ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲਾਬੜਾ ਦੀ ਪੁਲਿਸ ਵੱਲੋ ਵੱਖ-ਵੱਖ ਮੁਕੱਦਮਿਆ ਵਿੱਚ ਲੋੜੀਂਦੇ 02 ਪੀ.ਓ ਗ੍ਰਿਫਤਾਰ ਕੀਤੇ।

ਜਲੰਧਰ ਦਿਹਾਤੀ ਲਾਬੜਾ (ਜਸਕੀਰਤ ਰਾਜਾ) ਸ਼੍ਰੀ ਸਵਰਨਦੀਪ ਸਿੰਘ,ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ/ਭਗੌੜੇ ਦੋਸ਼ੀਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ, ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ, ਅਤੇ ਸ਼੍ਰੀ ਸੁਰਿੰਦਰਪਾਲ ਧੋਗੜੀ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਦੀ ਅਗਵਾਈ ਹੇਠ ਇੰਸਪੈਕਟਰ ਅਮਨ ਸੈਣੀ ਮੁੱਖ ਅਫਸਰ ਥਾਣਾ ਲਾਂਬੜਾ ਦੀ ਪੁਲਿਸ ਵੱਲੋਂ ਵੱਖ-ਵੱਖ ਮੁਕੱਦਮਿਆਂ ਵਿੱਚ ਲੋੜੀਂਦੇ ()2 ਪੀ.ਓ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਰਿੰਦਰਪਾਲ ਧੋਗੜੀ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ ਸਬ ਡਵੀਜਨ ਕਰਤਾਰਪੁਰ ਜੀ ਨੇ ਦੱਸਿਆ ਕਿ ਮੁੱਖ ਅਫਸਰ ਥਾਣਾ ਲਾਂਬੜਾ ਵੱਲੋਂ ਪੀ.ਓਜ ਨੂੰ ਗ੍ਰਿਫਤਾਰ ਕਰਨ ਲਈ ASI ਸਿੰਗਾਰਾ ਸਿੰਘ ਅਤੇ ASI ਕਰਨੈਲ ਸਿੰਘ ਸਮੇਤ ਪੁਲਿਸ ਪਾਰਟੀ ਟੀਮ ਤਿਆਰ ਕੀਤੀ ਗਈ ਸੀ। ਜੋ ਦੋਰਾਨੇ ਤਲਾਸ਼ ਪੀ.ਓ ASI ਸਿੰਗਾਰਾ ਸਿੰਘ ਵੱਲੋਂ ਮੁੱਕਦਮਾ ਨੰਬਰ 78 ਮਿਤੀ 29.08.2021 ਜੁਰਮ 379,379-B,411,34 1PC ਥਾਣਾ ਲਾਬੜਾ ਵਿੱਚ ਲੋੜੀਂਦਾ ਪੀ.ਓ ਹਰਭਜਨ ਲਾਲ ਉਰਫ ਟੋਨੀ ਪੁੱਤਰ ਹੰਸ ਰਾਜ ਵਾਸੀ ES 629 ਮੁੱਹਲਾ ਅਬਾਦਪੁਰਾ ਥਾਣਾ ਡਵੀਜਨ ਨੰਬਰ 06 ਕਮਿਸ਼ਨਰੇਟ ਜਲੰਧਰ ਜਿਸ ਨੂੰ ਬਾ ਅਦਾਲਤ ਸ਼੍ਰੀ ਅਮਨਦੀਪ ਸਿੰਘ ਘੁੰਮਣ MIC ਸਾਹਿਬ ਜਲੰਧਰ ਵੱਲੋ ਮਿਤੀ 07.07.2022 ਨੂੰ ਪੀ.ੳ ਕਰਾਰ ਦਿੱਤਾ ਗਿਆ ਸੀ। ਜਿਸ ਨੂੰ ਮਿਤੀ 22.02.2023 ਨੂੰ ਗ੍ਰਿਫਤਾਰ ਕੀਤਾ ਗਿਆਇਸੇ ਤਰਾਂ ASI ਕਰਨੈਲ ਸਿੰਘ ਵੱਲੋਂ ਮੁੱਕਦਮਾ ਨੰਬਰ 84 ਮਿਤੀ 12.08.2016 ਜੁਰਮ 363,366,120-B IPC ਵਾਧਾ ਜੁਰਮ 354-B,323,506,34 IPC 25 Arms Act ਥਾਣਾ ਲਾਬੜਾ ਵਿੱਚ ਲੋੜੀਂਦੀ ਮਹਿਲਾ ਪੀ.ਓ ਅਮਨਦੀਪ ਕੌਰ ਪਤਨੀ ਅਜੈ ਪਾਲ ਵਾਸੀ ਪਿੰਡ ਕੋਹਾਲਾ ਥਾਣਾ ਲਾਂਬੜਾ ਜਿਸ ਨੂੰ ਬਾ ਅਦਾਲਤ ਸ਼੍ਰੀ ਅਨੂਪ ਸਿੰਘ JMIC ਜਲੰਧਰ ਜੀ ਵੱਲੋਂ ਮਿਤੀ 07.03.2020 ਨੂੰ ਪੀ.ੳ ਕਰਾਰ ਦਿੱਤਾ ਗਿਆ ਸੀ । ਜਿਸ ਨੂੰ ਮਿਤੀ 22.02.2023 ਨੂੰ ਗ੍ਰਿਫਤਾਰ ਕੀਤਾ ਗਿਆ।

error: Content is protected !!