ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਬਿਲਗਾ ਦੀ ਪੁਲਿਸ ਵੱਲੋਂ 202 IPC ਦੇ ਭਗੌੜੇ 03 ਦੋਸ਼ੀਆ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ।

ਜਲੰਧਰ ਦਿਹਾਤੀ ਬਿਲਗਾ (ਵਿਵੇਕ/ਪਰਮਜੀਤ ਪੰਮਾ/ਗੁਰਪ੍ਰੀਤ) ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ/ਨਸ਼ਾ ਤਸਕਰਾਂ ਦੇ ਵਿਅਕਤੀਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ, ਪੀ.ਪੀ.ਐਸ. ਪੁਲਿਸ ਕਪਤਾਨ, ਡਿਟੈਕਟਿਵ ਜਲੰਧਰ ਦਿਹਾਤੀ ਅਤੇ ਸ਼੍ਰੀ ਜਗਦੀਸ਼ ਰਾਜ, ਪੀ.ਪੀ.ਐਸ, ਉਪ-ਪੁਲਿਸ ਕਪਤਾਨ, ਸਬ-ਡਵੀਜ਼ਨ ਫਿਲੌਰ ਦੀ ਅਗਵਾਈ ਹੇਠ ਐਸ.ਆਈ ਮਹਿੰਦਰ ਪਾਲ, ਮੁੱਖ ਅਫਸਰ ਥਾਣਾ ਬਿਲਗਾ ਦੀ ਪੁਲਿਸ ਵੱਲੋਂ 302 IPC ਦੇ ਭਗੌੜੇ 03 ਦੋਸ਼ੀਆ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਜਗਦੀਸ਼ ਰਾਜ, ਪੀ.ਪੀ.ਐਸ, ਉਪ-ਪੁਲਿਸ ਕਪਤਾਨ ਸਬ-ਡਵੀਜਨ ਫਿਲੌਰ ਜੀ ਨੇ ਦੱਸਿਆ ਕਿ ਬਰਬਿਆਨ ਰੂਪ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਬੁਰਜ ਹਸਨ ਥਾਣਾ ਬਿਲਗਾ ਜਿਲ੍ਹਾ ਜਲੰਧਰ ਦਰਜ ਰਜਿਸਟਰ ਹੋਇਆ ਕਿ ਮਿਤੀ 15-02-2023 ਨੂੰ ਉਸਦਾ ਭਾਣਜਾ ਰਮਨਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਹੁਜਾਰਾ ਥਾਣਾ ਸਿਧਵਾ ਬੇਟ ਜਿਲ੍ਹਾ ਲੁਧਿਆਣਾ ਘਰੇਲੂ ਸਮਾਨ ਲੈਣ ਵਾਸਤੇ ਦੁਕਾਨ ਤੋਂ ਜਾ ਰਿਹਾ ਸੀ ਜਦ ਉਹ ਕਾਕੂ ਪੁੱਤਰ ਦਰਸ਼ਨ ਸਿੰਘ ਵਾਸੀ ਬੁਰਜ ਹਸਨ ਦੀ ਹਵੇਲੀ ਕੋਲ ਪੁੱਜਾ ਤਾਂ ਵਕਤ ਕ੍ਰੀਬ 07:00 ਵਜੇ ਸ਼ਾਮ ਦਾ ਹੋਵੇਗਾ ਕਿ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਮੁਖਤਿਆਰ ਸਿੰਘ, ਦਵਿੰਦਰ ਪੁੱਤਰ ਨਿਸ਼ਾਨ ਸਿੰਘ, ਲਵਪ੍ਰੀਤ ਸਿੰਘ ਉਰਫ ਖੱਟੀ ਪੁੱਤਰ ਬਲਦੇਵ ਸਿੰਘ ਵਾਸੀਆਨ ਬੁਰਜ ਹਸਨ ਥਾਣਾ ਬਿਲਗਾ ਜਿਲ੍ਹਾ ਜਲੰਧਰ ਉਸਦੇ ਭਾਣਜੇ ਨਾਲ ਬਹਿਸ ਬਾਜੀ ਕਰ ਰਹੇ ਸਨ ਅਤੇ ਲਵਪ੍ਰੀਤ ਕੌਰ ਉਰਫ ਖੱਟੀ ਨੇ ਉਸਦੇ ਭਾਣਜੇ ਦੀ ਖੱਬੀ ਬਾਂਹ ਅਤੇ ਦਵਿੰਦਰ ਸਿੰਘ ਉਕਤ ਨੇ ਸਜੀ ਬਾਂਹ ਫੜੀ ਤੇ ਏਨੇ ਨੂੰ ਗੁਰਪ੍ਰੀਤ ਸਿੰਘ ਉਰਫ ਗੋਪੀ ਉਕਤ ਨੇ ਆਪਣੇ ਹੱਥ ਵਿੱਚ ਫੜਿਆ ਫ਼ਰਾਂ ਦਿਲ ਦੇ ਕੋਲ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਿਸਤੇ ਮੁਕੱਦਮਾ ਨੰਬਰ 20 ਮਿਤੀ 15-02-2023 ਅਧ 302,34 IPC ਖਿਲਾਫ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।ਅਤੇ ਕੱਲ ਮਿਤੀ 19-02-2023 ਨੂੰ ਮੁੱਖ ਅਫਸਰ ਥਾਣਾ ਬਿਲਗਾ ਜ਼ਿਲਾ ਜਲੰਧਰ ਸਮੇਤ ਪੁਲਿਸ ਪਾਰਟੀ ਵਲੋਂ ਮੁਕੱਦਮਾ ਉਕਤ ਦੇ ਦੋਸ਼ੀਆਨ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਮੁਖਤਿਆਰ ਸਿੰਘ, ਦਵਿੰਦਰ ਪੁੱਤਰ ਨਿਸ਼ਾਨ ਸਿੰਘ ਅਤੇ ਪ੍ਰੀਤ ਉਰਫ ਲਵਪ੍ਰੀਤ ਸਿੰਘ ਉਰਫ ਖੱਟੀ ਪੁੱਤਰ ਬਲਦੇਵ ਸਿੰਘ ਵਾਸੀਆਨ ਸੂਰਜ ਹਸਨ ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ਦੀ ਤਲਾਸ਼ ਸਬੰਧੀ ਟੀ-ਪੁਆਇਟ ਮਾਓ ਸਾਹਿਬ ਮੌਜੂਦ ਸੀ ਕਿ ਮੁਖਬਰ ਖਾਸ ਵੱਲ ਇਤਲਾਹ ਮਿਲਣ ਤੇ ਬੰਨ ਦਰਿਆ ਸਤਲੁਜ ਤੇ ਉਕਤ ਲੋੜੀਦੇ ਦੋਸ਼ੀਆਨ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਹੈ।ਤਾ ਦੌਰਾਨ ਪੰਛਗਿੱਸਟ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਪੀ ਨੇ ਦੱਸਿਆ ਕਿ ਉਸ ਨੇ ਮ੍ਰਿਤਕ ਰਮਨਦੀਪ ਸਿੰਘ ਉਕਤ ਪਾਸੋਂ 2000/- ਰੁਪਏ ਲੈਣੇ ਸਨ। ਜਿਸ ਕਰਕੇ ਦੋਸ਼ੀਆਨ ਉਕਤਾਨ ਨੇ ਪੈਸੇ ਲੈਣ ਦੀ ਰੰਜਿਸ ਕਰਕੇ ਕਤਲ ਕੀਤਾ ਹੈ।ਜਿਹਨਾ ਨੂੰ ਅੱਜ ਮਿਤੀ 20-02-2023 ਨੂੰ ਪੇਸ਼ ਅਦਾਲਤ ਕਰਕੇ ਮਾਨਯੋਗ ਅਦਲਾਤ ਪਾਸ ਦੋਸ਼ੀਆ ਉਕਤਾਨ ਦਾ (02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੋਸ਼ੀਆਨ ਉਕਤਾਨ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਚੱਲ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

