ਜਿਲ੍ਹਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋ ਚਮਕੋਰ ਕਤਲ ਕਾਂਡ ਦੇ 05 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

ਜਲੰਧਰ ਦਿਹਾਤੀ (ਜਸਕੀਰਤ ਰਾਜਾ) ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ,ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਕਤਲ ਦੀਆਂ ਵਾਰਦਾਤਾਂ ਕਰਨ ਵਾਲੇ ਦੋਸ਼ੀਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਅਤੇ ਸ੍ਰੀ ਜਸਵਿੰਦਰ ਸਿੰਘ ਚਾਹਲ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਡਿਟੈਕਟਿਵ ਅਤੇ ਸ੍ਰੀ ਹਰਜੀਤ ਸਿੰਘ, ਪੀ.ਪੀ.ਐਸ., ਉਪ ਪੁਲਿਸ ਕਪਤਾਨ, ਸਥਾਨਿਕ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਕਾਰਵਾਈ ਕਰਦੇ ਹੋਏ ਸਬ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਅਤੇ ਐਸ.ਆਈ ਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਨੂਰਮਹਿਲ ਦੀ ਪੁਲਿਸ ਪਾਰਟੀ ਵੱਲੋਂ ਸਾਂਝਾ ਅਪਰੇਸ਼ਨ ਕਰਦੇ ਹੋਏ ਮਿਤੀ17,02,2023 ਨੂੰ ਪਿੰਡ ਪਾਸਲਾ ਥਾਣਾ ਨੂਰਮਹਿਲ ਜਿਲ੍ਹਾ ਜਲੰਧਰ ਦਿਹਾਤੀ ਵਿਖੇ ਨੋਜਵਾਨ ਚਮਕੌਰ ਲਾਲ ਪੁੱਤਰ ਦੌਲਤ ਰਾਮ ਦੇ ਕਤਲ ਕੇਸ ਵਿੱਚ ਫ਼ਰਾਰ (05 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 17.02.2023 ਨੂੰ ਪਿੰਡ ਦੇ ਹੀ ਨੌਜਵਾਨਾ ਵਿਚ ਪੁਰਾਨੀ ਰੰਜਿਸ਼ ਹੋਣ ਕਾਰਨ ਹੋਈ ਲੜਾਈ ਵਿਚ 02 ਨੌਜਵਾਨਾਂ ਚਮਕੌਰ ਲਾਲ ਅਤੇ ਸ਼ੂਸ਼ੀਲ ਕੁਮਾਰ ਪੁੱਤਰ ਅਵਤਾਰ ਚੰਦ ਵਾਸੀ ਪਿੰਡ ਪਾਸਲਾ ਥਾਣਾ ਨੂਰਮਹਿਲ ਜਿਲ੍ਹਾ ਜਲੰਧਰ ਦਿਹਾਤੀ ਨੂੰ ਦੂਸਰੀ ਧਿਰ ਦੇ ਨੌਜਵਾਨਾ ਨੇ ਬੁਰੀ ਤਰਾਂ ਕੁੱਟਮਾਰ ਕੀਤੀ ਅਤੇ ਤੇਜਧਾਰ ਹਥਿਆਰਾ ਨਾਲ ਵੰਡਿਆ ਸੀ ਜਿਸ ਤੇ ਮੁਕਦਮਾ ਨੰਬਰ 11 ਮਿਤੀ 18,02,2023 ਜੁਰਮ 307,148,149, 323, 324,341 ਥਾਣਾ ਨੂਰਮਿਹਲ ਬਰਖਿਲਾਫ ਜਗਦੀਪ ਉਰਫ ਜਿੰਮੀ ਪੁੱਤਰ ਬਿੱਟੂ, ਅਮਰਜੀਤ ਉਰਵ ਰੰਮੀ ਪੁੱਤਰ ਹਰਭਜਨ ਲਾਲ, ਜੋਰਾ ਪੁੱਤਰ ਮੱਖਣ ਲਾਲ, ਸ਼ੀਲਾ ਪੁੱਤਰ ਬਿੱਟੂ, ਬਿੱਟੂ ਪੁੱਤਰ ਹਰਭਜਨ ਲਾਲ, ਰੋਹਿਤ ਉਰਫ ਗੋਲੂ ਪੁੱਤਰ ਸ਼ਿੰਦਰਪਾਲ ਵਾਸੀਆਨ ਪਾਸਲਾ ਥਾਣਾ ਨੂਰਮਹਿਲ ਜਿਲਾ ਜਲੰਧਰ ਦਿਹਾਤੀ, ਬਲਜਿੰਦਰ ਉਰਫ ਟੱਲੀ ਪੁੱਤਰ ਬਲਵੀਰ ਰਾਮ ਵਾਸੀ ਪਿੰਡ ਦੰਦੂਵਾਲ ਥਾਣਾ ਨੂਰਮਹਿਲ ਜਿਲ੍ਹਾ ਜਲੰਧਰ ਦਿਹਾਤੀ, ਦੀਪਾ ਪੁੱਤਰ ਪਿਆਰਾ ਰਾਮ ਵਾਸੀ ਕੰਧੋਲਾ ਖੁਰਦ ਥਾਣਾ ਬਿਲਗਾ ਜਿਲ੍ਹਾ ਜਲੰਧਰ ਦਿਹਾਤੀ ਅਤੇ ਇਕ ਨਾਬਾਲਗ ਖਿਲਾਫ ਦਰਜ ਰਜਿਸਟਰ ਕੀਤਾ ਗਿਆ ਸੀ। ਦੌਰਾਨੇ ਇਲਾਜ ਚਮਕੌਰ ਲਾਲ ਉਰਫ ਚਮਨੀ ਦੀ ਮੌਤ ਹੋ ਜਾਣ ਕਾਰਨ ਧਾਰਾ 302 ਦਾ ਵਾਧਾ ਕੀਤਾ ਗਿਆ ਸੀ ਪਰ ਇਸ ਵਾਰਦਾਤ ਵਿਚ ਸ਼ਾਮਿਲ ਸਾਰੇ ਹੀ ਦੋਸ਼ੀ ਫਰਾਰ ਚੱਲ ਰਹੇ ਸੀ। ਜੋ ਐਸ.ਆਈ ਪੁਸ਼ਪ ਬਾਲੀ ਇੰਚਾਰਜ ਕਰਾਈਮ ਬਰਾਂਚ ਦੀ ਖੁਫੀਆ ਸੂਚਨਾ ਪਰ ਪੰਜ ਮੁੱਖ ਦੋਸ਼ੀਆਂਨ 1, ਜਗਦੀਪ ਕੁਮਾਰ ਉਰਫ ਜਿੰਮੀ ਪੁੱਤਰ ਬਿੱਟੂ 2 ਜੋਰਾ ਪੁੱਤਰ ਮੱਖਣ ਲਾਲ, 3. ਸੁਰਿੰਦਰ ਕੁਮਾਰ ਉਰਫ ਬਿੱਟੂ ਪੁੱਤਰ ਹਰਭਜਨ ਲਾਲ 4. ਕੁਲਦੀਪ ਕੋਰ ਪਤਨੀ ਵਿਜੇ ਕੁਮਾਰ ਵਾਸੀਆਨ ਪਾਸਲਾ ਥਾਣਾ ਨੂਰਮਹਿਲ ਜਿਲ੍ਹਾ ਜਲੰਧਰ ਦਿਹਾਤੀ ਨੂੰ ਉਕਤ ਮੁਕਦਮਾ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ 5. ਇਕ ਨਾਬਾਲਗ ਜੋ ਕਿ ਕਤਲਕਾਂਡ ਵਿਚ ਸ਼ਾਮਿਲ ਸੀ ਨੂੰ ਐਪਰੀਹੈਂਡ ਕਰ ਲਿਆ ਗਿਆ ਹੈ। ਇਸ ਸਬੰਧੀ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਉਕਤ ਫੜੇ ਗਏ ਦੋਸੀਆ ਨੇ ਆਪਣੀ ਪੂਛਗਿੱਛ ਵਿਚ ਦੱਸਿਆ ਹੈ ਕਿ ਮਿਤੀ 17,02,2023 ਨੂੰ ਮ੍ਰਿਤਕ ਚਮਕੌਰ ਲਾਲ ਅਤੇ ਉਸ ਦਾ ਸਾਥੀ ਸ਼ੁਸ਼ੀਲ ਕੁਮਾਰ ਪੁੱਤਰ ਅਵਤਾਰ ਚੰਦ ਵਾਸੀ ਪਾਸਲਾ ਥਾਣਾ ਨੂਰਮਹਿਲ ਜਿਲ੍ਹਾ ਜਲੰਧਰ ਦਿਹਾਤੀ (ਜੋ ਕਿ ਲੜਾਈ ਵਿੱਚ ਜਖਮੀ ਹੋ ਗਿਆ ਸੀ ਅਤੇ ਜੇਰੇ ਇਲਾਜ ਹੈ) ਦੀ ਪਿੰਡ ਦੇ ਹੀ ਨੌਜਵਾਨਾ ਜਗਦੀਪ ਕੁਮਾਰ ਉਰਫ ਜਿੰਮੀ ਪੁੱਤਰ ਬਿੱਟੂ ਵਾਸੀ ਪਾਸਲਾ ਨੂਰਮਹਿਲ ਜਿਲ੍ਹਾ ਜਲੰਧਰ ਦਿਹਾਤੀ, ਜੋਰਾ ਪੁੱਤਰ ਮੱਖਣ ਲਾਲ ਵਾਸੀ ਪਾਸਲਾ ਨੂਰਮਹਿਲ ਜਿਲ੍ਹਾ ਜਲੰਧਰ ਦਿਹਾਤੀ, ਅਤੇ ਇਕ ਨਾਬਾਲਗ ਨਾਲ ਪੁਰਾਨੀ ਰੰਜਿਸ਼ ਸੀ ਜੋ ਪਹਿਲਾਂ ਚਮਕੌਰ ਲਾਲ ਅਤੇ ਸੁਸ਼ੀਲ ਉਰਫ ਸ਼ੀਲਾ ਉਕਤ ਨੇ ਜਗਦੀਪ ਕੁਮਾਰ ਉਰਫ ਜਿੰਮੀ ਅਤੇ ਇਕ ਨਾਬਾਲਗ ਲੜਕਾ ਜੋ ਕਿ ਪਿੰਡ ਵਿੱਚ ਹੀ ਬੈਠੇ ਸੀ ਤੇ ਹਮਲਾ ਕੀਤਾ ਅਤੇ ਜਗਦੀਪ ਕੁਮਾਰ ਉਰਫ ਜਿੰਮੀ ਤੇ ਦਾਤ ਨਾਲ ਵਾਰ ਕੀਤਾ ਜੋ ਜਿੰਮੀ ਅਤੇ ਨਾਬਾਲਗ ਲੜਕੇ ਨੇ ਦੌੜ ਕੇ ਆਪਣੀ ਜਾਣ ਬਚਾਈ ਅਤੇ ਆਪਣੇ ਹੋਰ ਸਾਥੀਆ ਨੂੰ ਮੌਕਾ ਪਰ ਬੁਲਾ ਲਿਆ।ਜੋ ਜਿੰਮੀ ਅਤੇ ਨਾਬਾਲਗ ਲੜਕਾ ਉਕਤ ਆਪਣੇ ਸਾਥੀਆ ਨਾਲ ਘਰ ਵਲ ਜਾ ਰਹੇ ਸੀ ਤੇ ਪਿੰਡ ਦੇ ਹੀ ਮੋੜ ਪਰ ਉਨ੍ਹਾਂ ਨੂੰ ਚਮਕੌਰ ਅਤੇ ਸ਼ੀਲਾ ਉਕਤ ਮਿਲ ਗਏ ਜੋ ਜਗਦੀਪ ਕੁਮਾਰ ਉਰਫ ਜਿੰਮੀ, ਜਰਾ ਅਤੇ ਨਾਬਾਲਗ ਲੜਕੇ ਨੇ ਆਪਣੇ ਸਾਥੀਆ ਨਾਲ ਮਿਲ ਕੇ ਚਮਕੌਰ ਅਤੇ ਸ਼ੀਲਾ ਉਕਤ ਦੀ ਕੁੱਟਮਾਰ ਕੀਤੀ ਅਤੇ ਤੇਜਧਾਰ ਹਥਿਆਰਾ ਨਾਲ ਵੰਡਿਆ ਸੀ ਜੋ ਬਾਅਦ ਵਿੱਚ ਇਲਾਜ ਦੌਰਾਨ ਚਮਕੌਰ ਲਾਲ ਉਕਤ ਦੀ ਮੌਤ ਹੋ ਗਈ ਅਤੇ ਸੁਸ਼ੀਲ ਕੁਮਾਰ ਉਰਫ ਸ਼ੀਲਾ ਹਸਪਤਾਲ ਵਿਚ ਦਾਖਲ ਹੈ।ਉਕਤ ਫੜੇ ਗਏ ਦੋਸ਼ੀਆਂ ਦੀ ਪੂਛਗਿਛ ਤੇ ਉਨ੍ਹਾਂ ਦੇ ਹੋਰ ਸਾਥੀਆ ਜਸਵਿੰਦਰ ਕੌਰ ਉਰਫ਼ ਜੱਸੀ ਪਤਨੀ ਅਮਰਜੀਤ ਉਰਫ ਰਮੀ, ਕੁਲਦੀਪ ਕੌਰ ਪਤਨੀ ਵਿਜੇ ਕੁਮਾਰ ਵਾਸੀਅਨ ਪਾਸਲਾ ਥਾਣਾ ਨੂਰਮਹਿਲ, ਬਾਵਨ ਵਾਸੀ ਸੰਘ ਢੇਸੀਆਂ ਥਾਣਾ ਗੁਰਾਇਆ ਜਿਲ੍ਹਾ ਜਲੰਧਰ ਦਿਹਾਤੀ, ਹੈਰੀ ਵਾਸੀ ਸੂਰਜਾ ਥਾਣਾ ਗੁਰਾਇਆ ਜਿਲ੍ਹਾ ਜਲੰਧਰ ਦਿਹਾਤੀ, ਸੰਜੈ ਵਾਸੀ ਬੀੜ ਬੰਸੀਆ ਥਾਣਾ ਗੁਰਾਇਆ ਜਿਲ੍ਹਾ ਜਲੰਧਰ ਦਿਹਾਤੀ ਨੂੰ ਮੁਕੱਦਮਾ ਵਿੱਚ ਨਾਮਜਦ ਕਰ ਲਿਆ ਹੈ ਅਤੇ ਫਰਾਰ ਦੋਸ਼ੀਆਂ ਦੀ ਗ੍ਰਿਫਤਾਰੀ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆ ਹਨ।

ਬਰਾਮਦਗੀ:-

1. ਇਕ ਆਲਟੋ ਕਾਰ PB-2405517 ਰੰਗ ਚਿੱਟਾ

2. ਇਕ ਦਾਤਰ, ਬੋਸ ਬਾਲ ਬੈਟ ਅਤੇ ਖੰਡਾ

error: Content is protected !!