ਜਿਲ੍ਹਾ ਜਲੰਧਰ ਦਿਹਾਤੀ ਦੀ ਕਰਾਈਮ ਬ੍ਰਾਂਚ ਦੀ ਪੁਲਿਸ ਟੀਮ ਵੱਲੋ 270 ਗ੍ਰਾਮ ਹੈਰੋਇਨ ਸਮੇਤ 01ਨਸ਼ਾ ਤਸਕਰ ਨੂੰ ਕੀਤਾ ਗ੍ਰਿਫਤਾਰ

 ਜਲੰਧਰ ਦਿਹਾਤੀ ਕਰਾਈਮ ਬ੍ਰਾਂਚ (ਪਰਮਜੀਤ ਪੰਮਾ/ਲਵਜੀਤ) ਸ਼੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ. ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਤਰਸੇਮ ਮਸੀਹ ਪੀ.ਪੀ.ਐਸ ਉਪ-ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਦੀ ਅਗਵਾਈ ਹੇਠ ਕਰਾਈਮ ਬ੍ਰਾਂਚ ਦੇ ਸਬ ਇੰਸਪੈਕਟਰ ਨਿਰਮਲ ਸਿੰਘ ਦੀ ਸਪੈਸ਼ਲ ਪੁਲਿਸ ਟੀਮ ਵੱਲੋਂ 270 ਗ੍ਰਾਮ ਹੈਰੋਇਨ ਸਮੇਤ 01 ਨਸ਼ਾ ਤਸਕਰ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ ਪੁਲਿਸ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਲੋਹੀਆ ਏਰੀਆ ਵਿੱਚ ਨਸ਼ੇ ਦੀ ਸਮਗਲਿੰਗ ਕਪਤਾਨ ਸਬੰਧੀ ਇੰਨਪੁਟ ਆ ਰਹੇ ਸੀ ਜਿਸ ਸਬੰਧੀ ਕਰਾਈਮ ਬ੍ਰਾਂਚ ਦੀ ਟੀਮ ਵੱਲੋਂ ਲੋਹੀਆ, ਮਲਸ਼ੀਆ ਏਰੀਆ ਵਿੱਚ ਲਗਾਤਾਰ ਗਸ਼ਤ ਅਤੇ ਚੈਕਿੰਗ ਕੀਤੀ ਜਾ ਰਹੀ ਸੀ।ਮਿਤੀ 06.04.2023 ਨੂੰ SI ਨਿਰਮਲ ਸਿੰਘ ਸਮੇਤ ਸਾਥੀ ਕ੍ਰਮਚਾਰੀਆ ਦੇ ਬਾ-ਸਿਲਸਿਲਾ ਗਸ਼ਤ ਬਾ ਚੈਕਿੰਗ ਭੈੜੇ ਪੁਰਸ਼ਾਂ ਦੇ ਸਬੰਧ ਵਿਚ ਜਲੰਧਰ ਤੋਂ ਨਕੋਦਰ, ਮਲਸ਼ੀਆ, ਲੋਹੀਆ ਵੱਲ ਨੂੰ ਜਾ ਰਹੇ ਸੀ ਜਦ ਪੁਲਿਸ ਪਾਰਟੀ ਜੋਸ਼ਨ ਹਸਪਤਾਲ ਤੋ ਕ੍ਰੀਬ 100 ਮੀਟਰ ਪਿੱਛੇ ਸੀ ਤਾਂ ਸੜਕ ਕਿਨਾਰੇ ਇਕ ਮੋਨਾ ਨੌਜਵਾਨ ਖੜਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਘਬਰਾ ਕੇ ਜੋਸ਼ਨ ਹਸਪਤਾਲ ਦੇ ਸਾਹਮਣੇ ਵਾਲੀ ਸੜਕ ਨੂੰ ਤੇਜ ਕਦਮੀ ਤੁਰਨ ਲਗਾ ਜਿਸ ਨੂੰ S1 ਨਿਰਮਲ ਸਿੰਘ ਨੇ ਸ਼ੱਕ ਦੀ ਬਿਨਾਅ ਪਰ ਗੱਡੀ ਰੁਕਵਾ ਕੇ ਸਾਥੀ ਕ੍ਰਮਚਾਰੀਆ ਦੀ ਮਦਦ ਨਾਲ ਕਾਬੂ ਕਰਨ ਦੀ ਕੋਸ਼ਿਸ ਕੀਤੀ ਜੋ ਪੁਲਿਸ ਪਾਰਟੀ ਦੇ ਅੱਗੇ-ਅੱਗੇ ਦੌੜਨ ਲੱਗ ਪਿਆ ਜੋ ਕ੍ਰੀਬ 50 ਮੀਟਰ ਅੱਗੇ ਜਾ ਕੇ ਜਮੀਨ ਪਰ ਡਿੱਗ ਪਿਆ ਜਿਸ ਨੂੰ SI ਨਿਰਮਲ ਸਿੰਘ ਨੇ ਸਮੇਤ ਸਾਥੀ ਕ੍ਰਮਚਾਰੀਆ ਦੇ ਕਾਬੂ ਕਰਕੇ ਨਾਮ ਪਤਾ ਪੁਛਿਆ ਜਿਸ ਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸੁਬੇਗ ਸਿੰਘ ਵਾਸੀ ਪਿੰਡ ਦੂਲਾਸਿੰਘ ਵਾਲਾ ਥਾਣਾ ਮੱਲਾਂ ਵਾਲਾ ਜਿਲ੍ਹਾ ਫਿਰੋਜਪੁਰ ਦੱਸਿਆ ਜੋ ਜਾਬਤੇ ਅਨੁਸਾਰ ਸ੍ਰੀ ਤਰਸੇਮ ਮਸੀਹ ਪੀ.