ਪ੍ਰਬੰਧਕ ਕਮੇਟੀ ਵੱਲੋਂ ਨਿਰਾਲੀ ਸਖੀ ਸੰਕੀਰਤਨ ਮੰਡਲ ਭਵਾਨੀਗੜ੍ਹ ਦੀਆਂ ਮਹਿਲਾਵਾਂ ਦੇ ਸ਼ਹਿਯੋਗ ਨਾਲ ਸ਼੍ਰੀ ਹਨੂੰਮਾਨ ਜਨਮ ਮਹਾਉਤਸ਼ਵ ਦੇ ਸਬੰਧ ’ਚ 151 ਸੁੰਦਰਕਾਂਡ ਪਾਠ ਦਾ ਆਯੋਜਨ ਕੀਤਾ ਗਿਆ।

ਭਵਾਨੀਗੜ੍ਹ(ਕ੍ਰਿਸ਼ਨ ਚੌਹਾਨ/ਗੁਰਦੀਪ ਸਿਮਰ) –  ਸਥਾਨਕ ਆਦਰਸ਼ ਨਗਰ ਵਿਖੇ ਸਥਿਤ ਜੇ. ਡੀ ਨਿਰਾਲੇ ਬਾਬਾ ਸਾਮਾਨਿਆ ਮੰਦਰ ਵਿਖੇ ਰਾਸ਼ਟਰੀਆ ਸੰਤ ਅਚਾਰੀਆਂ ਸ਼੍ਰੀ ਮਦ ਵਿਜੈਯ ਦਿਵਿਆਨੰਦ ਸੁਰੇਸ਼ਵਰ ਜੀ ਮਹਾਰਜ਼ ਨਿਰਾਲੇ ਬਾਬਾ ਜੀ ਦੀ ਪਾਵਨ ਪ੍ਰੇਰਣਾਂ ਸਦਕਾ ਮੰਦਿਰ ਦੀ ਪ੍ਰਬੰਧਕ ਕਮੇਟੀ ਵੱਲੋਂ ਨਿਰਾਲੀ ਸਖੀ ਸੰਕੀਰਤਨ ਮੰਡਲ ਭਵਾਨੀਗੜ੍ਹ ਦੀਆਂ ਮਹਿਲਾਵਾਂ ਦੇ ਸ਼ਹਿਯੋਗ ਨਾਲ ਸ਼੍ਰੀ ਹਨੂੰਮਾਨ ਜਨਮ ਮਹਾਉਤਸ਼ਵ ਦੇ ਸਬੰਧ ’ਚ 151 ਸੁੰਦਰਕਾਂਡ ਪਾਠ ਦਾ ਆਯੋਜਨ ਕੀਤਾ ਗਿਆ। ਜਿਸ ’ਚ 151 ਤੋਂ ਵੱਧ ਔਰਤਾਂ ਨੇ ਭਾਗ ਲਿਆ।
ਇਸ ਮੌਕੇ ਸਾਰੀਆਂ ਔਰਤਾਂ ਨੇ ਸੁੰਦਰਕਾਂਡ ਪਾਠ ਰਾਹੀ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਤੇ ਭਗਵਾਨ ਸ਼੍ਰੀ ਰਾਮ ਜੀ ਤੇ ਭਗਵਾਨ ਹਨੂੰਮਾਨ ਜੀ ਦੀਆਂ ਸੁੰਦਰ ਭੇਟਾਂ ਗਾਂ ਕੇ ਕੀਰਤਨ ਵੀ ਕੀਤਾ ਗਿਆ। ਇਸ ਮੌਕੇ ਮੰਦਿਰ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਗਲਾ ਨੇ ਕਿਹਾ ਕਿ ਨਿਰਾਲੇ ਬਾਬਾ ਜੀ ਦੇ ਸੰਦੇਸ਼ ਅਨੁਸਾਰ ਸਾਨੂੰ ਸਾਦਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਅਤੇ ਆਪਣੀ ਨੇਕ ਕਮਾਈ ਦਾ ਕੁੱਝ ਹਿੱਸਾ ਗਰੀਬ ਤੇ ਬੇਸਹਾਰਾ ਵਿਅਕਤੀ ਦੀ ਮੱਦਦ ਉਪਰ ਜਰੂਰ ਖਰਚ ਕਰਨ ਦੇ ਨਾਲ ਨਾਲ ਹੋਰ ਸਮਾਜ ਸੇਵਾਂ ਦੇ ਕੰਮਾਂ ’ਚ ਵੀ ਵੱਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ ਤੇ ਸਾਨੂੰ ਸਭ ਧਰਮਾਂ ਦਾ ਪੂਰਾ ਸ਼ਤਿਕਾਰ ਕਰਨਾ ਚਾਹੀਦਾ ਹੈ। ਇਸ ਮੌਕੇ ਸੋਨੀ ਸਿੰਗਲਾ, ਮੀਨਾ ਸਿੰਗਲਾ, ਕਮਲ ਕਾਂਸਲ, ਆਰਤੀ ਦੁੱਗਲ, ਨੇਹਾ ਸਿੰਗਲਾ, ਸੋਨਿਕਾ ਕਾਂਸਲ, ਨੀਸ਼ਾ ਸਿੰਗਲਾ, ਨਿਕਿਤਾ ਰਾਜ ਪ੍ਰੋਹਿਤ, ਅਲਕਾ ਅਹੁਜਾ, ਕਾਂਤਾ ਦੇਵੀ, ਕਿਰਨ ਨਾਇਕ, ਊਸ਼ਾ ਗਰਗ, ਸੁਮਨ ਗਰਗ, ਮੀਨੂੰ ਬਾਂਸਲ, ਸ਼ੈਲੀ ਗਰਗ, ਕਮਲੇਸ਼ ਸਿੰਗਲਾ, ਉਰਮਿਲਾ ਸਿੰਗਲਾ, ਹਰਪ੍ਰੀਤ ਕੌਰ, ਅਨੁਰਾਧਾ ਬਾਂਸਲ, ਸੁਸ਼ਮਾ ਕਾਂਸਲ, ਸ਼ੈਲੀ ਕਾਂਸਲ, ਡਿੰਪੀ ਗਰਗ, ਰੇਣੂ ਸਿੰਗਲਾ, ਸੋਨੂੰ ਕਾਂਸਲ, ਰੇਣੂ ਬਾਲਾ, ਡਿੰਪਲ ਕਾਂਸਲ, ਰੁਪਿੰਦਰ ਕੌਰ, ਨੀਰੂ ਟੁਲਾਨੀ, ਦਰਸ਼ਨਾ ਦੇਵੀ, ਇੰਦਰਾ ਦੇਵੀ, ਮਾਇਆ ਦੇਵੀ ਸਮੇਤ ਸੈਂਕੜੇ ਤੋਂ ਵੱਧ ਗਿਣਤੀ ’ਚ ਮਹਿਲਾਵਾਂ ਤੇ ਗਜਿੰਦਰ ਰਾਜਪੁਰੋਹਿਤ, ਦਲੀਪ ਨਾਇਕ, ਲਾਲ ਦੇਵ ਯਾਦਵ, ਜੌਗਿੰਦਰ ਕੁਮਾਰ ਮੌਜੂਦ ਸਨ।

error: Content is protected !!