ਭਵਾਨੀਗੜ੍ਹ(ਗੁਰਦੀਪ ਸਿੰਘ)
ਅੱਜ ਇੱਥੇ ਬਠਿੰਡਾ-ਚੰਡੀਗੜ ਨੈਸ਼ਨਲ ਹਾਈਵੇਅ ਤੇ ਸਥਿਤ ਸਤਵੰਤ ਐਗਰੋ ਇੰਡਸਟਰੀ ਨੇੜੇ ਟਰਾਂਸਫਾਰਮਰ ਦੇ ਹੋਏ ਜ਼ੋਰਦਾਰ ਧਮਾਕਾ ਹੋਇਆ।
ਧਮਾਕੇ ਦੌਰਾਨ ਮੁੱਖ ਮਾਰਗ ਤੇ ਮੋਟਰਸਾਈਕਲ ਤੇ ਜਾ ਰਹੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਮੱਟਰਾਂ ਅਤੇ ਰਣਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਟਰਾਂਸਫਰਮਰ ਦੇ ਜ਼ੋਰਦਾਰ ਧਮਾਕੇ ਦੌਰਾਨ ਸੜਕ ਅਤੇ ਅਸਮਾਨ ਵਿੱਚ ਅੱਗ ਦਾ ਭਿਆਨਕ ਰੂਪ ਦਿਖਾਈ ਦੇ ਰਿਹਾ ਸੀ। ਉਨ੍ਹਾਂ ਦੱਸਿਆ ਕਿ ਹਰ ਸਮੇਂ ਟ੍ਰੈਫਿਕ ਨਾਲ ਭਰੀ ਰਹਿੰਦੀ ਇਸ ਮੁੱਖ ਸੜਕ ਉੱਤੇ ਕੁਦਰਤੀ ਧਮਾਕਾ ਹੋਣ ਸਮੇਂ ਕੋਈ ਵਾਹਨ ਨੇੜੇ ਨਾ ਹੋਣ ਕਾਰਨ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਹੀ ਪਾਵਰਕਾਮ ਭਵਾਨੀਗੜ੍ਹ ਦੇ ਮੁਲਾਜ਼ਮ ਇਸ ਟਰਾਂਸਫਾਰਮਰ ਦੀ ਮੁਰੰਮਤ ਵੀ ਕਰਕੇ ਗਏ ਸੀ।