ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਆਦਮਪੁਰ ਦੀ ਪੁਲਿਸ ਵੱਲੋਂ ਲੁੱਟ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦਾ ਪਰਦਾ ਫਾਸ਼ ਕਰਦੇ ਹੋਏ 02 ਮੋਟਰਸਾਇਕਲ, 01 ਦੇਸੀ ਕੱਟਾ,01 ਖਿਡਾਉਣਾ ਪਿਸਤੋਲ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ।

ਜਲੰਧਰ ਦਿਹਾਤੀ ਆਦਮਪੁਰ (ਬਲਜਿੰਦਰ ਕੁਮਾਰ/ਭਗਵਾਨ ਦਾਸ/ਰੋਹਿਤ) ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ/ਲੁੱਟਾਂ ਖੋਹਾਂ ਦੀਆਂ ਵਰਦਾਤਾਂ ਕਰਨ ਵਾਲਿਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ਼੍ਰੀ ਸਰਬਜੀਤ ਰਾਏ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ-ਡਵੀਜਨ ਆਦਮਪੁਰ ਦੀ ਯੋਗ ਅਗਵਾਈ ਹੇਠ ਸਹਾਇਕ ਇੰਸ: ਸਿਕੰਦਰ ਸਿੰਘ ਵਿਰਕ ਮੁੱਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ ਪਾਰਟੀ ਵੱਲੋਂ ਲੁੱਟ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦਾ ਪਰਦਾ ਫਾਸ਼ ਕਰਦੇ ਹੋਏ 12 ਮੋਟਰਸਾਇਕਲ, (1 ਦੇਸੀ ਕੱਟਾ, ()1 ਖਿਡਾਉਣਾ ਪਿਸਤੋਲ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਰਬਜੀਤ ਰਾਏ ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਸਬ ਡਵੀਜਨ ਵਿੱਚ ਪੈਂਦੇ ਥਾਣਿਆਂ ਦੇ ਇਲਾਕਾ ਵਿੱਚ ਹੋ ਰਹੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਵੱਖ ਵੱਖ ਜਗ੍ਹਾ ਤੇ ਨਾਕਾਬੰਦੀ ਕੀਤੀ ਹੋਈ ਸੀ ਨਾਕਾਬੰਦੀ ਦੌਰਾਨ ਰਾਜਨ ਪੁੱਤਰ ਦਿਨੇਸ਼ ਵਾਸੀ ਪਿੰਡ ਮਹਿਮਦਪੁਰ, ਥਾਣਾ ਆਦਮਪੁਰ, ਜਿਲ੍ਹਾ ਜਲੰਧਰ ਨੇ ਆ ਕੇ ਦੱਸਿਆ ਕਿ ਮਿਤੀ 18.02.2023 ਨੂੰ ਵਕਤ ਕ੍ਰੀਬ 06, 50 ਸ਼ਾਮ ਉਹ ਅਤੇ ਉਸਦਾ ਦੋਸਤ ਸ਼ਰਨਜੀਤ ਵਾਸੀ ਖੁਰਦਪੁਰ ਥਾਣਾ ਆਦਮਪੁਰ, ਜਿਲ੍ਹਾ ਜਲੰਧਰ ਮੋਟਰਸਾਈਕਲ ਮਾਰਕਾ ਪਲਸਰ ਪਰ ਸਵਾਰ ਹੋ ਕੇ ਅਲਾਵਲਪੁਰ ਤੋਂ ਆਦਮਪੁਰ ਸਾਈਡ ਨੂੰ ਆ ਰਹੇ ਸੀ ਅਤੇ ਰਸਤੇ ਵਿੱਚ ਗਾਂਧੀ ਹਸਪਤਾਲ ਨੇੜੇ ਚੁੱਕ ਕੇ ਗੱਲਬਾਤ ਕਰਨ ਲਗ ਪਏ ਤਾਂ ਇਨ ਨੂੰ 02 ਮੰਨ ਨੌਜਵਾਨ ਮੋਟਰਸਾਈਕਲ ਹੀਰੋ ਹਾਂਡਾ ਸਪਲੈਂਡਰ ਪਰ ਆਏ ਅਤੇ ਮੁਦਈ ਮੁਕਦਮਾ ਨੂੰ ਪਿਸਤੌਲ ਦਿਖਾ ਕੇ ਉਸ ਦੀ ਜੈਕਟ ਦੀ ਅਗਲੀ ਜੇਬ ਵਿਚੋਂ 02 ਮੋਬਾਇਲ ਜਬਰਦਸਤੀ ਖੋਹ ਕਰਕੇ ਆਪਣੇ ਮੋਟਰਸਾਈਕਲ ਨੰਬਰ PB08 AL.0841 ਪਰ ਸਵਾਰ ਹੋ ਕੇ ਅਲਾਵਪੁਰ ਸਾਈਡ ਨੂੰ ਭੱਜ ਗਏ।ਜਿਹਨਾਂ ਦੀ ਬਾਅਦ ਵਿਚ ਮੁਦਈ ਨੇ ਪਹਿਚਾਣ ਕੀਤੀ ਕਿ ਨੀਰਜ ਭੱਟੀ ਪੁੱਤਰ ਦੇਵ ਰਾਜ ਵਾਸੀ ਮਹਿਮਦਪੁਰ ਥਾਣਾ ਆਦਮਪੁਰ, ਜਿਲ੍ਹਾ ਜਲੰਧਰ ਅਤੇ ਸੁਮਿੰਦਰਜੀਤ ਸਿੰਘ ਉਰਫ ਸੰਨੀ ਉਰਵ ਬਿਲਾ ਪੁੱਤਰ ਲਾਲ ਸਿੰਘ ਵਾਸੀ ਧੁਦਿਆਲ ਥਾਣਾ ਆਦਮਪੁਰ, ਜਿਲ੍ਹਾ ਜਲੰਧਰ ਵਜੋਂ ਪਹਿਚਾਨ ਹੋਈ।ਜਿਸ ਤੇ ASI ਰਵਿੰਦਰ ਸਿੰਘ ਵਲੋਂ ਦੋਸ਼ੀਆਂ ਖਿਲਾਫ ਮੁਕੱਦਮਾ ਮੁ:ਨੰ: 24 ਮਿਤੀ 19.02.2023 ਅੱਧ 379-8, 34 ਤਾਂ ਦ 25/54/59 ਅਸਲਾ ਐਕਟ ਥਾਣਾ ਆਦਮਪੁਰ ਦਰਜ ਕਰਕੇ ਮੁੱਢਲੀ ਤਫਤੀਸ ਅਮਲ ਵਿਚ ਲਿਆਂਦੀ ਜੋ ਮੁਕਦਮਾ ਦੀ ਤਫਤੀਸ਼ ਜਾਰੀ ਹੈ।

