ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਮਹਿਤਪੁਰ ਦੀ ਪੁਲਿਸ ਵੱਲੋ 03 ਨਸ਼ਾ ਤਸਕਰਾਂ ਪਾਸੋਂ 10 ਕਿਲੋਗ੍ਰਾਮ ਡੋਡੇ ਚੂਰਾ ਪੋਸਤ 215 ਨਸ਼ੀਲੀਆ ਗੋਲੀਆ, 50 ਬੋਤਲਾ ਨਜਾਇਜ ਸ਼ਰਾਬ ਸਮੇਤ 01 ਲੱਖ 87 ਹਜਾਰ ਰੁਪਏ ਡਰੱਗ ਮਨੀ ਅਤੇ ਮੁੱਕਦਮਾ ਵਿੱਚ ਲੋੜੀਂਦੇ 01 ਭਗੋੜੇ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ।

ਜਲੰਧਰ ਦਿਹਾਤੀ ਮਹਿਤਪੁਰ (ਵਿਵੇਕ/ਗੁਰਪ੍ਰੀਤ)  ਸ੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਦੇ ਸਮਾਜ ਦੇ ਮਾੜੇ ਅਨਸਰਾਂ/ਨਸ਼ਾ ਤਸਕਰਾਂ ਅਤੇ ਭਗੌੜੇ ਦੋਸ਼ੀਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ, ਪੀ.ਪੀ.ਐਸ. ਪੁਲਿਸ ਕਪਤਾਨ, ਇਨਵੈਸਟੀਗਸ਼ਨ ਜਲੰਧਰ ਦਿਹਾਤੀ ਅਤੇ ਸ੍ਰੀ ਬਲਕਾਰ ਸਿੰਘ, ਪੀ.ਪੀ.ਐਸ ਉਪ ਪੁਲਿਸ ਕਪਤਾਨ, ਕਰਾਇਮ ਅਗਸਟ ਵੂਮੈਨ ਅਤੇ ਚਿਲਡਰਨ ਕਮ-ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਐਸ.ਆਈ. ਬਲਰਾਜ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ ਦੀ ਪੁਲਿਸ ਪਾਰਟੀ ਵੱਲੋਂ 13 ਨਸ਼ਾ ਤਸਕਰਾਂ ਪਾਸੋਂ 10 ਕਿਲੋਗ੍ਰਾਮ ਡੋਡੇ ਚੂਰਾ ਪੋਸਤ 215 ਨਸ਼ੀਲੀਆਂ ਗੋਲੀਆਂ, 50 ਬੋਤਲਾ ਨਜਾਇਜ ਸ਼ਰਾਬ ਸਮੇਤ 1 ਲੱਖ 37 ਹਜਾਰ ਰੁਪਏ ਡਰਗ ਮੁਨੀ ਅਤੇ ਮੁੱਕਦਮਾ ਵਿੱਚ ਲੋੜੀਂਦੇ ( 1 ਭਗੋੜੇ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਬਲਕਾਰ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਕਰਾਇਮ ਅਗਸਟ ਵੂਮੈਨ ਅਤੇ ਚਿਲਡਰਨ ਕਮ-ਸਬ ਡਵੀਜ਼ਨ ਸ਼ਾਹਕੋਟ ਜੀ ਨੇ ਦਸਿਆ ਕਿ ਏ.ਐਸ.ਆਈ ਜਸਪਾਲ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਕਸਬਾ ਮੁੱਹਲਾ ਮਹਿਤਪੁਰ ਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਗੁਰਮੇਜ ਸਿੰਘ ਵਾਸੀ ਕਸਬਾ ਮੁੱਹਲਾ ਮਹਿਤਪੁਰ ਪਾਸੋਂ 10 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਤੇ 110 ਨਸ਼ੀਲੀਆਂ ਗੋਲੀਆਂ ਸਮੇਤ 01 ਲੱਖ 87 ਹਜਾਰ ਡਰਗ ਮਨੀ ਬ੍ਰਾਮਦ ਕੀਤੀ ਅਤੇ ਅਮਰਜੀਤ ਸਿੰਘ ਉਰਫ ਅਸੀਂ ਪੁੱਤਰ ਚੰਨਣ ਸਿੰਘ ਵਾਸੀ ਕਸਬਾ ਮੁੱਹਲਾ ਮਹਿਤਪੁਰ ਪਾਸੇ 105 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆ। ਜਿਸ ਤੇ ਦੋਸ਼ੀਆਂ ਦੇ ਖਿਲਾਫ ਮੁਕਦਮਾ ਨੰ. 