1. ਦੋਸ਼ੀ ਦਵਿੰਦਰ ਪੁੱਤਰ ਨਿਸ਼ਾਨ ਸਿੰਘ ਦੇ ਖਿਲਾਫ ਦਰਜ ਮੁਕੱਦਮਿਆਂ ਦਾ ਵੇਰਵਾ:-

1. ਮੁਕੱਦਮਾ ਨੰਬਰ 109 ਮਿਤੀ 23-12-2021 ਅ/ਧ 379,34,411 11C ਥਾਣਾ ਬਿਲਗਾ

2. ਮੁਕਦਮਾ ਨੰਬਰ ਹੈ। ਮਿਤੀ 12-08-2021 ਅਧ 457,38) TIP ਥਾਣਾ ਬਿਲਗਾ

3. ਮੁਕਦਮਾ ਨੰਬਰ 1) ਮਿਤੀ ।3-10-2021 ਅ/ਧ 61-1-14 EXACT ਥਾਣਾ ਬਿਲਗਾ

4. ਮੁਕਦਮਾ ਨੰਬਰ 114 ਮਿਤੀ 15-07-2019 ਅਧ 379-ਬੀ ਤਦ ਥਾਣਾ ਬਿਲਗਾ

2. ਪ੍ਰੀਤ ਉਰਫ ਲਵਪ੍ਰੀਤ ਸਿੰਘ ਉਰਫ ਖੱਟੀ ਪੁੱਤਰ ਬਲਦੇਵ ਸਿੰਘ ਦੇ ਖਿਲਾਫ ਦਰਜ ਮੁਕੱਦਮਿਆਂ ਦਾ ਵੇਰਵਾ:-

1. ਮੁਕੱਦਮਾ ਨੰਬਰ 109 ਮਿਤੀ 23-12-2021 ਅ/ਧ 379,34,। ਥਾਣਾ ਬਿਲਗਾ

2. ਮੁਕਦਮਾ ਨੰਬਰ 71 ਮਿਤੀ 02-08-2011 11 157,38) 11C ਥਾਣਾ ਬਿਲਗਾ

3. ਮੁਕਦਮਾ ਨੰਬਰ 66 ਮਿਤੀ 22-06-2020 ਅ/ਧ 457,380 1 ਥਾਣਾ ਬਿਲਗਾ

3.ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਮੁਖਤਿਆਰ ਸਿੰਘ ਦੇ ਖਿਲਾਫ਼ ਦਰਜ ਮੁਕੱਦਮਿਆਂ ਦਾ ਵੇਰਵਾ:-

ਮੁਕਦਮਾ ਨੰਬਰ 94 ਮਿਤੀ 17-06-2014 ਅ/ਧ 22-61-85 NDPS ACTC ਥਾਣਾ ਬਿਲਗਾ

error: Content is protected !!