ਥਾਣਾ ਲਾਬੜਾ ਜਲੰਧਰ (ਦਿਹਾਤੀ) ਦੀ ਪੁਲਿਸ ਵੱਲੋ EXCISE ACT ਦੇ ਕੇਸ ਵਿਚ 14 ਸਾਲ ਤੋ ਲੋੜੀਂਦਾ ਪੀ.ਓ ਗਿ੍ਫ਼ਤਾਰ।

ਲਾਬੜਾ ਜਲੰਧਰ ਦਿਹਾਤੀ (ਜਸਕੀਰਤ ਰਾਜਾ ) ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਭੇੜੇ ਅਨਸਰਾਂ/ਨਸ਼ਾ ਤਸਕਰਾਂ ਅਤੇ ਪੀ.ਓ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ, ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ), ਜਲੰਧਰ ਦਿਹਾਤੀ ਅਤੇ ਸ਼੍ਰੀ ਸੁਰਿੰਦਰਪਾਲ ਧੋਗੜੀ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਜੀ ਦੀ ਅਗਵਾਈ ਹੇਠ ਇੰਸਪੈਕਟਰ ਅਮਨ ਸੈਣੀ ਮੁੱਖ ਅਫਸਰ ਥਾਣਾ ਲਾਂਬੜਾ ਦੀ ਪੁਲਿਸ ਪਾਰਟੀ ਵੱਲੋ EXCISE ACT ਦੇ ਕੇਸ ਵਿਚ 14 ਸਾਲ ਤੋਂ ਲੋੜੀਂਦੇ ਪੀ.ਓ ਨੂੰ ਕੀਤਾ ਗ੍ਰਿਫਤਾਰ । ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਰਿੰਦਰਪਾਲ ਧੋਗੜੀ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ ਸਬ ਡਵੀਜਨ ਕਰਤਾਰਪੁਰ ਜੀ ਨੇ ਦੱਸਿਆ ਕਿ ਸੀਨੀਅਰ ਅਫਸਰਾਨ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਥਾਣਾ ਲਾਂਬੜਾ ਤੋਂ ਇੰਸਪੈਕਟਰ ਅਮਨ ਸੈਣੀ ਮੁੱਖ ਅਫਸਰ ਥਾਣਾ ਲਾਂਬੜਾ ਵੱਲੋਂ ਪੀ.ਓਜ ਨੂੰ ਗ੍ਰਿਫਤਾਰ ਕਰਨ ਲਈ ASI ਸ਼ਿੰਗਾਰਾ ਸਿੰਘ ਦੀ ਸਮੇਤ ਪੁਲਿਸ ਪਾਰਟੀ ਟੀਮ ਤਿਆਰ ਕੀਤੀ ਗਈ ਸੀ। ਜੋ ASI ਸ਼ਿੰਗਾਰਾ ਸਿੰਘ ਵੱਲੋਂ ਮੁੱਕਦਮਾ ਨੰਬਰ 171 ਮਿਤੀ 26.12.2005 ਜੁਰਮ 61- 1-14 ਐਕਸਾਇਜ਼ ਐਕਟ ਥਾਣਾ ਲਾਂਬੜਾ ਜਿਲਾ ਜਲੰਧਰ ਵਿੱਚ ਲੋੜੀਂਦੇ ਪੀ.ਓ ਕੇਵਲ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਕਲਿਆਣਪੁਰ ਥਾਣਾ ਲਾਂਬੜਾ ਜਿਲਾ ਜਲੰਧਰ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਨੂੰ ਬਾ ਅਦਾਲਤ ਸ਼੍ਰੀਮਤੀ ਸੰਜੀਤਾ JMIC ਵੱਲੋਂ ਮਿਤੀ 29.07.2008 ਨੂੰ ਪੀ.ੳ ਕਰਾਰ ਦਿੱਤਾ ਗਿਆ ਸੀ।

ਦਰਜ ਮੁਕੱਦਮਾ:-

ਮੁੱਕਦਮਾ ਨੰਬਰ 171 ਮਿਤੀ 26.12.2005 ਜੁਰਮ 61-1-14 ਐਕਸਾਇਜ ਐਕਟ ਥਾਣਾ ਲਾਂਬੜਾ ਜਿਲਾ ਜਲੰਧਰ

error: Content is protected !!