ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਖਰਾਬ ਹੋਈਆਂ ਕਣਕਾਂ ਦਾ ਜਾਇਜਾ ਲਿਆ

ਭਵਾਨੀਗੜ੍ਹ (ਕ੍ਰਿਸ਼ਨ ਚੌਹਾਨ/ਗੁਰਦੀਪ ਸਿਮਰ)  ਸ਼ਰੋਮਣੀ ਅਕਾਲੀ ਦਲ ਦੇ ਹਲਕਾ ਸੰਗਰੂਰ ਦੇ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਅੱਜ ਪਿੰਡ ਨਦਾਮਪੁਰ ਵਿਖੇ ਖਰਾਬ ਹੋਈਆਂ ਕਣਕ ਦੀ ਫਸਲ ਅਤੇ ਕਿਸਾਨਾਂ ਦਾ ਹਾਲ ਜਾਨਣ ਲਈ ਪਹੁੰਚੇ।
ਖੇਤਾਂ ਵਿਚ ਸੜ ਰਹੀਆਂ ਕਣਕ ਦੀਆਂ ਬੱਲੀਆਂ ਹੱਥਾਂ ਵਿਚ ਫੜਕੇ ਵਿਨਰਜੀਤ ਸਿੰਘ ਗੋਲਡੀ ਨੇ ਸਰਕਾਰ ਅਤੇ ਸਬੰਧਤ ਮਹਿਕਮੇ ਨੂੰ ਕੋਸਦਿਆਂ ਕਿਹਾ ਕਿ ਪਿੰਡ ਵਿਚ 8000 ਏਕੜ ਦੇ ਜ਼ਮੀਨ ਅਤੇ ਇੱਥੇ ਲੋਕਾਂ ਦੇ ਦੱਸਣ ਅਨੁਸਾਰ ਇਕ ਦਿਨ ਇਕ ਪਟਵਾਰੀ ਆਇਆ ਸੀ। ਉਸਨੇ ਕਿੱਥੇ ਗਰਦੌਰੀ ਕੀਤੀ ਕਿਸ ਕਿਸਾਨ ਦੇ ਖੇਤ ਵਿਚ ਗਿਆ ਇਹ ਕਿਸੇ ਵੀ ਪਿੰਡ ਵਾਲੇ ਨੂੰ ਨਹੀਂ ਪਤਾ ਲੱਗਿਆ। ਲੋਕਾਂ ਵਿਚ ਵੀ ਸਰਕਾਰ ਖਿਲਾਫ ਗੁੱਸਾ ਸੱਤਵੇਂ ਅਸਮਾਨ ਤੇ ਚੜਿਆ ਹੋਇਆ ਸੀ। ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਪਿੰਡ ਵਿਚ ਨਾ ਹੀ ਖੇਤੀਬਾੜੀ ਮਹਿਕਮੇ ਅਤੇ ਨਾ ਹੀ ਸਰਕਾਰ ਦਾ ਕੋਈ ਨੁਮਾਇਦਾ ਜਾਂ ਹਲਕਾ ਵਿਧਾਇਕ ਕਿਸਾਨਾਂ ਨਾਲ ਆ ਕੇ ਹਾ ਦਾ ਨਾਅਰਾ ਨਹੀਂ ਮਾਰਿਆ ਜਿਸ ਕਾਰਨ ਕਿਸਾਨਾ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਵਿਨਰਜੀਤ ਗੋਲਡੀ ਨੇ ਦੱਸਿਆ ਕਿ ਸਰਕਾਰ ਨੇ ਆਮ ਲੋਕਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਜੋ ਗਿਰਦਾਵਰੀਆਂ ਦੇ ਨਾਮ ਤੇ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ ਨਾਲ ਹੀ ਉਹਨਾ ਕਿਹਾ ਕਿ ਜਦੋਂ ਦੀ ਇਹ ਸਰਕਾਰ ਬਣੀ ਹੈ ਉਦੋ ਤੋਂ ਹੀ ਕਿਸਾਨਾਂ ਨੂੰ ਫਸਲ ਬੀਜਣ, ਫਸਲ ਵੱਢਣ, ਅਤੇ ਹੁਣ ਫਸਲ ਖਰਾਬ ਹੋਣ ਤੇ ਵੀ ਧਰਨਾ ਦੇਣਾ ਪੈ ਰਿਹਾ। ਸ਼੍ਰੀ ਗੋਲਡੀ ਨੇ ਆਖਿਆ ਕਿ ਵੋਟਾਂ ਤੋਂ ਪਹਿਲਾਂ ਭਗਵੰਤ ਸਟੇਜਾਂ ਤੇ ਬੜਕਾਂ ਮਾਰਦਾ ਹੁੰਦਾ ਸੀ ਸਾਡੀ ਸਰਕਾਰ ਆਵੇਗੀ ਅਸੀਂ ਗਿਰਦਾਵਰੀ ਤੋਂ ਪਹਿਲਾਂ ਕਿਸਾਨਾਂ ਦੇ ਖਾਤਿਆਂ ਵਿਚ 20-20 ਹਜਾਰ ਰੁਪਏ ਪਾਇਆ ਕਰਾਂਗੇ, ਗਿਰਦਾਵਰੀਆਂ ਬਾਅਦ ਵਿਚ ਹੁੰਦੀਆਂ ਰਹਿਣਗੀਆਂ। ਉਹਨਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਨੂੰ 50000 ਰੁਪਏ ਦਾ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਫਿਰ ਸ਼ਰੋਮਣੀ ਅਕਾਲੀ ਦਲ ਵੱਲੋ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਦੇ ਕਿਸਾਨ ਹਾਜਰ ਸਨ।

error: Content is protected !!