ਮੰਨੀਆ ਵਾਰਦਾਤਾ:- ਜੋ ਉਕਤਾਨ ਏਸੀਆਨ ਨੇ ਕੁਝ ਦਿਨ ਪਹਿਲਾ ਖੁਰਦਪੁਰ ਪੁਲੀ ਤੇ ਇਕ ਪ੍ਰਵਾਸੀ ਮਜਦੂਰ ਪਾਸੋ ਇਕ ਮੋਬਾਇਲ ਫੋਨ ਅਤੇ 100 ਰੁ. ਦੀ ਖੋਹ ਕੀਤੀ ਸੀ ਅਤੇ ਜਦੋਂ ਪੁਲਿਸ ਪਾਰਟੀ ਮੋਕਾ ਪਰ ਪੁੱਜੀ ਤਾਂ ਉਕਤਾਨ ਦੇਸ਼ੀ ਮੌਕਾ ਤੋਂ ਆਪਣਾ ਮੋਟਰਸਾਇਕਲ ਸੁਣ ਕੇ ਭੱਜ ਗਏ ਸਨ।ਜਿਸ ਤੇ ਉਕਤਾਨ ਦੋਸ਼ੀਆਨ ਦਾ ਮੋਟਰਸਾਇਕਲ ਨੰਬਰੀ PB 08 D 7059 ਮਾਰਕਾ ਸਪਲੈਡਰ ਸਮਰਾਟ ਨੂੰ 25 ਪੁਲਿਸ ਐਕਟ ਤਹਿਤ ਕਬਜ਼ਾ ਪੁਲਿਸ ਵਿਚ ਲਿਆ ਗਿਆ ਸੀ।ਜੋ ਉਕਤ ਮੋਟਰਸਾਇਕਲ ਦਾ ਸ਼ਨਾਖ਼ਤ ਦੋਸ਼ੀਆਨ ਪਾਸੋਂ ਕਰਾਈ ਗਈ ਹੈ ਜਿਨਾ ਨੇ ਇਕਸਾਫ ਕੀਤਾ ਕਿ ਉਕਤ ਮੰਭਰੀ ਮੋਟਰਸਾਇਕਲ ਸਾਡਾ ਹੈ ਅਤੇ ਇਹਨਾ ਨੇ ਇਕ ਟੈਪੂ ਸਵਾਰ ਪਾਸੇ ਕਠਾਰ ਨਜਦੀਕ ਕੁਝ ਦਿਨ ਪਹਿਲਾ ਪਿਸਤੌਲ ਦੀ ਨੋਕ ਤੇ 3200/- ਰੁਪਏ ਖੋਹੇ ਸੀ,ਅਲਾਵਲਪੁਰ ਰੋਡ ਤੇ ਇਕ ਪ੍ਰਵਾਸੀ ਮਜਦੂਰ ਪਾਸੋ ਇਕ ਮੋਬਾਇਲ ਫੋਨ ਤੇ 1100/- ਰੁਪਏ ਖੋਹੇ ਸੀ,ਧੋਗੜੀ ਪਿੰਡ ਨਜਦੀਕ ਇਕ ਰਾਹਗੀਰ ਪਾਸੋ 600/- ਰੁਪਏ, ਇਕ ਮੋਬਾਇਲ ਫੋਨ ਖੋਹਿਆ ਸੀ,ਜੰਡੂ ਸਿੰਘਾ ਲਾਗੇ ਇਕ ਮੋਟਰਸਾਇਕਲ ਚਾਲਕ ਨੂੰ ਰੋਕ ਕੇ ਉਸਦਾ ਵਟੂਆ ਖੋਹਿਆ ਸੀ ਜਿਸ ਵਿਚ 900/- ਰੁਪਏ ਨਿਕਲ ਸੀ ਅਤੇ ਵਟੂਆ ਅਸੀ ਕਮਾਦੀ ਵਿਚ ਸੁੱਟ ਦਿਤਾ ਸੀ ਦੋ ਫੋਟੋ ਵਰਾ ਪਾਸੇ ਕੁਝ ਦਿਨ ਪਹਿਲਾ ਅਦਮਪੁਰ ਤੋਂ ਹੁਸ਼ਿਆਰਪੁਰ ਰੋਡ ਨਜਦੀਕ B ਢਾਬਾ ਕਠਾਰ ਤੋਂ ਨਕਦੀ 15000 ਅਤੇ ਮੋਬਾਇਲ ਫੋਨ ਖੋਹ ਕੀਤੇ ਸਨ, ਇਕ ਏਅਰ ਫੋਰਸ ਦੇ ਹੈੱਡ ਕੁਆਟਰ ਲਾਗ ਇਕ ਐਕਟੀਵਾ ਨੰਬਰੀ ਖੋਹ ਕੀਤੀ ਸੀ ਉਹ ਵੀ ਇਹਨਾ ਪਾਸੇ ਬ੍ਰਾਮਦ ਕਰਵਾਈ ਜਾਵੇਗੀ। ਇਸਤੋਂ ਇਲਾਵਾ ਕਿਸ਼ਨਗੜ,ਅਲਾਵਲਪੁਰ ਅਤੇ ਕਰਤਾਰਪੁਰ ਵਿਚ ਵੀ ਕਾਫੀ ਵਾਰਦਾਤਾ ਨੂੰ ਇਨਜਾਮ ਦਿਤਾ ਹੈ।ਜਿਨ੍ਹਾ ਪਾਸੋ ਇਕ ਪਿਸਤੋਲ ਦੇਸੀ ਕੱਟਾ ਇਕ ਜਿੰਦਾ ਕਾਰਤੂਸ 12 ਬੋਰ, ਇਕ ਪਿਸਟਮ
ਟਾਇਪ ਖਿਡਾਉਣਾ ਪਿਸਤੋਲ (16 ਮੋਬਾਇਲ ਫੋਨ,ਦੋ ਮੋਟਰਸਾਇਕਲ ਬ੍ਰਾਮਦ ਕੀਤੇ ਜਾ ਚੁਕੇ ਹਨ ਅਤੇ ਹੋਰ ਵੀ ਡੂੰਘਾਈ ਨਾਲ

