾਤੀਸੂਚਕ ਸ਼ਬਦ ਵੀ ਬੋਲੇ ਹਨ, ਉਹਨਾਂ ਪੁਲਿਸ ਤੋਂ ਮੰਗ ਕੀਤੀ ਕਿ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
error: Content is protected !!