ਜਲੰਧਰ ਦਿਹਾਤੀ ਦੇ ਥਾਣਾ ਫਿਲੌਰ ਦੀ ਪੁਲਿਸ ਨੇ 01 ਮਹਿਲਾ ਨਸ਼ਾ ਤਸਕਰ ਨੂੰ 15 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿੱਚ ਕੀਤੀ ਸਫਲਤਾ ਹਾਸਲ।

ਜਲੰਧਰ ਦਿਹਾਤੀ ਫਿਲੌਰ ( ਜਸਕੀਰਤ ਰਾਜਾ )
ਸ਼੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ, ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾ/ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ, ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ, ਜਲੰਧਰ ਦਿਹਾਤੀ, ਅਤੇ ਸ਼੍ਰੀ ਜਗਦੀਸ਼ ਰਾਜ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜ਼ਨ ਫਿਲੌਰ ਦੀ ਅਗਵਾਈ ਹੇਠ ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਫਿਲੌਰ ਦੀ ਪੁਲਿਸ ਟੀਮ ਵੱਲੋਂ 01 ਮਹਿਲਾ ਨਸ਼ਾ ਤਸਕਰ ਨੂੰ 15 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਜਗਦੀਸ਼ ਰਾਜ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜ਼ਨ ਫਿਲੌਰ ਜੀ ਨੇ ਦੱਸਿਆ ਕਿ ਮਿਤੀ 04.04.2023 ਨੂੰ ਮੁੱਖ ਅਫਸਰ ਥਾਣਾ ਫਿਲੌਰ ਦੀ ਟੀਮ ਵੱਲੋਂ ਭੋਲੀ ਪਤਨੀ ਰਾਮਪਾਲ ਵਾਸੀ ਪਿੰਡ ਮੰਡੀ ਥਾਣਾ ਫਿਲੌਰ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ 15 ਗ੍ਰਾਮ ਹੈਰੋਇਨ ਬਰਾਮਦ ਕਰਕੇ ਮੁਕੱਦਮਾ ਨੰਬਰ 73 ਮਿਤੀ 04.04.2023 ਜੁਰਮ 21ਬੀ-ਐਨ.ਡੀ.ਪੀ.ਐਸ ਐਕਟ ਥਾਣਾ ਫਿਲੌਰ ਦਰਜ ਰਜਿਸਟਰ ਕੀਤਾ ਗਿਆ। ਜੋ ਮੁਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਭੋਲੀ ਕਾਫੀ ਸਮੇਂ ਤੋਂ ਨਸ਼ੇ ਦਾ ਕਾਰੋਬਾਰ ਕਰ ਰਹੀ ਹੈ ਇਸਦੇ ਖਿਲਾਫ ਪਹਿਲਾ ਵੀ ਨਸ਼ਾ ਤਸਕਰੀ ਦੇ 06 ਮੁਕੱਦਮੇ ਦਰਜ ਰਜਿਸਟਰ ਹਨ।

ਬਰਾਮਦਗੀ :-

15 ਗ੍ਰਾਮ ਹੈਰੋਇਨ

error: Content is protected !!