ਇਸ ਦੌਰਾਨ ਉਨ੍ਹਾਂ ਵੱਲੋੰ ਇੱਥੇ ਅਗਾਂਹਵਧੂ ਕਿਸਾਨ ਗੁਰਿੰਦਰ ਪਾਲ ਸਿੰਘ ਦੇ ਜੈਲਦਾਰ ਫਾਰਮ ਵਿਖੇ ਪਹੁੰਚ ਕੇ ਇੱਕ ਸੈਮੀਨਾਰ ‘ਚ ਕਿਸਾਨਾਂ ਨੂੰ ਕੀਤਾ ਗਿਆ

ਭਵਾਨੀਗੜ੍ਹ (ਕ੍ਰਿਸ਼ਨ ਚੌਹਾਨ)- ਕੇੰਦਰੀ ਕਣਕ ਤੇ ਜੌੰ ਖੋਜ ਸੰਸਥਾਨ ਕਰਨਾਲ ਦੇ ਨਿਰਦੇਸ਼ਕ ਡਾ. ਗਿਆਨਇੰਦਰ ਸਿੰਘ ਆਪਣੀ ਟੀਮ ਸਮੇਤ ਖੋਜ ਕੇਂਦਰ ਵੱਲੋਂ ਨਵੀਆਂ ਕਿਸਮਾਂ ਦੀ ਕਣਕ ਉੱਤੇ ਕੁਦਰਤੀ ਆਫਤਾਂ ਦਾ ਕਿੰਨਾ ਕੁ ਅਸਰ ਹੁੰਦਾ ਹੈ ਸਬੰਧੀ ਜਾਇਜ਼ਾ ਲੈਣ ਲਈ ਪੰਜਾਬ ਦੌਰੇ ‘ਤੇ ਹਨ ਤੇ ਇਸ ਦੌਰਾਨ ਉਨ੍ਹਾਂ ਵੱਲੋੰ ਇੱਥੇ ਅਗਾਂਹਵਧੂ ਕਿਸਾਨ ਗੁਰਿੰਦਰ ਪਾਲ ਸਿੰਘ ਦੇ ਜੈਲਦਾਰ ਫਾਰਮ ਵਿਖੇ ਪਹੁੰਚ ਕੇ ਇੱਕ ਸੈਮੀਨਾਰ ‘ਚ ਕਿਸਾਨਾਂ ਨੂੰ ਕੀਤਾ ਗਿਆ। ਇਸ ਮੌਕੇ ਪਹੁੰਚੀ ਡਾਕਟਰਾਂ ਦੀ ਸਾਰੀ ਟੀਮ ਦਾ ਗੁਰਿੰਦਰ ਪਾਲ ਸਿੰਘ ਵੱਲੋੰ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਡਾ. ਗਿਆਨਇੰਦਰ ਸਿੰਘ ਨੇ ਕਿਹਾ ਕਿ ਖੋਜ ਕੇੰਦਰ ਵੱਲੋੰ ਰਿਲੀਜ਼ ਕੀਤੀਆਂ ਗਈਆਂ ਕਣਕ ਦੀਆਂ ਵੱਖ-ਵੱਖ ਕਿਸਮਾਂ ਜਿਨ੍ਹਾਂ ਡੀ.ਬੀ. ਡਬਲਿਊ 370, 371, 372, 327 ਤੇ ਡੀ.ਬੀ. ਡਬਲਿਊ 332 ਆਦਿ ਕਿਸਮਾਂ ਦੇ ਬਿਜਾਈ ਜੈਲਦਾਰ ਫਾਰਮ ਹਾਊਸ ਵਿਖੇ ਕਰਵਾਈ ਗਈ ਸੀ। ਉਨ੍ਹਾਂ ਕਿਹਾ ਕਿ ਕਣਕ ਅਤੇ ਝੋਨੇ ਦਾ ਵੱਧ ਉਤਪਾਦਨ ਲੈ ਲੈਣ ਲਈ ਕਿਸਾਨ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਕਿਸਮਾਂ ਦੇ ਬੀਜਾਂ ਦੀ ਬਿਜਾਈ ਨੂੰ ਹੀ ਯਕੀਨੀ ਬਣਾਉਣ। ਡਾ. ਗਿਆਨਇੰਦਰ ਸਿੰਘ ਨੇ ਕਣਕ ਦੀ ਬਿਜਾਈ ਤੋਂ ਲੈ ਕੇ ਨਵੀਂ ਆ ਰਹੀ ਵਰਾਇਟੀ ਐਚ. ਡੀ 3386 ਸੰਬੰਧੀ ਵੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਰਿਲੀਜ਼ ਕੀਤੀਆਂ ਗਈਆਂ ਕਣਕ ਦੀਆਂ ਨਵੀਆਂ ਕਿਸਮਾਂ ਦੂਜੀਆਂ ਕਿਸਮਾਂ ਦੇ ਮੁਕਾਬਲੇ ਕੁਦਰਤੀ ਆਫ਼ਤਾਂ ਦਾ ਮੁਕਾਬਲਾ ਕਰਨ ਦੇ ਵੱਧ ਸਮਰੱਥ ਹਨ। ਇਸ ਮੌਕੇ ਉਨ੍ਹਾਂ ਦੀ ਟੀਮ ਨਾਲ ਪ੍ਰਿੰਸੀਪਲ ਸਾਇਟਿਸ ਡਾ. ਅਮਿਤ ਸ਼ਰਮਾ, ਡਾ. ਹਨੀਫ਼ ਖ਼ਾਨ ਤੇ ਡਾ. ਸੇਵਾ ਰਾਮ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੇ ਡਾ. ਮਨਦੀਪ ਸਿੰਘ ਏ.ਡੀ.ਓ. ਭਵਾਨੀਗੜ੍ਹ, ਵਿਨਰਜੀਤ ਸਿੰਘ ਗੋਲਡੀ ਅਕਾਲੀ ਆਗੂ ਤੇ ਗੁਰਮੀਤ ਸਿੰਘ ਜੈਲਦਾਰ ਆਦਿ ਹਾਜ਼ਰ ਸਨ।

error: Content is protected !!