14 ਮਿਤੀ 21,02,2023 ਅ/ਧ 22/15(B)-61-85 NDPS Act ਥਾਣਾ ਮਹਿਤਪੁਰ ਦਰਜ ਕੀਤਾ ਗਿਆ। ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਪੀ ਦੇ ਖਿਲਾਫ ਪਹਿਲਾ ਵੀ (ਨਸ਼ਾ ਵੇਚਣ) ਐਨ.ਡੀ.ਪੀ.ਐਸ.ਐਕਟ ਦੇ (06 ਮੁਕਦਮੇ ਦਰਜ ਰਜਿਸਟਰ ਹਨ। ਦੋਸ਼ੀਆਂ ਪਾਸੋ ਹੋਰ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸੇ ਤਰਾਂ ਏ.ਐਸ.ਆਈ ਬਲਵਿੰਦਰ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਕਸਬਾ ਮੁੱਹਲਾ ਮਹਿਤਪੁਰ ਤੇ ਗੁਰਮੀਤ ਕੌਰ ਉਰਫ ਗੁਰਮੀਤ ਪਤਨੀ ਲਖਵੀਰ ਸਿੰਘ ਵਾਸੀ ਕਸਬਾ ਮੁੱਹਲਾ ਮਹਿਤਪੁਰ ਪਾਸੋ 50 ਬੋਤਲਾਂ ਨਜਾਇਜ ਸਰਾਬ ਬ੍ਰਾਮਦ ਕੀਤੀ। ਜਿਸ ਤੇ ਦੋਸ਼ਣ ਦੇ ਖਿਲਾਫ਼ ਮੁਕਦਮਾ ਨੰ. 15 ਮਿਤੀ 21,02,2023 ਅਧ 61-1-14 EX Act ਥਾਣਾ ਮਹਿਤਪੁਰ ਦਰਜ ਕੀਤਾ ਗਿਆ। ਦੋਸ਼ਣ ਗੁਰਮੀਤ ਕੌਰ ਉਰਫ ਗੁਰਮੀਤ ਖਿਲਾਫ ਪਹਿਲਾਂ ਵੀ (ਨਸ਼ਾ ਵੇਚਣ) ਐਨ.ਡੀ.ਪੀ.ਐਸ.ਐਕਟ ਐਕਸਾਈਜ ਐਕਟ ਦੇ 14 ਮੁਕਦਮੇ ਦਰਜ ਰਜਿਸਟਰ ਹਨ। ਦੋਸ਼ਣ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।ਇਸ ਤੋਂ ਇਲਾਵਾ ਏ.ਐਸ.ਆਈ. ਬਲਵਿੰਦਰ ਸਿੰਘ ਦੀ ਪੁਲਿਸ ਪਾਰਟੀ ਵੱਲੋ ਮੁਕਦਮਾ ਨੰਬਰ 121 ਮਿਤੀ 30.05.20 ਅਧ 188,269,270 IPC, 51(b) DM ਐਕਟ ਥਾਣਾ ਮਹਿਤਪੁਰ ਵਿਚ ਭਗੌੜਾ ਬਲਵੀਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਕਸਬਾ ਮੁੱਹਲਾ ਮਹਿਤਪੁਰ ਜੋ ਮਿਤੀ 23,01,2023 ਤੋਂ ਬਾਅਦਾਲਤ ਸ੍ਰੀਮਤੀ ਰਾਜਬਿੰਦਰ ਕੌਰ JMIC/NKD ਵੱਲੋਂ ਪੀ.ਉ. ਕਰਾਰ ਦਿੱਤਾ ਗਿਆ ਸੀ। ਜਿਸਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਬ੍ਰਾਮਦਗੀ:-

1. 1 ਕਿਲੋਗ੍ਰਾਮ ਡੋਡੇ ਚੂਰਾ ਪੋਸਤ,110 ਨਸ਼ੀਲੀਆਂ ਗੋਲੀਆਂ,) ਲੱਖ 87 ਹਜਾਰ ਡਰੱਗ ਮਨੀ

2. 105 ਨਸ਼ੀਲੀਆਂ ਗੋਲੀਆਂ

3. 50 ਬੋਤਲਾਂ ਨਜਾਇਜ਼ ਸ਼ਰਾਬ

error: Content is protected !!