ਸੰਗਰੂਰ ( ਜੁਗਿੰਦਰ ਲਹਿਰੀ/ ਸਵਰਨ ਜਲਾਨ ) ਸ਼ਨੀਵਾਰ ਨੂੰ ਐਸੀ ਮੋਰਚਾ ਬੀ ਜੇ ਪੀ ਦੀ ਸੰਗਰੂਰ ਦੇ ਜ਼ਿਲ੍ਹਾ ਪੱਧਰੀ ਮੀਟਿੰਗ ਪਰਗਟ ਸਿੰਘ ਗਮੀ ਕਲਿਆਣ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਭਵਾਨੀਗੜ੍ਹ ਐਸੀ ਮੋਰਚਾ ਦੇ ਇਕ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਕਰਵਾਉਣ ਸਬੰਧੀ ਵਿਚਾਰ ਵਟਾਂਦਰਾ ਹੋਇਆ। ਕੁੱਝ ਨਵੇਂ ਮੈਂਬਰਾਂ ਨੂੰ ਐਸ ਸੀ ਮੋਰਚੇ ਵਿੱਚ ਸ਼ਾਮਲ ਕੀਤਾ ਗਿਆ। ਸ਼ਾਮਲ ਕੀਤੇ ਸ੍ਰੀਮਤੀ ਰਿਤੂ ਭਵਾਨੀਗੜ੍ਹ ਡਾਕਟਰ ਸਵਰਨ ਸਿੰਘ ਜਲਾਨ ਅਤੇ ਗੁਰਦੇਵ ਸਿੰਘ ਭਵਾਨੀਗੜ੍ਹ ਵੱਲੋਂ ਪਾਰਟੀ ਵਿੱਚ ਤਨਦੇਹੀ ਨਾਲ ਮਿਹਨਤ ਕਰਨ ਦਾ ਭਰੋਸਾ ਦਿੱਤਾ। ਬਾਕੀ ਜ਼ਿਲ੍ਹੇ ਦੇ ਅਹੁਦੇਦਾਰਾਂ ਦੀ ਸਹਿਮਤੀ ਨਾਲ ਦੀਪਕ ਸਹੋਤਾ ਜ਼ਿਲ੍ਹਾ ਜਨਰਲ ਸਕੱਤਰ ਐਸ ਸੀ ਮੋਰਚਾ ਸੰਗਰੂਰ1 ਨੂੰ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਕਦੇ ਵੀ ਸ਼ਾਮਲ ਨਾ ਹੋਣ ਕਾਰਨ ਅਤੇ ਦਫਤਰ ਵੱਲੋਂ ਕਾਰਨ ਦੱਸੋ ਨੋਟਿਸ ਦਾ ਜਵਾਬ ਨਾ ਦੇਣ ਕਾਰਨ ਉਸ ਨੂੰ ਜ਼ਿਲ੍ਹਾ ਐਸਸੀ ਮੋਰਚਾ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਂਦਾ ਹੈ। ਉਸ ਦੀ ਥਾਂ ਅਗਲੀ ਲਿਸਟ ਵਿੱਚ ਕਿਸੇ ਨਵੇਂ ਵਿਅਕਤੀ ਨੂੰ ਨਿਯੁਕਤ ਕੀਤਾ ਜਾਵੇਗਾ। ਅਤੇ ਇਸ ਮੀਟਿੰਗ ਵਿੱਚ ਇਸ ਤੋ ਪਹਿਲਾਂ ਮੀਟਿੰਗ ਵਿੱਚ ਅਮਰੀਕ ਸਿੰਘ ਬੀਂਬੜ ਉਪ ਪ੍ਰਧਾਨ ਬਲਬੀਰ ਸਿੰਘ ਨਰਾਇਣਗੜ੍ਹ ਉਪ ਪ੍ਰਧਾਨ ਦਲਵੀਰ ਸਿੰਘ ਧੂਰੀ ਜਨਰਲ ਸਕੱਤਰ ਸੰਜੇ ਕੁਮਾਰ ਧੂਰੀ ਸਕੱਤਰ ਸੁਰਜੀਤ ਸਿੰਘ ਰਾਮਪੁਰਾ ਸਕੱਤਰ ਗੈਰ ਹਾਜਰ ਰਹੇ। ਅੱਜ ਦੀ ਮੀਟਿੰਗ ਵਿੱਚ ਬਿਕਰਮਜੀਤ ਸਿੰਘ ਉੱਪ ਪ੍ਰਧਾਨ ਜਸਵਿੰਦਰ ਕੌਰ ਉੱਪ ਪ੍ਰਧਾਨ ਗੁਰਪ੍ਰੀਤ ਸਿੰਘ ਉਪ ਪ੍ਰਧਾਨ ਡਾਕਟਰ ਜੋਗਿੰਦਰ ਲਹਿਰੀ ਖ਼ਜ਼ਾਨਚੀ ਸੁਖਪਾਲ ਸਿੰਘ ਸ਼ੈਂਟੀ ਸਕੱਤਰ ਧਰਮਵੀਰ ਸਿੰਘ ਦਫਤਰ ਇੰਚਾਰਜ ਅਤੇ ਗਗਨ ਬਾਵਾ ਸਨ।