ਪੁਛਗਿਛ ਜਾਰੀ ਹੈ ਅਤੇ ਹੋਰ ਵੀ ਵਾਰਦਾਤਾ ਟਰੇਸ ਹੋਣ ਦੀ ਆਸ ਹੈ।

ਉਕਤਾਨ ਦੋਸ਼ੀਆਨ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ।ਜਿਨਾ ਦਾ ਪੁਲਿਸ ਰਿਮਾਡ ਹਾਸਿਲ ਕੀਤਾ ਜਾਵੇਗਾ ਅਤੇ ਦੋਰਾਨੇ ਪੁਛਗਿਛ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਦੋਸ਼ੀਆਨ ਉਕਤਾਨ ਖਿਲਾਫ ਦਰਜ ਮੁਕੱਦਮੇ:-

1.ਮੂ ਨੇ 16 ਮਿਤੀ 26,01,2020 ਅਧ 457,380,411 ਭ:ਦ ਥਾਣਾ ਆਦਮਪੁਰ ਜਿਲਾ ਜਲੰਧਰ ਬਰਖਿਲਾਫ ਨੀਰਜ ਭੱਟੀ ਉਕਤ

2.ਮੁਨ: 104 ਮਿਤੀ 20.07.2016) ਅਰਧ 379 ਬੀ, 34 ਭ ਦਾ ਣਾ ਮਕਸੂਦਾ ਜਿਲਾ ਜਲੰਧਰ ਦਿਹਾਤੀ ਬਰਖਿਲਾਫ ਸਮਿੰਦਰਜੀਤ ਸਿੰਘ)

3.ਮੁ:ਨੰ:71 ਮਿਤੀ 17.07.2018 ਅਧ 22/61/85 NDPS Act ਥਾਣਾ ਕੋਟ ਜਲੰਧਰ(ਬਰਖਿਲਾਫ ਸਮਿੰਦਰਜੀਤ ਸਿੰਘ)

4. ਮੁ:ਨੰ: 24 ਮਿਤੀ 19.02.2029 ਅਧ 379-ਬ, 34 ਭ:ਦ 25/54/59 ਅਸਲਾ ਐਕਟ ਥਾਣਾ ਆਦਮਪੁਰ, ਜਿਲ੍ਹਾ ਜਲੰਧਰ (ਦਿਹਾਤੀ), ਬਰਖਿਲਾਫ ਸਮਿਦਰਜੀਤ ਸਿੰਘ ਅਤੇ ਨੀਰਜ ਭੱਟੀ ਉਕਤ

ਬ੍ਰਾਮਦਗੀ:-

1. ਮੋਟਰਸਾਈਕਲ ਨੰਬਰ PB08-AL-0841 ਮਾਰਕਾ ਸਪਲੈਡਰ

2, 06 ਮੋਬਾਇਲ ਫੋਨ

3. ਇਕ ਦੇਸੀ ਕੱਟਾ 12 ਬੋਰ ਸਮੇਤ (1 ਰੇਦ ਜਿੰਦਾ

4. ਇਕ ਖਿਡਾਉਣਾ ਪਿਸਤੋਲ

5. ਮੋਟਰਸਾਇਕਲ ਨੰਬਰੀ PB 08 DD 7059 ਮਾਰਕਾ ਸਪਲੈਡਰ ਸਮਰਾਟ

6. ਐਕਟੀਵਾ ਸਕੂਟਰੀ ਬਿਨਾ ਨੰਬਰੀ

error: Content is protected !!