ਪੀ.ਐਸ, ਉਪ ਪੁਲਿਸ ਕਪਤਾਨ ਤਫਤੀਸ਼ ਜਲੰਧਰ ਦਿਹਾਤੀ ਜੀ ਨੂੰ ਮੌਕਾ ਪਰ ਬੁਲਾ ਕੇ DSP ਸਾਹਿਬ ਦੀ ਹਿਦਾਇਤ ਘਰ ਗੁਰਪ੍ਰੀਤ ਸਿੰਘ ਉਰਫ ਗੋਪੀ ਉਕਤ ਦੀ ਤਲਾਸ਼ੀ ਕਰਨ ਤੇ ਉਸ ਦੇ ਪਹਿਨੇ ਹੋਏ ਲੋਅਰ ਪਜਾਮਾ ਦੀ ਜੇਬ ਵਿੱਚੋਂ 270 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਜਿਸ ਤੋ ਮੁੱਕਦਮਾ ਨੰਬਰ 35 ਮਿਤੀ (06.04.2023 ਜੁਰਮ 21-C/61/85 NDPS Act ਥਾਣਾ ਲੋਹੀਆ ਜਿਲ੍ਹਾ ਜਲੰਧਰ ਦਿਹਾਤੀ ਵਿਖੇ ਦਰਜ ਰਜਿਸਟਰ ਕਰਵਾਕੇ ਦੋਸ਼ੀ ਨੂੰ ਮੁੱਕਦਮਾ ਉਕਤ ਵਿੱਚ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਮਨਪ੍ਰੀਤ ਸਿੰਘ ਢਿਲੋਂ ਪੀ.ਪੀ.ਐਸ. ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਦੋਸ਼ੀ ਉਕਤ ਗੁਰਪ੍ਰੀਤ ਸਿੰਘ ਉਰਫ ਗੋਪੀ ਦੀ ਕ੍ਰੀਬ 60 ਏਕੜ ਜਮੀਨ ਪੰਜਾਬ ਵਿੱਚ ਹੈ ਅਤੇ 35 ਏਕੜ ਜਮੀਨ ਗੁਜਰਾਤ ਵਿਚ ਹੈ ਜੋ ਗੁਜਰਾਤ ਵਾਲੀ ਜ਼ਮੀਨ ਪਰ ਕੁਝ ਬੰਦਿਆ ਨੇ ਕਬਜਾ ਕੀਤਾ ਹੋਇਆ ਸੀ ਜਦੋਂ ਕਬਜਾ ਛੜਾਉਣ ਗਏ ਤਾਂ ਲੜਾਈ ਝਗੜੇ ਦੌਰਾਨ ਇਕ ਵਿਅਕਤੀ ਦੀ ਮੋਤ ਹੋ ਗਈ ਸੀ ਜਿਸ ਸਬੰਧੀ ਇਸ ਦੇ ਖਿਲਾਫ ਗੁਜਰਾਤ ਵਿੱਚ ਜੇਰ ਧਾਰਾ 302 IPC ਤਹਿਤ ਮੁਕਦਮਾ ਦਰਜ ਹੋਇਆ ਸੀ ਇਸ ਦੇ ਖਿਲਾਫ ਇਕ ਮੁਕੱਦਮਾ ਅਫੀਮ ਵੇਚਣ ਦਾ ਅਤੇ ਇਕ ਮੁਕੱਦਮਾ ਅਸਲਾ ਐਕਟ ਅਤੇ ਇਕ ਮੁਕੱਦਮਾ ਇਰਾਦਾ ਕਤਲ ਦਾ ਮੋਗਾ ਥਾਣਾ ਕੋਟ ਇਸੇ ਖਾਂ ਵਿਖੇ ਦਰਜ ਹੈ। ਜੋ 13-10-2019 ਫਿਰੋਜ਼ਪੁਰ ਜੇਲ ਵਿੱਚ ਆਉਣ ਤੋਂ ਬਾਅਦ ਖੇਤੀ ਬਾੜੀ ਦੇ ਨਾਲ ਨਾਲ ਭਾਰੀ ਮਾਤਰਾ ਵਿਚ ਹੈਰੋਇਨ ਖਰੀਦਣ ਅਤੇ ਵੇਚਣ ਦਾ ਧੰਦਾ ਵੀ ਕਰਨ ਲੱਗ ਪਿਆ। ਜਿਸ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਸ ਪਾਸੋ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਕਿ ਇਹ ਜਲੰਧਰ ਲੋਹੀਆ ਦੇ ਏਰੀਆ ਵਿੱਚ ਕਿਸ ਕਿਸ ਵਿਅਕਤੀ ਨੂੰ ਹੈਰੋਇਨ ਸਪਲਾਈ ਕਰਦਾ ਹੈ।ਇਸ ਦੇ ਫਾਰਵਰਡ ਬੈਕਵਰਡ ਲਿੰਕ ਦਾ ਪਤਾ ਲਗਾਇਆ ਜਾਵੇਗਾ।ਇਸ ਦੇ ਬੈਂਕ ਅਕਾਊਂਟ ਅਤੇ ਜ਼ਮੀਨ ਜਾਇਦਾਦ ਬਾਰੇ ਵੀ ਪੜਤਾਲ ਕੀਤੀ ਜਾ ਰਹੀ ਹੈ।

