ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਮਕਸੂਦਾਂ ਦੀ ਪੁਲਿਸ ਵੱਲੋ 01 ਨਸ਼ਾ ਤਸਕਰ ਪਾਸੋ 38 ਕਿਲੋ ਗ੍ਰਾਮ ਡੋਡੇ ਚੂਰਾ ਪੋਸਤ ਸਮੇਤ ਟਰੱਕ ਨੰਬਰੀ PB-07-AF-2098 ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ।

ਜਲੰਧਰ ਦਿਹਾਤੀ ਮਕਸੂਦਾਂ ( ਜਸਕੀਰਤ ਰਾਜਾ/ਵਿਵੇਕ )
ਸ੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਅਤੇ ਸ਼੍ਰੀ ਸੁਰਿੰਦਰ ਪਾਲ ਧੋਗੜੀ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ- ਡਵੀਜਨ ਕਰਤਾਰਪੁਰ ਦੀ ਰਹਿਮਨਾਈ ਹੇਠ ਐਸ.ਆਈ ਮਨਜੀਤ ਸਿੰਘ ਮੁੱਖ ਅਫਸਰ ਥਾਣਾ ਮਕਸੂਦਾਂ ਦੀ ਪੁਲਿਸ ਪਾਰਟੀ ਵੱਲੋਂ 01 ਨਸ਼ਾ ਤਸਕਰ ਪਾਸੋਂ 38 ਕਿਲੋ ਗ੍ਰਾਮ ਡੋਡੇ ਚੂਰਾ ਪੋਸਤ ਸਮੇਤ ਟਰਕ ਨੰਬਰੀ PB-07-AF-2098 ਬ੍ਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਹੈ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਸ੍ਰੀ ਸਰਬਜੀਤ ਸਿੰਘ ਬਾਹੀਆ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ASI ਨਰੰਜਣ ਸਿੰਘ ਸਮੇਤ ਸਾਥੀ ਕਰਮਚਾਰੀਆ ਬਰਾਏ ਨਾਕਾ ਬੰਦੀ ਬਿਧੀਪੁਰ ਫਾਟਕ ਪਾਸ ਖੜੇ ਸੀ ਕਿ ਦੇਸ਼ ਸੇਵਕ ਨੇ ਹਾਜਰ ਆ ਕੇ ਇਤਲਾਹ ਦਿਤੀ ਕਿ ਸੁਖਜਿੰਦਰ ਸਿੰਘ ਪੁੱਤਰ ਲੋਟ ਮੋਹਨ ਸਿੰਘ ਵਾਸੀ ਮਕਸੂਦਪੁਰ ਥਾਣਾ ਬੇਗੋਵਾਲ ਜਿਲਾ ਕਪੂਰਥਲਾ ਜੋ ਡੋਡੇ ਚੂਰਾ ਪੋਸਤ ਵੇਚਣ ਦਾ ਕੰਮ ਕਰਦਾ ਹੈ ਇਸ ਵਕਤ ਫਗਵਾੜੇ ਤੋਂ ਟਰੱਕ ਨੰਬਰੀ PB 07- AF-2098 ਤੇ ਕੋਲਾ ਲੱਦ ਕੇ ਅੰਮ੍ਰਿਤਸਰ ਨੂੰ ਜਾ ਰਿਹਾ ਹੈ ਇਸ ਦੇ ਟਰੱਕ ਵਿੱਚ ਕਾਫੀ ਮਾਤਰਾ ਵਿੱਚ ਡੋਡੇ ਚੂਰਾ ਪੋਸਤ ਬਰਾਮਦ ਹੋ ਸਕਦੇ ਹਨ ਜੋ ਇਤਲਾਹ ਠੋਸ ਤੇ ਭਰੋਸੇਯੋਗ ਹੋਣ ਕਰਕੇ ਬਿਧੀਪੁਰ ਜੀ.ਟੀ ਰੋਡ ਤੇ ਯੋਜਨਾ ਬੰਦ ਤਰੀਕ ਨਾਲ ਚੈਕਿੰਗ ਸ਼ੁਰੂ ਕੀਤੀ ਗਈ ਤਾਂ ਕੁਝ ਚਿਰ ਬਾਅਦ ਇੱਕ ਟਰੱਕ ਨੰਬਰੀ PB07-AF-20098 ਜਲੰਧਰ ਸਾਈਡ ਵਲੋ ਆਇਆ ਜਿਸਨੂੰ ਰੁਕਣ ਦਾ ਇਸ਼ਾਰਾ ਕੀਤਾ ਜ ਡਰਾਈਵਰ ਨੇ ਆਪਣਾ ਟਰੱਕ ਸਾਈਡ ਤੇ ਲਗਾ ਕੇ ਭੱਜਣ ਦੀ ਕੋਸ਼ੀਸ਼ ਕੀਤੀ ਜਿਸਨੂੰ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਸੁਖਜਿੰਦਰ ਸਿੰਘ S/O ਲੇਟ ਮੋਹਣ ਸਿੰਘ ਵਾਸੀ ਮਕਸੂਦਪੁਰ ਥਾਣਾ ਬੇਗੋਵਾਲ ਜਿਲ੍ਹਾ ਕਪੂਰਥਲਾ ਦੱਸਿਆ। ਦੌਰਾਨੇ ਤਲਾਸੀ ਟਰੱਕ ਦੇ ਕੇਸ਼ਨ ਵਿੱਚ ਸੀਟਾਂ ਦੇ ਥੱਲੇ ਬਣੋ ਬਾਕਸ ਵਿੱਚ ਛੁਪਾ ਕੇ ਰੱਖੇ ਹੋਏ 12 ਬੋਰ ਬਰਾਮਦ ਹੋਏ ਜਿਨ੍ਹਾ ਨੂੰ ਚੈੱਕ ਕਰਨ ਤੇ ਇਨ੍ਹਾਂ ਬੋਰਿਆਂ ਵਿੱਚ ਝੰਡੇ ਚੂਰਾ ਪੋਸਤ ਬਾਮਦ ਹੋਏ ਜੋ ਵਜਨ ਕਰਨ ਤੇ ਇੱਕ ਬੋਰਾ 200 ਕਿਲੋਗ੍ਰਾਮ ਤੋ ਦੂਜਾ ਬੋਰਾ 18 ਕਿਲੋਗ੍ਰਾਮ ਕੁਲ 38 ਕਿਲੋਗ੍ਰਾਮ ਹੋਏ। ਜਿਸ ਤੇ ਦੋਸ਼ੀਆ ਦੇ ਖਿਲਾਫ ਮੁਕੱਦਮਾ ਨੰਬਰ 21 ਮਿਤੀ 18.02.2023 ਅ/ਧ 15-61-85 NDPS Act ਥਾਣਾ ਮਕਸੂਦਾਂ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ ਅਮਲ ਵਿੱਚ ਲਿਆਂਦੀ ਗਈ। ਦੋਸ਼ੀ ਸੁਖਜਿੰਦਰ ਸਿੰਘ ਦਾ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ ਤੇ ਬੈਕਵਰਡ ਅਤੇ ਫਾਰਵਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ, ਜੋ ਹੋਰ ਵਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਕੁੱਲ ਬ੍ਰਾਮਦਗੀ:-

ਕੁੱਲ ਬ੍ਰਾਮਦਗੀ

38 ਕਿਲੋ ਗ੍ਰਾਮ ਡੋਡੇ ਚੂਰਾ ਪੋਸਤ

ਟਰੱਕ ਨੰਬਰੀ PB 07-AF-2008

error: Content is protected !!