ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਆਦਮਪੁਰ ਦੀ ਪੁਲਿਸ ਵੱਲੋਂ ਚੋਰੀ ਦੀਆਂ ਵੱਖ-2 ਵਾਰਦਾਤਾਂ ਵਿੱਚ ਸ਼ਾਮਿਲ 01 ਦੋਸ਼ੀ ਗ੍ਰਿਫਤਾਰ

ਜਲੰਧਰ ਦਿਹਾਤੀ ਆਦਮਪੁਰ (ਜਸਕੀਰਤ ਰਾਜਾ) ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ ਨਸ਼ਾ ਤਸਕਰਾਂ ਅਤੇ ਚੋਰਾ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ, ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ) ਅਤੇ ਸ਼੍ਰੀ ਸਰਬਜੀਤ ਰਾਏ ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ-ਡਵੀਜ਼ਨ ਆਦਮਪੁਰ ਦੀ ਯੋਗ ਅਗਵਾਈ ਹੇਠ ਸਬ-ਇੰਸਪੈਕਟਰ ਸਿਕੰਦਰ ਸਿੰਘ ਮੁੱਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ ਵਲੋਂ ਚੋਰੀ ਦੀਆਂ ਵੱਖ-2 ਵਾਰਦਾਤਾਂ ਵਿੱਚ ਸ਼ਾਮਿਲ (1 ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਰਬਜੀਤ ਰਾਏ ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮੁਦੱਈ ਮੁਕੱਦਮਾ ਕੈਲਾਸ਼ ਬਸਰਾ ਪੁੱਤਰ ਬਖਸ਼ੀਸ਼ ਲਾਲ ਵਾਸੀ ਪਿੰਡ ਤਲਵਨ ਥਾਣਾ ਬਿਲਗਾ ਜਿਲ੍ਹਾ ਜਲੰਧਰ ਮਿਤੀ 12.02.2023 ਨੂੰ ਸਮਾਂ 07:00 PM ਵਜੇ ਅੱਡਾ ਕਠਾਰ ਨਜਦੀਕ ਆਪਣੇ ਦੋਸਤ (ਵਕੀਲ) ਕੋਲ ਨਿਜੀ ਕੰਮ ਦੇ ਸਿਲਸਿਲੇ ਵਿੱਚ ਆਇਆ ਸੀ ਅਤੇ ਜੋ ਆਪਣਾ ਮੋਟਰਸਾਇਕਲ ਨੰਬਰੀ PB08 CT-3498 ਮਾਰਕਾ ਹੀਰੋ ਸਪਲੈਂਡਰ ਪ੍ਰੋ ਰੰਗ ਕਾਲਾ ਦਫਤਰ ਦੇ ਬਾਹਰ ਖੜਾ ਕਰਕੇ ਅੰਦਰ ਚਲਾ ਗਿਆ।ਜਦੋ ਮੁਦਈ ਮੁਕੱਦਮਾ ਦੁਆਰਾ ਵਕਤ ਕ੍ਰੀਬ 09:00 PM ਬਾਹਰ ਆ ਕੇ ਦੇਖਿਆ ਤਾਂ ਮੋਟਰਸਾਇਕਲ ਨੰਬਰੀ ਉਕਤ ਉਥੇ ਨਹੀਂ ਸੀ।ਜਿਸਤੇ ਮੁਦੱਈ ਮੁਕੱਦਮਾ ਦੇ ਬਿਆਨ ਤੇ ASI ਜਗਦੀਪ ਸਿੰਘ ਵਲੋਂ ਮੁਕੱਦਮਾ ਨੰਬਰ 23 ਮਿਤੀ 13,02,2023 ਅਧ 379 ਭ:ਦ ਥਾਣਾ ਆਦਮਪੁਰ, ਜਿਲ੍ਹਾ ਜਲੰਧਰ (ਦਿਹਾਤੀ) ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿਚ ਲਿਆਂਦੀ।ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ASI ਜਗਦੀਪ ਸਿੰਘ ਸਮੇਤ ਪੁਲਿਸ ਪਾਰਟੀ ਦੁਆਰਾ ਦੋਸ਼ੀ ਤਲਵਿੰਦਰ ਸਿੰਘ ਉਰਫ ਲਾਡੀ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਰਾਜੋਵਾਲ, ਥਾਣਾ ਬੁਲੋਵਾਲ, ਜਿਲ੍ਹਾ ਹੁਸ਼ਿਆਰਪੁਰ ਨੂੰ ਸਮੇਤ ਚੋਰੀਸ਼ੁਦਾ ਮੋਟਰਸਾਈਕਲ ਦੇ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ।ਦੋਸ਼ੀ ਤਲਵਿੰਦਰ ਸਿੰਘ ਉਰਫ ਲਾਡੀ ਨੂੰ ਮੁਕਦਮਾ ਉਕਤ ਵਿੱਚ ਹਸਬ ਜਾਬਤਾ ਗ੍ਰਿਫਤਾਰ ਕਰਕੇ ਮਜੀਦ ਪੁੱਛਗਿੱਛ ਕੀਤੀ।ਜਿਸ ਨੇ ਦੌਰਾਨੇ ਪੁੱਛਗਿੱਛ ਇੰਕਸਾਫ ਕੀਤਾ ਕਿ ਉਸਨੇ ਪਿਛਲੇ ਸਮੇਂ ਵਿੱਚ ਇੱਕ ਮੋਟਰਸਾਈਕਲ TVS ਪੀਰ ਨਿਗਾਹੇ ਤੋ ਚੋਰੀ ਕੀਤਾ ਸੀ ਜੋ ਉਸਨੇ ਕਠਾਰ ਰੇਲਵੇ ਸਟੇਸ਼ਨ ਨਜਦੀਕ ਝਾੜੀਆਂ ਵਿੱਚ ਲੁਕੋ ਕੇ ਰੱਖਿਆ ਹੋਇਆ ਹੈ।ਜੋ ਬ੍ਰਾਮਦ ਕਰਵਾ ਸਕਦਾ ਹੈ।ਜਿਸਦੀ ਨਿਸ਼ਾਨਦੇਹੀ ਤੇ ਮੋਟਰਸਾਈਕਲ ਨੰਬਰੀ HP19-A-1447 ਮਾਰਕਾ TVS ਅਪਾਚੇ ਅਤੇ ਜਨਵਰੀ ਮਹੀਨੇ ਵਿੱਚ ਆਦਮਪੁਰ ਦੇ ਮੁਹੱਲਾ ਕਾਲਰੀਆਂ ਤੋਂ ਇੱਕ ਪ੍ਰਵਾਸੀ ਮਜਦੂਰ ਦੇ ਕਿਰਾਏ ਦੇ ਕਮਰੇ ਵਿੱਚੋਂ 350/-ਰੁਪਏ ਅਤੇ 02 ਪੈਂਟ-ਕਮੀਜਾਂ ਚੋਰੀ ਕੀਤੇ ਸਨ ਅਤੇ ਆਦਮਪੁਰ ਮੇਨ ਬਜਾਰ ਵਿਚ ਇੱਕ ਜਨਰਲ ਸਟੋਰ ਤੋਂ ਵਿਆਹ ਵਿੱਚ ਪਾਉਣ ਵਾਲੇ ਪੈਸਿਆਂ ਦੇ ਹਾਰ ਜਿਹਨਾਂ ਨੂੰ 10-10 ਰੁਪਏ ਦੇ ਨੋਟ ਲੱਗੇ ਹੋਏ ਸਨ, ਚੋਰੀ ਕੀਤੇ ਸਨ।ਜੋ ਚੋਰੀ ਕੀਤੇ ਪੈਸਿਆਂ ਦਾ ਉਸਨੇ ਨਸ਼ਾ ਕਰ ਲਿਆ ਸੀ ਅਤੇ ਚੋਰੀਸ਼ੁਦਾ ਪੈਂਟ ਕਮੀਜ ਉਸਨੇ ਆਪ ਵਰਤ ਲਏ ਸਨ।ਜਿਸ ਤੇ ਮੁਕੱਦਮਾ ਨੰਬਰ (9 ਮਿਤੀ 17.01.2022 ਅ/ਧ 454, 380 ਭ:ਦ ਥਾਣਾ ਆਦਮਪੁਰ, ਜਿਲ੍ਹਾ ਜਲੰਧਰ (ਦਿਹਾਤੀ) ਅਤੇ ਮੁਕੱਦਮਾ ਨੰਬਰ 32 ਮਿਤੀ 20,022022 ਅ/ਧ 457,380 ਭ:ਦ ਥਾਣਾ ਆਦਮਪੁਰ, ਜਿਲ੍ਹਾ ਜਲੰਧਰ (ਦਿਹਾਤੀ) ਵਿੱਚ ਵਾਧਾ ਜੁਰਮ 201 ਭ:ਦ ਦਾ ਕੀਤਾ ਗਿਆ।

ਬ੍ਰਾਮਦਗੀ:-

1. ਮੋਟਰਸਾਈਕਲ ਨੰਬਰੀ PB08-CT-3498 ਮਾਰਕਾ ਹੀਰੋ ਸਪਲੈਂਡਰ ਪ੍ਰੋ 2. ਮੋਟਰਸਾਈਕਲ ਨੰਬਰੀ HP19-A-1447 ਮਾਰਕਾ TVS ਅਪਾਚੇ

error: Content is protected !!