ਕੁੱਲ ਬ੍ਰਾਮਦਗੀ:-

270 ਗ੍ਰਾਮ ਹੈਰੋਇਨ

ਪਹਿਲਾਂ ਦਰਜ ਮੁੱਕਦਮੇ:-

1. ਮੁੱਕਦਮਾ ਨੰਬਰ 167 ਮਿਤੀ 14,07.2018 ਜੁਰਮ 25 A.Act ਥਾਣਾ ਸਿਟੀ ਖਰੜ SAS ਨਗਰ।

2. ਮੁੱਕਦਮਾ ਨੰਬਰ 1) ਮਿਤੀ 23-09-2019 ਜੁਰਮ 18-61-85 NDPS Act ਥਾਣਾ ਕੈਂਟ ਫਿਰੋਜਪੁਰ ਜਿਲਾ ਫਿਰੋਜਪੁਰ।

3, ਮੁਕੱਦਮਾ ਨੰਬਰ 173 ਮਿਤੀ (92.1) 2021 ਜੁਰਮ 307/452/506/427/148/149/120-B IPC 25.27AACT ਥਾਣਾ ਕੋਟ ਈਸੇ ਖਾਂ ਜਿਲਾ ਮੋਗਾ।

4. ਇਕ ਮੁਕੱਦਮਾ ਗੁਜਰਾਤ ਵਿੱਚ ਅ/ਧ 302 IPC ਦਰਜ ਹੈ।

error: Content is protected !!